ਪਤਨੀ ਨੇ ਪਤੀ ਦਾ ਕੀਤਾ ਕਤਲ, ਤੇਜਧਾਰ ਹਥਿਆਰ ਨਾਲ ਵੱਢਿਆ ਗਲਾ
ਪਤਨੀ ਨੇ ਪਤੀ ਦਾ ਕੀਤਾ ਕਤਲ, ਤੇਜਧਾਰ ਹਥਿਆਰ ਨਾਲ ਵੱਢਿਆ ਗਲਾ
ਫਰੀਦਕੋਟ ਜ਼ਿਲੇ ਦੇ ਪਿੰਡ ਘਨੀਆ ਵਾਲਾ ਦੇ ਇੱਕ 35 ਸਾਲ ਦੇ ਯੁਵਕ ਜਸਜੀਤ ਸਿੰਘ ਉਰਫ ਜੱਸਾ ਦੀ ਖੂਨ ਚ ਲਥਪਥ ਲਾਸ਼ ਉਸਦੇ ਘਰ ਚੋ ਮਿਲਣ ਤੇ ਪੂਰੇ ਪਿੰਡ ਚ ਦਹਿਸ਼ਤ ਦਾ ਮਹੋਲ ਬਣ ਗਿਆ। ਇਸ ਕਤਲ ਦੇ ਪਿੱਛੇ ਦੋਸ਼ ਉਸਦੀ ਪਤਨੀ ਤੇ ਹੀ ਲੱਗੇ ਹਨ ਕਿ ਉਸ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ।ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਨੂੰ ਹਿਰਾਸਤ ਚ ਲੈ ਲਿਆ ਹੈ ਅਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਦੇ ਸਰਪੰਚ ਜਗਰੂਪ ਸਿੰਘ ਨੇ ਦੱਸਿਆ ਕਿ ਜਸਜੀਤ ਪਿੰਡ ਚ ਜਿੰਮੀਦਾਰਾਂ ਨਾਲ ਦਿਹਾੜੀ ਕਰਦਾ ਸੀ ਅਤੇ ਉਸਦੀ ਪਤਨੀ ਨਾਲ ਉਸਦੀ ਅਣਬਣ ਰਹਿੰਦੀ ਸੀ ਜੋ ਕੁਜ ਦਿਨਾਂ ਤੋਂ ਘਰ ਨਹੀਂ ਰਹਿ ਰਹੀ ਸੀ।ਉਨ੍ਹਾਂ ਦੱਸਿਆ ਕਿ ਕਲ ਰਾਤ ਵੀ ਉਹ ਦਿਹਾੜੀ ਕਰ ਰਿਹਾ ਸੀ ਅਤੇ ਰਾਤ ਨੂੰ ਆਪਣੇ ਘਰ ਚਲਾ ਗਿਆ ਸੁਭਾ ਜਦ ਉਸਦਾ ਸਾਥੀ ਉਸਨੂੰ ਲੈਣ ਗਿਆ ਤਾਂ ਦਰਵਾਜ਼ਾ ਨਾ ਖੋਲ੍ਹੇ ਜਾਣ ਦੀ ਸੁਰਤ ਚ ਘਰ ਦੀ ਕੰਧ ਟੱਪ ਕੇ ਜਦ ਅੰਦਰ ਗਿਆ ਤਾਂ ਦੇਖਿਆ ਜਸਜੀਤ ਖੂਨ ਨਾਲ ਲੱਥ ਪਥ ਪਿਆ ਸੀ ਜਿਸਦੀ ਮੌਤ ਹੋ ਚੁਕੀ ਸੀ।ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਵੱਲੋਂ ਹੀ ਆਪਣੇ ਪ੍ਰੇਮੀ ਨਾਲ ਮਿਲ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਜੋ ਬਾਅਦ ਚ ਫ਼ਰਾਰ ਹੋ ਗਏ।