ਪ੍ਰਧਾਨ ਹਰਜਿੰਦਰ ਧਾਮੀ ਦਾ ਵੱਡਾ ਖੁਲਾਸਾ, ਪੰਥ ਵਿਰੋਧੀ ਤਾਕਤਾਂ ਅਪਣਾ ਰਹੀਆਂ ਗਲਤ ਹਥਕੰਡੇ
ਐਸ ਜੀ ਪੀ ਸੀ ਪ੍ਰਧਾਨ ਦੀ ਚੋਣ ਤੋਂ ਪਹਿਲਾ ਮੋਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਵੱਡਾ ਖੁਲਾਸਾ ਕੀਤਾ ਗਿਆ ਐ... ਉਨਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸਿਖ ਪਰੰਪਰਾਵਾ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । 28 ਅਕਤੂਬਰ ਨੂੰ ਐਸ਼ ਜੀ ਪੀ ਸੀ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ .. ਜਿਸ ਨੂੰ ਲੈ ਕੇ ਬਹੁਤ ਵਡੀਆਂ ਕੋਸ਼ਿਸ਼ਾਂ ਹੋ ਰਹੀਆ ਹਨ ... ਮੈਂਬਰਾ ਨੂੰ ਪੈਸਿਆ ਦਾ ਲਾਲਚ ਦਿਤਾ ਜਾ ਰਿਹਾ ਹੈ ਅਤੇ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ .. ਧਾਮੀ ਨੇ ਕਿਹਾ ਹੈ ਕਿ ਸਿਖ ਪੰਥ ਵਿਰੋਧੀ ਤਾਕਤਾ ਤਖਤ ਸ੍ਰੀ ਹਜੂਰ ਸਾਹਿਬ ਤੋਂ ਸ਼ੁਰੂ ਹੋ ਕੇ ਹੁਣ ਅੰਮ੍ਰਿਤਸਰ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ .. ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋ ਸਿਖ ਪੰਥ ਦੀ ਗਲ ਆਉਂਦੀ ਹੈ ਤਾਂ ਅਖਾਂ ਮੀਟ ਲੈਂਦੇ ਹਨ ਅਤੇ ਜਦੋ ਤਾਕਤ ਦੀ ਗਲ ਆਉਂਦੀ ਹੈ ਤਾਂ ਅਖਾਂ ਖੋਲ ਲੈਂਦੇ ਹੈ . .. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਵੱਡੇ ਆਰੋਪ ਲਾਏ ਹਨ ..





















