Pakistan 'ਚ Heavy rain ਅਤੇ Flood ਕਾਰਨ ਤਬਾਹੀ, ਸੈਂਕੜੇ ਲੋਕਾਂ ਦੀ ਮੌਤ, ਲੱਖਾਂ ਲੋਕ ਹੋਏ ਬੇਘਰ
Pakistan Flood: ਪਾਕਿਸਤਾਨ 'ਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਹਾਲਾਤ ਕਾਫੀ ਵਿਗੜ ਗਏ ਹਨ। ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਦਾ ਇੱਕ ਤਿਹਾਈ (1/3) ਹਿੱਸਾ ਪਾਣੀ ਵਿੱਚ ਡੁੱਬ ਗਿਆ ਹੈ। ਸੈਂਕੜੇ ਲੋਕਾਂ ਦੀ ਮੌਤ ਨਾਲ ਲੱਖਾਂ ਲੋਕ ਬੇਘਰ ਹੋ ਗਏ ਹਨ। ਹੜ੍ਹਾਂ ਦੇ ਪਾਣੀ ਕਾਰਨ ਫ਼ਸਲਾਂ ਦੀ ਬਰਬਾਦੀ ਕਾਰਨ ਅਨਾਜ ਦੀ ਸਪਲਾਈ ਵੀ ਦਿਨੋਂ ਦਿਨ ਘਟਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਮਾਨਸੂਨ ਦੀ ਬਾਰਿਸ਼ ਆਮ ਨਾਲੋਂ 10 ਗੁਣਾ ਜ਼ਿਆਦਾ ਹੋਈ ਹੈ। ਇਸ ਦੇ ਨਾਲ ਹੀ ਪਾਕਿਸਤਾਨ 'ਚ ਹੜ੍ਹਾਂ ਕਾਰਨ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਭੋਜਨ ਦੀ ਕਮੀ ਦੇ ਨਾਲ-ਨਾਲ ਸਿਹਤ ਸੰਕਟ ਵੀ ਪੈਦਾ ਹੋ ਗਿਆ ਹੈ। ਸੀਐਨਐਨ ਦੀ ਇੱਕ ਰਿਪੋਰਟ ਮੁਤਾਬਕ ਹੜ੍ਹ ਤੋਂ ਪਹਿਲਾਂ ਪਾਕਿਸਤਾਨ ਵਿੱਚ 27 ਮਿਲੀਅਨ ਲੋਕਾਂ ਕੋਲ ਪੂਰਾ ਭੋਜਨ ਨਹੀਂ ਸੀ, ਜਦੋਂ ਕਿ ਹੁਣ ਹੜ੍ਹ ਤੋਂ ਬਾਅਦ ਇਹ ਖ਼ਤਰਾ ਵੱਧ ਗਿਆ ਹੈ।






















