ਟੀਮ ਇੰਡੀਆ ਨੇ ਡ੍ਰੈਸਿੰਗ ਰੂਮ 'ਚ ਨੱਚ ਕੇ ਮਨਾਇਆ ਜਸ਼ਨ
IND vs ZIM 3rd ODI : ਭਾਰਤ ਨੇ ਆਖ਼ਰੀ ਵਨਡੇ ਵਿੱਚ ਜ਼ਿੰਬਾਬਵੇ ਨੂੰ 13 ਦੌੜਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ। ਟੀਮ ਇੰਡੀਆ ਦੇ ਖਿਡਾਰੀਆਂ ਨੇ ਸੋਮਵਾਰ 22 ਅਗਸਤ ਨੂੰ ਹਰਾਰੇ 'ਚ ਤੀਸਰਾ ਵਨਡੇ ਜਿੱਤ ਕੇ ਜ਼ਿੰਬਾਬਵੇ ਖਿਲਾਫ ਖੇਡੀ ਗਈ ਵਨਡੇ ਸੀਰੀਜ਼ 'ਤੇ ਵੀ ਕਬਜ਼ਾ ਕਰ ਲਿਆ ਹੈ। ਟੀਮ ਇੰਡੀਆ ਨੇ ਸਭ ਤੋਂ ਪਹਿਲਾਂ ਡ੍ਰੈਸਿੰਗ ਰੂਮ (Team India Dressing Room Dance) ਵਿੱਚ ਨੱਚ ਕੇ 'ਓਡੀਆਈ (ODI)' ਦੇ ਤਿੰਨੋਂ ਮੈਚਾਂ ਵਿੱਚ ਜਿੱਤ ਦਾ ਜਸ਼ਨ ਮਨਾਇਆ। ਜਿੱਤ ਦਾ ਜਸ਼ਨ ਮਨਾ ਰਹੀ ਟੀਮ ਇੰਡੀਆ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸ਼ਿਖਰ ਧਵਨ, ਈਸ਼ਾਨ ਕਿਸ਼ਨ ਅਤੇ ਟੀਮ ਇੰਡੀਆ ਦੇ ਹੋਰ ਖਿਡਾਰੀ ਬਾਲੀਵੁੱਡ ਦੇ ਪੰਜਾਬੀ ਪੌਪ ਨੰਬਰ 'ਕਾਲਾ ਚਸ਼ਮਾ' 'ਤੇ ਜਿੱਤ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।






















