ਪੜਚੋਲ ਕਰੋ
ਅਮਰੀਕਾ 'ਚ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਦਾ ਮਾਮਲਾ, ਮ੍ਰਿਤਕਾਂ ਦੀ ਗਿਣਤੀ ਹੋਈ 53
ਅਮਰੀਕਾ ਦੇ ਟੈਕਸਸ 'ਚ ਇੱਕ ਟਰੱਕ 'ਚ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਦੀ ਗਿਣਤੀ 'ਚ ਵਾਧਾ ਹੋਇਆ ਹੈ। ਦੱਸ ਦਈਏ ਕਿ ਮਰਨ ਵਾਲਿਆਂ ਦੀ ਗਿਣਤੀ 53 ਹੋ ਗਈ ਹੈ। ਇਸ ਮਾਮਲੇ 'ਚ 2 ਹੋਰ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਟੈਕਸਸ 'ਚ ਇੱਕ ਟਰੱਕ 'ਚ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲਿਆਂ। ਟਰੱਕ 'ਚ 100 ਤੋਂ ਵੱਧ ਲੋਕਾਂ ਨੂੰ ਠੁੱਸ ਠੁੱਸ ਕੇ ਭਰਿਆ ਗਿਆ ਸੀ। ਨਜਾਇਜ਼ ਤਰੀਕੇ ਨਾਲ ਇਨ੍ਹਾਂ ਮਜ਼ਦੂਰਾਂ ਨੂੰ ਟਰੱਕ ਜ਼ਰੀਏ ਬਾਰਡਰ ਪਾਰ ਕਰਵਾਇਆ ਜਾ ਰਿਹਾ ਸੀ। ਉਧਰ ਅਮਰੀਕਾ 'ਚ ਟਰੱਕ 'ਚ ਮਾਰੇ ਗਏ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ 'ਚ ਸੋਗ ਦੀ ਲਹਿਰ ਹੈ। ਮੈਕਸੀਕੋ ਦਾ ਇੱਕ ਪਰਿਵਾਰ ਆਪਣਿਆਂ ਦਾ ਇੰਤਜ਼ਾਰ ਕਰ ਰਿਹਾ। ਪਰਿਵਾਰ ਨੇ ਪ੍ਰਸਾਸਨ ਨੂੰ ਗੁਹਾਰ ਲਗਾਈ ਹੈ ਕਿ ਦੂਜੇ ਮੈਂਬਰ ਬਾਰੇ ਜਲਦ ਪਤਾ ਲਗਾਇਆ ਜਾਵੇ।
ਹੋਰ ਵੇਖੋ






















