Punjab News: ਵੇਖੋ ਪੰਜਾਬ ਦੀਆਂ ਕੁਝ ਅਹਿਮ ਖ਼ਬਰਾਂ ABP Sanjha 'ਤੇ Sanjhiyan Khabran
ਖੇਤੀਬਾੜੀ ਮਾਹਰਾਂ ਦੀ ਨਰਮਾ ਕਿਸਾਨਾਂ ਨੂੰ ਸਲਾਹ, 'ਖੇਤ ਮੁਤਾਬਕ ਕੀਟਨਾਸ਼ਕਾਂ ਦੀ ਵਰਤੋਂ ਕਰਨ ਕਿਸਾਨ'
ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਗਠਿਤ ਟੀਮਾਂ ਲਗਾਤਾਰ ਨਰਮਾ ਪੱਟੀ ਦਾ ਦੌਰਾ ਕਰ ਰਹੀਆਂ....ਗੁਲਾਡੀ ਸੁੰਡੀ ਅਤੇ ਚਿੱਟੇ ਮੱਛਰ ਦੇ ਅਟੈਕ ਤੋਂ ਪਰੇਸ਼ਾਨ ਕਿਸਾਨਾਂ ਨੂੰ ਖੇਤੀਬਾੜੀ ਮਾਹਰਾਂ ਨੇ ਅਪੀਲ ਕੀਤੀ ਹੈ ਕਿ ਉਹ ਕੀਟਨਾਸ਼ਕਾਂ ਦੇ ਬੇਲੋੜੇ ਇਸਤੇਮਾਲ ਤੋਂ ਬਚਣ... ਨਾਲ ਹੀ ਗੈਰ ਪ੍ਰਮਾਣਿਤ ਬੀਜ ਅਤੇ ਦਵਾਈਆਂ ਤੋਂ ਬਚਣ ਦੀ ਸਲਾਹ
ਸਿਮਰਜੀਤ ਬੈਂਸ ਦਾ ਰਿਮਾਂਡ 2 ਹੋਰ ਦਿਨ ਵਧਿਆ, ਲੁਧਿਆਣਾ ਕੋਰਟ 'ਚ ਹੋਈ ਸੀ ਪੇਸ਼ੀ
ਰੇਪ ਮਾਮਲੇ ਚ ਗ੍ਰਿਫਤਾਰ ਸਿਮਰਜੀਤ ਬੈਂਸ ਦਾ ਦੋ ਹੋਰ ਦਿਨਾਂ ਦਾ ਰਿਮਾਂਡ ਵਧ ਗਿਆ....ਤਿੰਨ ਦਿਨ ਦਾ ਰਿਮਾਂਡ ਖਤਮ ਹੋਣ ਤੇ ਬੈਂਸ ਨੂੰ ਲੁਧਿਆਣਾ ਕੋਰਟ ਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਉਨਾਂ ਦਾ 2 ਹੋਰ ਦਿਨਾਂ ਦਾ ਰਿਮਾਂਡ ਵਧਾ ਦਿੱਤਾ... 11 ਜੁਲਾਈ ਨੂੰ ਸਿਮਰਜੀਤ ਬੈਂਸ ਨੇ ਲੁਧਿਆਣਾ ਕੋਰਟ ਸਰੰਡਰ ਕੀਤਾ ਸੀ....
ਸਿਮਰਜੀਤ ਬੈਂਸ ਖਿਲਾਫ ਲੁਧਿਆਣਾ ਚ ਜੁਲਾਈ 2021 ਚ ਰੇਪ ਦਾ ਕੇਸ ਦਰਜ ਹੋਇਆ ਸੀ.... ਲੁਧਿਆਣਾ ਕੋਰਟ ਨੇ ਇਸ ਮਾਮਲੇ ਚ ਬੈਂਸ ਸਣੇ ਕੁੱਲ 7 ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਸੀ।
'SYL' ਅਤੇ 'ਰਿਹਾਈ' ਗੀਤ 'ਤੇ ਬੈਨ ਕਰਕੇ ਸ਼ੁੱਕਰਵਾਰ ਨੂੰ ਯੂਥ ਅਕਾਲੀ ਦਲ ਦਾ ਪ੍ਰਦਰਸ਼ਨ
ਪੰਜਾਬੀ ਗਾਇਕਾਂ ਦੇ ਗੀਤਾਂ ਤੇ ਪਾਬੰਦੀ ਦੇ ਵਿਰੋਧ ਚ ਯੂਥ ਅਕਾਲੀ ਦਲ ਸ਼ੁੱਕਵਾਰ ਨੂੰ ਰੋਸ ਵੱਜੋਂ ਟ੍ਰੈਰਕਟਰ ਮਾਰਚ ਕੱਢੇਗਾ.....ਮਰਹੂਮ ਗਾਇਕ ਮੂਸੇਵਾਲਾ ਦਾ ਗੀਤ SYL ਅਤੇ ਗਾਇਕ ਕੰਵਰ ਗਰੇਵਾਲ ਦਾ ਗੀਤ ਰਿਹਾਈ ਯੂ-ਟਿਊਬ ਤੋਂ ਹਟਾ ਦਿੱਤਾ ਗਿਆ.... SYL ਗੀਤ ਚ ਪੰਜਾਬ ਅਤੇ ਹਰਿਆਣਾ ਵਿਚਾਲੇ ਵਿਵਾਦਿਤ ਮੁੱਦੇ SYL ਦਾ ਜ਼ਿਕਰ ਹੈ ਜਦੋਂ ਕਿ ਰਿਹਾਈ ਗੀਤ ਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਹੈ....ਇਨਾਂ ਦੋਹਾਂ ਹੀ ਗੀਤਾਂ ਨੂੰ ਇਤਰਾਜ਼ਯੋਗ ਦੱਸਦਿਆਂ ਯੂ-ਟਿਊਬ ਤੋਂ ਹਟਾਇਆ ਗਿਆ...ਜਿਸ ਦੇ ਰੋਸ ਵਜੋਂ ਯੂਥ ਅਕਾਲੀ ਦਲ ਜ਼ਿਲਾ ਹੈੱਡਕੁਆਰਟਰਾਂ ਤੇ ਟਰੈਕਟਰ ਮਾਰਚ ਕੱਢੇਗਾ