ਲੋਕਾਂ ਨਾਲ ਵਾਅਦੇ ਕਰਕੇ JTPL ਕੰਪਨੀ ਹੋਈ ਫਰਾਰ, ਹੁਣ ਕਲੋਨੀ ਰੱਬ ਆਸਰੇ
ਲੋਕਾਂ ਨਾਲ ਵਾਅਦੇ ਕਰਕੇ JTPL ਕੰਪਨੀ ਹੋਈ ਫਰਾਰ, ਹੁਣ ਕਲੋਨੀ ਰੱਬ ਆਸਰੇ
ਅਕਸ਼ਿਨ ਗੁੰਨਰਾ ਨੇ ਬੜੇ ਚਾਅ ਨਾਲ ਘਰ ਬਣਾਉਣ ਲਈ ਲੋਨ ਚੁੱਕ ਕੇ ਜੇਟੀਪੀਐਲ ਸਿਟੀ ਵਿਖੇ ਪਲਾਟ ਲਿਆ, ਪਰ ਹੁਣ ਉਸ ਨੂੰ ਆਪਣੇ ਇਸ ਫੈਸਲੇ ਉੱਤੇ ਪਛਤਾਵਾ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ..ਇਹ ਹਾਲਤ ਰਿਚਾ ਦੀ ਹੀ ਬਣੀ ਹੋਈ ਹੈ..ਉਸਨੇ ਵੀ ਲੋਨ ਚੁੱਕ ਕੇ ਇੱਥੇ ਫਲੈਟ ਲਿਆ..ਫਲੈਟ ਲੈਣ ਤੋਂ ਪਹਿਲਾਂ ਉਸਨੂੰ ਵੀ ਇੱਥੇ ਬੜੇ ਸਬਜਬਾਗ ਦਿਖਾਏ ਗਏ ਪਰ ਹੁਣ ਅਸਲੀਅਤ ਜਾਣ ਕੇ ਉਹ ਵੀ ਆਪਣੇ ਆਪ ਨੂੰ ਠੱਗੀ ਮਹਿਸੂਸ ਕਰ ਰਹੀ ਐ...
ਦਰਅਸਲ ਮੋਹਾਲੀ ਦੇ ਲਾਂਡਰਾਂ ਖਰੜ ਰੋਡ ਉੱਤੇ ਸਥਿਤ ਇਲਾਕੇ ਦੀ ਸਭ ਤੋਂ ਵੱਡੀ ਸੁਸਾਇਟੀਆਂ ਵਿੱਚੋਂ ਇੱਕ ਜੇਟੀਪੀਐਲ ਸਿਟੀ ਕੰਪਨੀ ਨੇ ਆਪਣੇ ਆਪ ਨੂੰ ਦਿਵਾਲੀਆ ਐਲਾਨ ਦਿੱਤਾ ਐ..ਲੋਕਾਂ ਨਾਲ ਕੀਤੇ ਵਾਅਦੇ ਅਧੂਰੇ ਛੱਡ ਕੇ ਇੱਥੋਂ ਭੱਜ ਗਈ ਐ..ਜਿਸ ਕਾਰਨ ਇੱਥੇ ਰਹਿ ਰਹੇ 900 ਦੇ ਕਰੀਬ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਨੇ..
ਨਿਵਾਸੀਆਂ ਦਾ ਕਹਿਣਾ ਹੈ ਕਿ ਮੁੱਖ ਕੰਪਨੀ ਜੇਟੀਪੀਐਲ ਦੇ ਭੱਜਣ ਦੇ ਬਾਅਦ ਹੁਣ ਯੂਨੀਵਰਸਲ ਇਨਫਰਾਸਟ੍ਰਕਚਰ ਕੰਪਨੀ ਪ੍ਰਾਈਵੇਟ ਲਿਮਟਿਡ (UICPL) ਕੰਮ ਕਰ ਰਹੀ ਐ..ਇਹ ਕੰਪਨੀ ਪ੍ਰਾਪਰਟੀ ਖਰੀਦ ਕੇ ਸਹੂਲਤਾਂ ਦੀ ਅਣਹੋਂਦ ਵਿੱਚ ਹੀ ਇੱਥੇ ਧੜੱਲੇ ਨਾਲ ਫਲੈਟ ਖੜੇ ਕਰ ਰਹੀ ਐ..ਇੰਨਾ ਹੀ ਨਹੀਂ ਕੁੱਝ ਹੋਰ ਬਿਲਡਰ ਵੀ ਬਿਨਾਂ ਕਿਸੇ ਸਹੂਲਤ ਮੁੱਹਈਆ ਕਰਵਾਏ ਬੜੀ ਤੇਜੀ ਨਾਲ ਉਸਾਰੀ ਦਾ ਕੰਮ ਕਰ ਰਹੇ ਨੇ..
ਨਿਵਾਸੀ ਪਿਛਲੇ ਦੋ ਸਾਲਾਂ ਤੋਂ ਦਫਤਰਾਂ ਦੇ ਗੇੜੇ ਮਾਰ ਜਾ ਰਹੇ ਹਨ, ਇੱਥੇ ਤੱਕ ਕਿ ਕੈਬਨਿਟ ਮੰਤਰੀ ਅਤੇ ਖਰੜ ਤੋਂ ਐਮਲਐਲ ਅਨਮੋਲ ਗਗਨ ਮਾਨ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਹਾਲੇ ਤੱਕ ਪ੍ਰਸ਼ਾਸ਼ਨ ਦੇ ਕੰਨਾਂ ਉੱਤੇ ਜੂੰ ਨਾ ਸਿਰਕੀ..ਆਖਰਕਾਰ ਪਰੇਸ਼ਾਨ ਲੋਕਾਂ ਨੇ ਸੁਸਾਇਟੀ ਦੇ ਗੇਟ ਉੱਤੇ ਹੀ ਧਰਨਾ ਲਾ ਦਿੱਤਾ ਐ..
ਲੋਕਾਂ ਨੇ ਸੁਸਾਇਟੀ ਦੀ ਦੇਖ ਰੇਖ ਲਈ ਖਰੜ ਮਿਊਂਸੀਪਲ ਕਾਰਪੋਰੇਸ਼ਨ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ। ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਜਲਦ ਹੀ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਆਪਣੇ ਹੱਕੀ ਮੰਗਾਂ ਲਈ ਧਰਨੇ ਰੈਲੀਆਂ ਲਾਉਣ ਲਈ ਮਜਬੂਰ ਹੋਣਗੇ ।