ਪੜਚੋਲ ਕਰੋ
2025 'ਚ Women World Cup ਦੀ ਮੇਜਬਾਨੀ ਕਰੇਗਾ ਭਾਰਤ
ਭਾਰਤ 2025 ਵਿੱਚ ਆਈਸੀਸੀ ਇੱਕ ਰੋਜ਼ਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਉਸ ਨੂੰ 12 ਸਾਲ ਬਾਅਦ ਮਹਿਲਾ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਭਾਰਤ ਨੇ ਅੰਤਰਰਾਸ਼ਟਰੀ ਕ੍ਰਿਕਟ ਕਮੇਟੀ ਦੀ ਬੈਠਕ 'ਚ ਸਫਲ ਬੋਲੀ ਲਗਾਈ ਹੈ। ਆਈਸੀਸੀ ਨੇ ਮੰਗਲਵਾਰ ਰਾਤ ਨੂੰ ਆਪਣੇ 5 ਸਾਲ ਦੇ ਅੰਤਰਰਾਸ਼ਟਰੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ 2024 ਅਤੇ 2026 'ਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਦੇ ਆਯੋਜਨ ਦੀ ਜ਼ਿੰਮੇਵਾਰੀ ਬੰਗਲਾਦੇਸ਼ ਅਤੇ ਇੰਗਲੈਂਡ ਨੂੰ ਸੌਂਪੀ ਗਈ ਹੈ। ਸ਼੍ਰੀਲੰਕਾ ਨੂੰ ਪਹਿਲੀ ਮਹਿਲਾ ਟੀ-20 ਚੈਂਪੀਅਨਸ਼ਿਪ 2027 ਦਾ ਮੇਜ਼ਬਾਨ ਬਣਾਇਆ ਗਿਆ ਹੈ।
ਹੋਰ ਵੇਖੋ






















