ਜ਼ਬਰ ਜਨਾਹ ਦੇ ਮਾਮਲੇ ਵਿੱਚ Gurdaspur ਦਾ SP (ਹੈਡ ਕੁਆਰਟਰ) ਗ੍ਰਿਫਤਾਰ
ਪੁਲਿਸ ਜ਼ਿਲ੍ਹਾ ਗੁਰਦਾਸਪੁਰ (Gurdasspur) ਵਿਖੇ ਤੈਨਾਤ ਐਸਪੀ (ਹੈਡਕੁਆਰਟਰ) ਗੁਰਮੀਤ ਸਿੰਘ (SP (Headquarters) Gurmeet Singh) ਨੂੰ ਜ਼ਬਰ ਜਨਾਹ ਦੇ ਇਕ ਮਾਮਲੇ ਵਿੱਚ ਗ੍ਰਿਫਤਾਰ ਕਰ ਲਏ ਜਾਣ ਦੀ ਖ਼ਬਰ ਹੈ । ਜਾਣਕਾਰੀ ਅਨੁਸਾਰ ਇਸ ਹਾਈ ਪ੍ਰੋਫਾਈਲ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਮੋਗਾ ਪੁਲਿਸ (Moga Police) ਵਲੋਂ ਪੂਰੀ ਮੁਸਤੈਦੀ ਨਾਲ਼ ਗੁਰਮੀਤ ਸਿੰਘ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਓਥੇ ਅਦਾਲਤ ਵਿੱਚ ਕਿਸੇ ਪੇਸ਼ੀ 'ਤੇ ਗਿਆ ਸੀ। ਜਾਨਕਾਰੀ ਅਨੁਸਾਰ ਦੀਨਾਨਗਰ ਦੀ ਇੱਕ ਔਰਤ ਵੱਲੋਂ ਐਸਪੀ ਉੱਪਰ ਜ਼ਬਰ ਜਨਾਹ ਦਾ ਦੋਸ਼ ਲਾਇਆ ਗਿਆ ਸੀ। ਇਸ ਸ਼ਿਕਾਇਤ ਦੇ ਅਧਾਰ 'ਤੇ ਐੱਸਪੀ ਗੁਰਮੀਤ ਸਿੰਘ ਖਿਲਾਫ਼ ਗੁਰਦਾਸਪੁਰ ਸਿਟੀ ਥਾਣੇ ਵਿਚ 2 ਜੁਲਾਈ ਨੂੰ ਧਾਰਾ 376 (2) (ਇੱਕ ਪੁਲਿਸ ਅਧਿਕਾਰੀ ਵੱਲੋਂ ਆਪਣੇ ਸਰਕਾਰੀ ਅਹੁਦੇ ਦਾ ਫਾਇਦਾ ਉਠਾਉਂਦੇ ਹੋਏ ਜ਼ਬਰ ਜਨਾਹ ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।






















