QUAD ਦੇਸ਼ਾਂ ਚੋਂ ਚਾਰੇ ਦੇਸ਼ਾਂ ਨੇ ਕੀਤੇ HADR ਸਮਝੌਤੇ 'ਤੇ ਹਸਤਾਖਰ
ਨਿਊਯਾਰਕ ਚ ਹੋਈ ਕੁਆਡ ਦੇਸ਼ਾਂ ਦੀ ਬੈਠਕ ਚ ਆਪਸੀ ਸਹਿਯੋਗ ਤੇ ਜ਼ੋਰ ਦਿੱਤਾ ਗਿਆ...ਭਾਰਤ ਵੱਲੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸ਼ਾਮਿਲ ਹੋਏ.... ਇਸ ਦੌਰਾਨ HADR ਯਾਨੀ ਕੁਆਡ ਹਿਮੈਨੀਟੇਰੀਅਨ ਅਸਿਸਟੈਂਸ ਐਂਡ ਡਿਜ਼ਾਸਟਰ ਰਿਲੀਜ਼ ਸਾਂਝੇਦਾਰੀ ਤੇ ਹਸਤਾਖਰ ਕੀਤੇ ਗਏ. ਕੁਆਡ ਦੇਸ਼ਾਂ ਦੀ ਟੋਕਿਓ ਚ ਹੋਈ ਬੈਠਕ ਚ ਇਸ ਸਾਂਝੇਦਾਰੀ ਦੀ ਰੂਪ-ਰੇਖਾ ਤਿਆਰ ਕੀਤੀ ਗਈ ਸੀ... ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਸਾਡੀ ਮੁਲਾਕਾਤ ਇਸ ਗੱਲ ਦਾ ਸਬੂਤ ਹੈ ਕਿ ਕਵਾਡ ਮਜ਼ਬੂਤ ਹੋ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਚ QUAD ਦੇਸ਼ਾਂ ਦੇ ਵਿਦੇਸ਼ ਮੰਤਰੀ ਇਕੱਠੇ ਹੋਏ. ਕੁਆਡ ਦੇ ਚਾਰ ਮੈਂਬਰ ਦੇਸ਼ ਨੇ.... ਅਮਰੀਕਾ, ਜਾਪਾਨ, ਭਾਰਤ ਅਤੇ ਆਸਟ੍ਰੇਲੀਆ... ਚੀਨ ਦੀਆਂ ਵਧਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਚਾਰੇ ਦੇਸ਼ ਇਕੱਠੇ ਹੋਏ ਨੇ... ਨਵੰਬਰ 2017 ਚ ਕੁਆਡ ਗਰੁੱਪ ਐਕਟਿਵ ਹੋਇਆ ਸੀ... ਹਾਲਾਂਕਿ ਚੀਨ ਨੂੰ ਕੁਆਡ ਦੇਸ਼ ਦੀਆਂ ਗਤੀਵਿਧੀਆਂ ਰਾਸ ਨਹੀਂ ਆਉਂਦੀਆਂ.






















