ਪੜਚੋਲ ਕਰੋ
India vs England, Test Match ਦਾ ਪਹਿਲਾ ਦਿਨ ਰਿਹਾ ਸ਼ਾਨਦਾਰ, ਪੰਤ-ਜਡੇਜਾ ਦੀ ਇੰਗਲੈਂਡ ਖਿਲਾਫ ਸਭ ਤੋਂ ਵੱਡੀ ਸਾਂਝੇਦਾਰੀ
India vs England: ਭਾਰਤ ਅਤੇ ਇੰਗਲੈਂਡ ਦਰਮਿਆਨ ਖੇਡੇ ਜਾ ਰਹੇ ਟੇਸਟ ਮੈਚ ਦਾ ਪਹਿਲਾ ਦਿਨ (Test match Day one) ਸ਼ਾਨਦਾਰ ਰਿਹਾ। ਦੱਸ ਦਈਏ ਕਿ ਪਹਿਲੇ ਦਿਨ ਦਾ ਮੈਚ ਬਰਮਿੰਘਮ 'ਚ ਖੇਡਿਆ ਗਿਆ ਜਿੱਥੇ ਪੰਤ ਅਤੇ ਜਡੇਜਾ (Rishabh Pant, Ravindra Jadeja) ਦੀ ਸ਼ਾਨਦਾਰ ਪਾਰੀ ਨਾਲ ਟੀਮ ਇੰਡੀਆ ਨੇ 7 ਵਿਕਟਾਂ ਦੇ ਨੁਕਸਾਨ 'ਤੇ 338 ਦੌੜਾਂ ਬਣਾਈਆਂ। ਦੱਸ ਦਈਏ ਕਿ ਟੌਸ ਹਾਰਨ ਕਰਕੇ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਭਾਰਤ ਨੇ 98 ਦੇ ਸਕੌਰ 'ਤੇ 5 ਵਿਕਟਾਂ ਗੁਆ ਦਿੱਤੀਆਂ ਸੀ। ਪਰ ਇਸ ਤੋਂ ਬਾਅਦ ਕ੍ਰੀਜ਼ 'ਤੇ ਉਤਰੇ ਪੰਤ ਅਤੇ ਜਡੇਜਾ ਨੇ ਪਾਰੀ ਸੰਭਾਲੀ ਅਤੇ ਇੰਗਲੈਂਡ ਦੇ ਖਿਲਾਫ 222 ਦੌੜਾਂ ਦੀ ਸਭ ਤੋਂ ਵੱਡੀ ਸਾਂਝੇਦਾਰੀ ਖੇਡੀ ਕੀਤੀ।
ਹੋਰ ਵੇਖੋ






















