ਪੜਚੋਲ ਕਰੋ
Commonwealth Games 'ਚ ਅੰਸ਼ੂ ਮਲਿਕ ਨੇ ਕੁਸ਼ਤੀ 'ਚ ਜਿੱਤਿਆ ਸਿਲਵਰ, ਦਿਵਿਆ ਅਤੇ ਮੋਹਿਤ ਨੇ ਬ੍ਰਾਉਂਜ਼ ਮੈਡਲ ਜਿੱਤੇ
ਕੁਸ਼ਤੀ 'ਚ ਤਿੰਨ ਗੋਲਡ ਤੋਂ ਬਾਅਦ ਭਾਰਤ ਦੀ ਝੋਲੀ ਇੱਕੋ ਦਿਨ ਸਿਲਵਰ ਅਤੇ ਦੋ ਬ੍ਰਾਉਂਜ਼ ਮੈਡਲ ਵੀ ਆਏ। ਸ਼ੁੱਕਰਵਾਰ ਨੂੰ ਅੰਸ਼ੂ ਮਲਿਕ ਨੇ ਮਹਿਲਾਵਾਂ ਦੇ 57 KG ਦੀ ਵੇਟ ਕੈਟਾਗਿਰੀ 'ਚ ਸਿਲਵਰ ਮੈਡਲ ਜਿੱਤਿਆ। ਨਾਈਜ਼ਿਰੀਆ ਨਾਲ ਹੋਏ ਫਾਈਨਲ ਮੁਕਾਬਲੇ 'ਚ ਅੰਸ਼ੂ ਮਲਿਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਸਿਲਵਰ ਮੈਡਲ ਨਾਲ ਸੰਤੋਸ਼ ਕਰਨਾ ਪਿਆ। ਭਾਰਤ ਦੇ ਦੋ ਹੋਰ ਪਹਿਲਵਾਨ ਦਿਵਿਆ ਕਾਕਰਾਨ ਅਤੇ ਮੋੋਹਿਤ ਗਰੇਵਾਲ ਨੇ ਕੁਸ਼ਤੀ 'ਚ ਬ੍ਰਾਉਂਜ਼ ਮੈਡਲ ਆਪਣੇ ਨਾਂਅ ਕੀਤੇ।ਦਿਵਿਆ ਨੇ ਬ੍ਰਾਉਂਜ਼ ਮੈਡਲ ਮੁਕਾਬਲਾ ਸਿਰਫ 30 ਸੈਕਿੰਡ 'ਚ ਜਿੱਤ ਲਿਆ। ਉਨ੍ਹਾਂ ਨੇ ਟੋਂਗਾ ਦੀ ਲਿਸੀ ਕੌਕਰ ਨੂੰ 2-0 ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤੀ ਪਹਿਲਵਾਨ ਮੋਹਿਤ ਗਰੇਵਾਲ ਨੇ 125 ਕਿਲੋ ਫਰੀ ਸਟਾਈ 'ਚ ਜਮੈਕਾ ਦੇ ਏਰੌਨ ਜੌਨਸਨ ਨੂੰ 6-0 ਨਾਲ ਹਰਾਇਆ।
ਹੋਰ ਵੇਖੋ






















