ਯੂਕ੍ਰੇਨ ਦੇ ਹਮਲਿਆਂ ਦਾ ਮਕਸਦ ਪਰਮਾਣੂ ਤਬਾਹੀ ਪੈਦਾ ਕਰਨਾ-ਰੂਸ
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਏ ਲਗਪਗ 6 ਮਹੀਨੇ ਹੋ ਚੁੱਕੇ ਹਨ। ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ ਜੰਗ ਰੁਕੀ ਨਹੀਂ ਹੈ। ਹੁਣ ਤੱਕ ਦੋਵਾਂ ਦੇਸ਼ਾਂ ਵਿੱਚ ਇਸ ਜੰਗ ਵਿੱਚ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਇਸ ਦੌਰਾਨ ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਨੇ ਉਸ ਦੇ ਪਰਮਾਣੂ ਪਲਾਂਟ 'ਤੇ ਗੋਲੀਬਾਰੀ ਕੀਤੀ। ਇਸ ਵਿਚ ਐਤਵਾਰ ਨੂੰ ਦਾਅਵਾ ਕੀਤਾ ਗਿਆ ਸੀ ਕਿ ਜ਼ਾਪੋਰਿਜ਼ੀਆ ਪਰਮਾਣੂ ਪਲਾਂਟ 'ਤੇ ਯੂਕਰੇਨ ਮੁੜ ਗੋਲੀਬਾਰੀ ਕੀਤੀ ਗਈ ਸੀ। ਉਨ੍ਹਾਂ ਮੁਤਾਬਕ ਇਸ ਹਮਲੇ ਵਿੱਚ ਇੱਕ ਪਾਈਪਲਾਈਨ ਨੂੰ ਵੀ ਨੁਕਸਾਨ ਪਹੁੰਚਿਆ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਯੂਕਰੇਨ ਤੋਂ ਵਾਰ-ਵਾਰ ਕੀਤੇ ਜਾ ਰਹੇ ਹਮਲਿਆਂ ਦਾ ਮਕਸਦ ਮਨੁੱਖਾਂ ਲਈ ਪ੍ਰਮਾਣੂ ਤਬਾਹੀ ਪੈਦਾ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਯੂਕਰੇਨ ਨੇ ਕਰੀਬ 9 ਮਿਜ਼ਾਈਲਾਂ ਦਾਗੀਆਂ। ਇਨ੍ਹਾਂ ਚੋਂ ਤਿੰਨ ਮਿਜ਼ਾਈਲਾਂ ਪਰਮਾਣੂ ਪਲਾਂਟ 'ਤੇ ਡਿੱਗੀਆਂ ਹਨ ਜਿੱਥੇ ਪ੍ਰਮਾਣੂ ਬਾਲਣ ਅਤੇ ਰੇਡੀਓ ਐਕਟਿਵ ਸਮੱਗਰੀ ਰੱਖੀ ਜਾਂਦੀ ਹੈ। ਹਾਲਾਂਕਿ ਪਲਾਂਟ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਦਾ ਰੇਡੀਏਸ਼ਨ ਪੱਧਰ ਵੀ ਠੀਕ ਹੈ।