ਪੜਚੋਲ ਕਰੋ
ਤਿੰਨ ਦਿਨਾਂ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ
India vs Zimbabwe: ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਵਨਡੇ ਅੱਜ ਹਰਾਰੇ ਵਿੱਚ ਖੇਡਿਆ ਜਾਵੇਗਾ। ਭਾਰਤੀ ਸਮੇਂ ਮੁਤਾਬਕ ਇਹ ਮੈਚ ਦੁਪਹਿਰ 12:45 ਵਜੇ ਸ਼ੁਰੂ ਹੋਵੇਗਾ। ਟੀਮ ਇੰਡੀਆ ਦੀ ਅਗਵਾਈ ਧਮਾਕੇਦਾਰ ਬੱਲੇਬਾਜ਼ ਕੇਐਲ ਰਾਹੁਲ ਕਰਨਗੇ ਜਦਕਿ ਜ਼ਿੰਬਾਬਵੇ ਦੀ ਅਗਵਾਈ ਵਿਕਟਕੀਪਰ ਬੱਲੇਬਾਜ਼ ਰੇਗਿਸ ਚੱਕਾਬਵਾ ਕਰਨਗੇ। ਭਾਰਤੀ ਟੀਮ ਅੱਜ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗੀ। ਮੇਨ ਇਨ ਬਲੂ ਨੇ ਪਹਿਲੇ ਵਨਡੇ ਵਿੱਚ ਮੇਜ਼ਬਾਨ ਟੀਮ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਟੀਮ ਇਸੇ ਗਤੀ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਦੂਜੇ ਵਨਡੇ ਵਿੱਚ ਉਤਰੇਗੀ।
ਹੋਰ ਵੇਖੋ






















