ਪੜਚੋਲ ਕਰੋ
Canada ਦੇ Brampton ਨੇ ਇੱਕ ਪਾਰਕ ਦਾ ਨਾਂ ਰੱਖਿਆ 'ਸ਼੍ਰੀShri Bhagavad Gita Park'
ਕੈਨੇਡਾ ਵਿੱਚ ਬਰੈਂਪਟਨ ਮਿਉਂਸਪਲ ਕਾਰਪੋਰੇਸ਼ਨ ਨੇ ਬੁੱਧਵਾਰ ਨੂੰ ਵਾਰਡ ਨੰ 6 ਵਿੱਚ 3.75 ਏਕੜ ਵਿੱਚ ਫੈਲੇ ਇੱਕ ਪਾਰਕ ਦਾ ਨਾਮ ਸ਼੍ਰੀ ਭਗਵਦ ਗੀਤਾ ਪਾਰਕ ਰੱਖਿਆ ਹੈ। ਯੋਜਨਾ ਮੁਤਾਬਕ ਪਾਰਕ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਕੁਝ ਹੋਰ ਹਿੰਦੂ ਦੇਵਤਿਆਂ ਤੋਂ ਇਲਾਵਾ ਗੀਤਾ ਦੇ ਦੋ ਮੁੱਖ ਪਾਤਰਾਂ, ਭਗਵਾਨ ਕ੍ਰਿਸ਼ਨ ਅਤੇ ਅਰਜੁਨ ਦੀਆਂ ਮੂਰਤੀਆਂ ਲਗਾਈਆਂ ਜਾਣਗੀਆਂ। ਪਾਰਕ ਦਾ ਨਾਂ ਬਦਲਣ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਪਾਰਕ ਪਵਿੱਤਰ ਭਗਵਦ ਗੀਤਾ ਵਿੱਚ ਸਿਖਾਏ ਗਏ ਵਿਸ਼ਵ ਭਾਈਚਾਰੇ ਦੇ ਪਿਆਰ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਅੱਗੇ ਵਧਾਏਗਾ। ਗੀਤਾ ਪਾਰਕ ਸ਼ਾਇਦ ਭਾਰਤ ਤੋਂ ਬਾਹਰ ਇਕਲੌਤਾ ਪਾਰਕ ਹੈ ਜਿਸ ਦਾ ਨਾਂ ਪਵਿੱਤਰ ਗ੍ਰੰਥ ਭਗਵਦ ਗੀਤਾ ਦੇ ਨਾਂ 'ਤੇ ਰੱਖਿਆ ਗਿਆ ਹੈ।
ਖ਼ਬਰਾਂ
ਪੰਜਾਬ ਨੂੰ ਲੁੱਟ ਕੇ ਖਾ ਗਏ, ਅਕਾਲੀ ਦਲ 'ਤੇ ਭੜਕੇ CM ਮਾਨ
ਹੋਰ ਵੇਖੋ






















