Taran taran : ਖੇਤਾਂ ਵਿਚ ਦਬਿਆ ਮਿਲਿਆ ਬੰਬ
Taran taran : ਖੇਤਾਂ ਵਿਚ ਦਬਿਆ ਮਿਲਿਆ ਬੰਬ
ਤਰਨਤਾਰਨ: ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਲਾਖਣਾ ਦੇ ਵਿਚ ਕੁਝ ਲੋਕ ਗੁਰਦੁਆਰਾ ਬਾਬਾ ਜਾਹਿਰ ਪੀਰ ਦੀ ਕੰਧ ਕੋਲ ਖੇਤਾਂ ਵਿਚ ਕੰਮ ਕਰ ਰਹੇ ਸੀ। ਕੰਮ ਕਰਦੇ ਸਮੇਂ ਕੁਝ ਲੋਕਾਂ ਨੂੰ ਉਥੋਂ ਬੰਬ ਨੁਮਾ ਚੀਜ਼ ਦਿਖਾਈ ਦਿੱਤੀ। ਦਸਿਆ ਜਾ ਰਿਹਾ ਹੈ ਕਿ ਕੁਝ ਲੋਕ ਖੇਤਾਂ 'ਚ ਕਹੀ ਦੇ ਨਾਲ ਜਦੋਂ ਕੰਮ ਕਰ ਰਹੇ ਸੀ ਤਾਂ ਅਚਾਨਕ ਉਨ੍ਹਾਂ ਦੇਖਿਆ ਕੀ ਉਥੇ ਬੰਬ ਹੈ। ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ।
ਇਸ ਅਸਥਾਨ ਦੇ ਨਜ਼ਦੀਕ ਖੇਤਾਂ ਵਿਚ ਕੰਮ ਸਮੇਂ ਕੁਝ ਲੋਕਾਂ ਨੇ ਜ਼ਮੀਨ ਦੀ ਵੱਟ ਤੇ ਬੰਬਨੁਮਾ ਚੀਜ਼ ਦੇਖੀ। ਜਿਸ ਤੇ ਉਨ੍ਹਾਂ ਪੁਲੀਸ ਨੂੰ ਸੂਚਿਤ ਕਰ ਦਿੱਤਾ। ਮੌਕੇ 'ਤੇ ਪੁਲੀਸ ਨੇ ਪਹੁੰਚ ਕੇ ਉਸ ਜਗ੍ਹਾ ਤੇ ਤਾਇਨਾਤੀ ਵਧਾ ਦਿੱਤੀ ਅਤੇ ਜਾਂਚ ਸ਼ੁਰੂ ਕੀਤੀ। ਇਸ ਬਾਰੇ ਪੁਲੀਸ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੰਧ ਦੇ ਨਾਲ ਇਕ ਟੋਇਆ ਪੁੱਟਕੇ ਬੰਬ ਨੂੰ ਰੱਖ ਦਿੱਤਾ ਗਿਆ ਹੈ।
ਫਿਲਹਾਲ ਪੁਲਿਸ ਨੇ ਲੋਕਾਂ ਦਾ ਆਵਾਜਾਈ ਨੂੰ ਇਸ ਥਾਂ 'ਤੇ ਬੰਦ ਕਰ ਦਿੱਤਾ ਹੈ ਅਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ। ਬੰਬ ਨਿਰੋਧਕ ਦਸਤਾ ਇਸਦੀ ਜਾਂਚ ਕਰੇਗਾ ਅਤੇ ਜੇਕਰ ਬੰਬ ਜ਼ਿੰਦਾ ਹੋਇਆ ਤਾਂ ਇਸਨੂੰ ਨਸ਼ਟ ਕੀਤਾ ਜਾਏਗਾ।