ਪੜਚੋਲ ਕਰੋ
ਧਮਾਕੇ ਨਾਲ ਕੰਬਿਆ ਕਰਾਚੀ, ਇਮਾਰਤੇ ਦੇ ਉੱਡੇ ਪਰਖੱਚੇ
ਗੁਆਂਢੀ ਦੇਸ਼ ਪਾਕਿਸਤਾਨ ਦੇ ਕਰਾਚੀ 'ਚ ਇੱਕ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ ਹੁਣ ਤਕ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ, ਲਗਪਗ 15 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਗੁਲਸ਼ਨ-ਏ-ਇਕਬਾਲ ਵਿੱਚ ਮਸਕਾਨ ਚੌਰੰਗੀ ਵਿਚ ਇੱਕ ਦੋ ਮੰਜ਼ਲਾ ਇਮਾਰਤ ਵਿੱਚ ਹੋਇਆ। ਹਾਲਾਂਕਿ ਧਮਾਕੇ ਸਿਲੰਡਰ ਫਟਣ ਕਾਰਨ ਹੋਇਆ ਜਾਂ ਕਿਸੇ ਹੋਰ ਕਾਰਨ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ।
ਹੋਰ ਵੇਖੋ






















