Tarantaran Crime | ''ਸਾਡਾ ਪੁੱਤ ਮਾਰਤਾ - ਹੁਣ ਕਾਤਲ ਆਪ ਫ਼ਸਲਾਂ ਬੀਜ ਰਹੇ ਨੇ''
Tarantaran Crime | ''ਸਾਡਾ ਪੁੱਤ ਮਾਰਤਾ - ਹੁਣ ਕਾਤਲ ਆਪ ਫ਼ਸਲਾਂ ਬੀਜ ਰਹੇ ਨੇ''
#Punjab #Crime #abplive
ਤਰਨਤਾਰਨ ਦੇ ਪਿੰਡ ਭੋਜੀਆਂ ਚ ਘਰ ਦੀ ਕੰਧ ਦੇ ਮਮੂਲੀ ਝਗੜੇ ਨੂੰ ਲੈਕੇ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ
ਕਤਲ ਤੋਂ ਬਾਅਦ ਪਰਿਵਾਰ ਵਲੋਂ 6 ਲੋਕਾਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਜਿਨ੍ਹਾਂ ਚੋਂ 1 ਵਿਅਕਤੀ ਦੀ ਗਿਰਫਤਾਰੀ ਹੋਈ ਤੇ ਬਾਕੀ ਵਿਅਕਤੀ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਚੱਲ ਰਹੇ ਸਨ
ਕਤਲ ਦੇ 1 ਮਹੀਨਾ ਬੀਤ ਜਾਣ ਦੇ ਬਾਵਜੂਦ ਪੁਲਿਸ ਵਲੋਂ ਬਾਕੀ ਮੁਲਜ਼ਮਾਂ ਦੀ ਗਿਰਫਤਾਰੀ ਨਹੀਂ ਕੀਤੀ ਜਾ ਸਕੀ |
ਲੇਕਿਨ ਇਸ ਦੌਰਾਨ ਮੁਲਜ਼ਮ ਧਿਰ ਦੇ ਵਲੋਂ ਪਿੰਡ ਚ ਮੌਜੂਦ ਆਪਣੇ ਖੇਤਾਂ ਚ ਫ਼ਸਲ ਬਿਜਾਈ ਕਰਵਾਈ ਜਾ ਰਹੀ ਸੀ
ਜਿਸ ਦਾ ਪਤਾ ਲਗਦਿਆਂ ਗੁਰਪ੍ਰੀਤ ਦੇ ਪਰਿਵਾਰ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਫਸਲ ਬੀਜਣ ਆਏ ਲੋਕਾਂ ਦਾ ਘਿਰਾਓ ਕੀਤਾ
ਜਿਸ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ
ਉਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਸਥਿਤੀ ਨੂੰ ਸੰਭਾਲਿਆ ਗਿਆ
ਇਸ ਦੌਰਾਨ ਗੁਰਪ੍ਰੀਤ ਦਾ ਪਰਿਵਾਰ ਪੁਲਿਸ ਪ੍ਰਸ਼ਾਸਨ ਤੋਂ ਖਾਸ ਨਾਰਾਜ਼ ਨਜ਼ਰ ਆਇਆ
ਜਿਨ੍ਹਾਂ ਦਾ ਇਲਜ਼ਾਮ ਹੈ ਕਿ ਪੁਲਿਸ ਵਲੋਂ ਮੁਲਜ਼ਮ ਧਿਰ ਦੀ ਮਦਦ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ
ਉਥੇ ਹੀ ਪੁਲਿਸ ਨੇ ਪਰਿਵਾਰ ਵਲੋਂ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਤੇ ਕਿਹਾ ਕਿ ਪੁਲਿਸ ਮੁਲਜ਼ਮਾਂ ਦੀ ਭਾਲ ਚ ਹੈ | ਤੇ ਜਲਦ ਹੀ ਮੁਲਜ਼ਮਾਂ ਦੀ ਗਿਰਫਤਾਰੀ ਕਰ ਲਈ ਜਾਵੇਗੀ |






















