ਪੜਚੋਲ ਕਰੋ
Advertisement
ਲਹਿੰਦੇ ਪੰਜਾਬ 'ਚ ਕਿਵੇਂ ਮਨਾਈ ਗਈ ਕਰਤਾਰਪੁਰ ਸਾਹਿਬ ਲਾਂਘੇ ਦੀ ਵਰ੍ਹੇਗੰਢ ?
ਬਾਬਾ ਨਾਨਕ ਦੀ ਰਾਹ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਸੋਮਵਾਰ 9 ਨਵੰਬਰ ਨੂੰ 1 ਸਾਲ ਪੂਰਾ ਹੋ ਗਿਆ। ਇਸ ਲਾਂਘੇ ਦਾ ਉਦਘਾਟਨ ਭਾਰਤ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਪਾਸਿਓਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੀਤਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਅਤੇ ਉਨ੍ਹਾਂ ਦੇ ਪਾਕਿਸਤਾਨ ਦੇ ਹਮਰੁਤਬਾ ਇਮਰਾਨ ਖ਼ਾਨ (Imran Khan) ਨੇ ਪਿਛਲੇ ਸਾਲ 9 ਨਵੰਬਰ ਨੂੰ ਸਰਹੱਦ ਦੇ ਦੋਵੇਂ ਪਾਸਿਓਂ ਕਰਤਾਰਪੁਰ ਲਾਂਘੇ (Kartarpur Corridor) ਦਾ ਉਦਘਾਟਨ ਕੀਤਾ ਸੀ। 9 ਕਿਲੋਮੀਟਰ ਦਾ ਲਾਂਘਾ, ਜਿਸ ਦਾ 4.7 ਕਿਲੋਮੀਟਰ ਦਾ ਹਿੱਸਾ ਪਾਕਿਸਤਾਨ ਵਿਚ ਹੈ, ਭਾਰਤ ਦੇ ਪੰਜਾਬ ਵਿਚ ਡੇਰਾ ਬਾਬਾ ਨਾਨਕ (Dera Baba Nanak) ਨੂੰ ਦਰਬਾਰ ਸਾਹਿਬ ਨਾਲ ਜੋੜਦਾ ਹੈ। ਜਿਸ ਨੂੰ ਕਰਤਾਰਪੁਰ ਸਾਹਿਬ ਵੀ ਕਿਹਾ ਜਾਂਦਾ ਹੈ। ਗੁਆਂਢੀ ਦੇਸ਼ ਵਿਚ ਨਾਰੋਵਾਲ ਜ਼ਿਲ੍ਹੇ ‘ਚ ਗੁਰੂ ਨਾਨਕ ਦੇਵ ਜੀ ਦਾ ਅੰਤਮ ਆਰਾਮ ਸਥਾਨ ਹੈ।
ਕਰਤਾਰਪੁਰ ਲਾਂਘੇ ਨੂੰ ਖੁਲ੍ਹੇ ਇੱਕ ਸਾਲ ਬੀਤ ਚੁੱਕਿਆ ਹੈ, ਪਰ ਦੁਖ ਦੀ ਗੱਲ ਇਹ ਹੈ ਕਿ ਇਸ ਇੱਕ ਸਾਲ ਵਿਚ ਇਹ ਲਾਂਘਾ ਸਿਰਫ ਚਾਰ ਮਹੀਨੇ ਹੀ ਖੁੱਲ੍ਹ ਸਕਿਆ। 9 ਨਵੰਬਰ, 2019 ਨੂੰ ਖੁਲ੍ਹੇ ਕੌਰੀਡੋਰ ਜ਼ਰੀਏ, ਸੰਗਤ ਨੇ ਦਰਸ਼ਨ ਦੀਦਾਰ ਲਈ ਜਾਣਾ ਸ਼ੁਰੂ ਕੀਤਾ ਸੀ ਕਿ ਵਿਸ਼ਵ ਵਿਆਪੀ ਕੋਰੋਨਾ ਮਹਾਮਾਰੀ ਕਰਕੇ ਦੋਵਾਂ ਮੁਲਕਾਂ ਦੀ ਸਰਕਾਰਾਂ ਨੇ ਲਾਂਘਾ 15 ਮਾਰਚ, 2020 ਨੂੰ ਮੁੜਬੰਦ ਕਰ ਦਿੱਤਾ। ਜਿਸ ਦੇ ਇੱਕ ਵਾਰ ਫੇਰ ਖੁਲ੍ਹਣ ਦੀ ਉਮੀਦ ਸਿੱਖ ਸੰਗਤਾਂ ਨੂੰ ਬੇਸਬਰੀ ਨਾਲ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ 4 ਮਹੀਨਿਆਂ ਵਿੱਚ 62,939 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਇਸ ਅਸਥਾਨ ਦੇ ਦਰਸ਼ਨ ਕੀਤੇ। ਕੋਰੋਨਾ ਕਰਕੇ ਬੰਦ ਹੋਣ ਤੋਂ ਪਹਿਲਾਂ ਆਖਰੀ ਜੱਥੇ ਵਿੱਚ 1 ਤੋਂ 15 ਮਾਰਚ ਤੱਕ 7641 ਸ਼ਰਧਾਲੂਆਂ ਨੇ ਇੱਥੇ ਦੌਰਾ ਕੀਤਾ।
ਪਰ ਇਸ ਵਾਰ 30 ਨਵੰਬਰ ਨੂੰ ਗੁਰੁਪਰਵ ‘ਤੇ ਲਾਂਘਾ ਖੋਲ੍ਹਣ ਦੀ ਸੰਭਾਵਨਾ ਨਹੀਂ ਹੈ। ਇਸ ਲਈ ਇਸ ਵਾਰ 28 ਤੋਂ 30 ਨਵੰਬਰ ਤੱਕ ਬਹੁਤ ਸਾਰੇ ਸਮੂਹ ਅਤੇ ਸੰਗਤ ਜੀਰੋ ਲਾਈਨ ਨੇੜੇ ਬਾਬਾ ਦੀ ਅਰਦਾਸ ਕਰਨਗੇ। ਇਸ ਸੰਬੰਧੀ ਡੀਸੀ ਨਾਲ ਇੱਕ ਮੀਟਿੰਗ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਸਮੇਤ ਕਈ ਪਾਰਟੀਆਂ ਅਤੇ ਸੰਸਥਾਵਾਂ ਨੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਗੁਰੂ ਰੂਪ ਵਿਚ ਲਾਂਘਾ ਖੋਲ੍ਹਣ ਲਈ ਪੱਤਰ ਲਿਖਿਆ ਹੈ।
ਉਧਰ ਇਸੇ ਮਹੀਨੇ 3 ਨਵੰਬਰ ਨੂੰ ਪਾਕਿਸਤਾਨ ਸਰਕਾਰ ਵੱਲੋਂ ਚੁੱਕੇ ਗਏ ਅਹਿਮ ਕਦਮ ਕਰਕੇ ਸਿੱਖ ਸੰਗਤ ਬਹੁਤ ਨਾਰਾਜ਼ ਹੋਈ। ਦਰਅਸਲ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਬਾਹਰੀ ਖੇਤਰ ਦੇ ਪ੍ਰਬੰਧ ਲਈ ਇੱਕ ਨਵੀਂ ਬਾਡੀ (ਪ੍ਰੋਜੈਕਟ ਮੈਨੇਜਮੈਂਟ ਯੂਨਿਟ) ਬਣਾਈ ਗਈ ਸੀ, ਜਿਸ ਨੇ ਪਾਕਿਸਤਾਨ ਸਰਕਾਰ ਪ੍ਰਤੀ ਕਈ ਸ਼ੰਕੇ ਖੜ੍ਹੇ ਕੀਤੇ। ਹਾਲਾਂਕਿ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦੇ ਮੁਖੀ ਸਤਵੰਤ ਸਿੰਘ ਅਤੇ ਪਾਕਿਸਤਾਨ ਏਕਟੂ ਪ੍ਰਾਪਰਟੀ ਟਰੱਸਟ ਨੇ ਕਿਹਾ ਹੈ ਕਿ ਨਵੀਂ ਸੰਸਥਾ ਵਿੱਚ ਸਿਰਫ ਪ੍ਰਬੰਧਨ, ਲੇਖਾਕਾਰੀ ਅਤੇ ਜ਼ਮੀਨੀ ਰੱਖ-ਰਖਾਅ ਲਈ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਧਾਰਮਿਕ ਸਨਮਾਨ ਦਾ ਕੰਮ ਪੀਐਸਜੀਪੀਸੀ ਵਲੋਂ ਹੀ ਕੀਤਾ ਜਾਵੇਗਾ। ਸਿੱਖ ਸੰਗਤ ਅਤੇ ਭਾਰਤ ਵੱਲੋਂ ਇਤਰਾਜ਼ ਜਤਾਉਣ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਵੀ ਤੁਰੰਤ ਨਵੀਂ ਸੰਸਥਾ ਬਾਰੇ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਸੋਧ ਕੀਤੀ।

ਵਿਸ਼ਵ
Canada ਨੇ ਹੁਣ ਦਿੱਤਾ ਤਕੜਾ ਝਟਕਾ ! ਮਾਪਿਆਂ ਨੂੰ ਨਹੀਂ ਮਿਲੇਗੀ PR
Farmer Protest|ਦਿਲਜੀਤ ਦੀ ਮੋਦੀ ਦੇ ਨਾਲ ਮੁਲਾਕਾਤ 'ਤੇ ਖੁੱਲ ਕੇ ਬੋਲੋ ਕਿਸਾਨ ਆਗੂ |abpsanjha
Inter Caste Marriage Benifits| ਪੰਜਾਬ 'ਚ Inter-Cast ਵਿਆਹੇ ਜੋੜਿਆਂ ਲਈ ਵੱਡੀ ਖ਼ੁਸ਼ਖ਼ਬਰੀ ਹੋਵੇਗੀ ਪੈਸੇ ਦੀ ਬਰਸਾਤ
ਰਨਵੇ 'ਤੇ ਫਿਸਲਿਆ ਜਹਾਜ਼, 179 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp Sanjha
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
ਟ੍ਰੈਂਡਿੰਗ ਟੌਪਿਕ
Advertisement