Bajrang Punia |'ਇਸ ਕੁੜੀ ਨੂੰ ਆਪਣੇ ਦੇਸ਼ ਵਿੱਚ ਲੱਤਾਂ ਮਾਰ ਕੇ ਕੁਚਲਿਆ ਗਿਆ',ਬਜਰੰਗ ਨੇ ਵਿਨੇਸ਼ ਦੀ ਸ਼ਾਨ ਚ ਲਿਖੇ ਸ਼ਬਦ
Bajrang Punia |'ਇਸ ਕੁੜੀ ਨੂੰ ਆਪਣੇ ਦੇਸ਼ ਵਿੱਚ ਲੱਤਾਂ ਮਾਰ ਕੇ ਕੁਚਲਿਆ ਗਿਆ',ਬਜਰੰਗ ਨੇ ਵਿਨੇਸ਼ ਦੀ ਸ਼ਾਨ ਚ ਲਿਖੇ ਸ਼ਬਦ
'ਇਸ ਕੁੜੀ ਨੂੰ ਆਪਣੇ ਹੀ ਦੇਸ਼ ਵਿੱਚ ਲੱਤਾਂ ਮਾਰ ਕੇ ਕੁਚਲਿਆ ਗਿਆ'
ਬਜਰੰਗ ਨੇ ਵਿਨੇਸ਼ ਦੀ ਸ਼ਾਨ 'ਚ ਲਿਖੇ ਸ਼ਬਦ
'ਭਾਰਤ ਦੀ ਸ਼ੇਰਨੀ' - ਬਜਰੰਗ ਨੇ ਵਿਨੇਸ਼ ਦੀ ਸ਼ਾਨ 'ਚ ਲਿਖੇ ਸ਼ਬਦ
ਪਹਿਲਵਾਨ ਬਜਰੰਗ ਪੂਨੀਆ ਨੇ ਵਿਨੇਸ਼ ਫੋਗਾਟ ਦੀ ਕੀਤੀ ਤਾਰੀਫ਼
ਬਜਰੰਗ ਦਾ ਸਰਕਾਰ 'ਤੇ ਨਿਸ਼ਾਨਾ
'ਇਸ ਕੁੜੀ ਨੂੰ ਆਪਣੇ ਹੀ ਦੇਸ਼ ਵਿੱਚ ਲੱਤਾਂ ਮਾਰ ਕੇ ਕੁਚਲਿਆ ਗਿਆ'
'ਇਸ ਕੁੜੀ ਨੂੰ ਆਪਣੇ ਹੀ ਦੇਸ਼ ਵਿੱਚ ਸੜਕਾਂ 'ਤੇ ਘਸੀਟਿਆ ਗਿਆ'
'ਇਹ ਕੁੜੀ ਦੁਨੀਆ ਜਿੱਤਣ ਵਾਲੀ ਹੈ'
'ਪਰ ਇਸ ਦੇਸ਼ 'ਚ ਸਿਸਟਮ ਤੋਂ ਹਾਰ ਗਈ ਸੀ'
ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ
ਪੈਰਿਸ ਓਲੰਪਿਕ 'ਚ ਪਹਿਲੀਆਂ ਦੋ ਜਿੱਤਾਂ ਨਾਲ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰਨ ਵਾਲੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਮੰਗਲਵਾਰ ਨੂੰ 'ਭਾਰਤ ਦੀ ਸ਼ੇਰਨੀ' ਕਰਾਰ ਦਿੱਤਾ ।
ਵਿਨੇਸ਼ ਨੇ ਮੰਗਲਵਾਰ ਨੂੰ ਮਹਿਲਾਵਾਂ ਦੇ 50 ਕਿਲੋਗ੍ਰਾਮ ਵਰਗ ਦੇ ਸ਼ੁਰੂਆਤੀ ਮੈਚ 'ਚ ਜਾਪਾਨ ਦੀ ਯੂਈ ਸੁਸਾਕੀ ਅਤੇ ਉੱਚ ਰੈਂਕਿੰਗ ਦੀ ਯੂਕ੍ਰੇਨ ਦੀ ਓਕਸਾਨਾ ਲਿਵਾਚ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ।
ਬਜਰੰਗ ਨੇ 'ਐਕਸ' 'ਤੇ ਲਿਖਿਆ, ''ਭਾਰਤ ਦੀ ਸ਼ੇਰਨੀ ਵਿਨੇਸ਼ ਫੋਗਾਟ ਜਿਸ ਨੇ ਲਗਾਤਾਰ ਦੋ ਮੈਚ ਜਿੱਤੇ। ਉਸ ਨੇ ਚਾਰ ਵਾਰ ਦੇ ਵਿਸ਼ਵ ਚੈਂਪੀਅਨ ਅਤੇ ਮੌਜੂਦਾ ਓਲੰਪਿਕ ਚੈਂਪੀਅਨ ਨੂੰ ਹਰਾਇਆ। ਇਸ ਤੋਂ ਬਾਅਦ ਕੁਆਰਟਰ ਫਾਈਨਲ ਵਿੱਚ ਸਾਬਕਾ ਵਿਸ਼ਵ ਚੈਂਪੀਅਨ (ਕਾਂਸੀ ਤਮਗਾ ਜੇਤੂ) ਨੂੰ ਹਰਾਇਆ।
ਲੇਕਿਨ ਇਸ ਤਾਰੀਫ ਦੇ ਨਾਲ ਬਜਰੰਗ ਨੇ ਨਿਸ਼ਾਨਾ ਵੀ ਸਾਧਿਆ ਹੈ | ਦਰਅਸਲ ਬਜਰੰਗ, ਵਿਨੇਸ਼ ਅਤੇ ਸਾਬਕਾ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ
ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵੱਲੋਂ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਖਿਲਾਫ
ਪਿਛਲੇ ਸਾਲ ਦੇ ਸ਼ੁਰੂ ਵਿੱਚ ਦਿੱਲੀ ਵਿੱਚ ਲੰਬੇ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ।
ਬਜਰੰਗ ਨੇ ਲਿਖਿਆ, "ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਸ ਕੁੜੀ ਨੂੰ ਆਪਣੇ ਹੀ ਦੇਸ਼ ਵਿੱਚ ਲੱਤਾਂ ਮਾਰ ਕੇ ਕੁਚਲਿਆ ਗਿਆ, ਇਸ ਕੁੜੀ ਨੂੰ ਆਪਣੇ ਹੀ ਦੇਸ਼ ਵਿੱਚ ਸੜਕਾਂ 'ਤੇ ਘਸੀਟਿਆ ਗਿਆ। ਇਹ ਕੁੜੀ ਦੁਨੀਆ ਜਿੱਤਣ ਵਾਲੀ ਹੈ ਪਰ ਇਸ ਦੇਸ਼ ਚ ਸਿਸਟਮ ਤੋਂ ਹਾਰ ਗਈ ਸੀ |
ਇਸ ਤੋਂ ਬਾਅਦ ਬਜਰੰਗ ਨੇ ਇਕ ਹੋਰ ਪੋਸਟ 'ਚ ਲਿਖਿਆ,
''ਮੈਂ ਸਮਝ ਨਹੀਂ ਪਾ ਰਿਹਾ ਹਾਂ ਕਿ ਵਿਨੇਸ਼ ਦੀ ਜਿੱਤ 'ਤੇ ਕਿਵੇਂ ਪ੍ਰਤੀਕਿਰਿਆ ਦੇਵਾਂ। ਅਸੀਂ ਇਹ ਨਹੀਂ ਦੱਸ ਸਕਦੇ ਕਿ ਅਸੀਂ ਖੁਸ਼ ਹਾਂ ਜਾਂ ਰੋ ਰਹੇ ਹਾਂ। ਪੂਰੇ ਭਾਰਤ ਨੂੰ ਇਸ ਮੈਡਲ ਦੀ ਉਡੀਕ ਹੈ। ਸਾਰਿਆਂ ਦੀਆਂ ਅੱਖਾਂ ਨਮ ਹਨ। ਇੰਝ ਲੱਗਦਾ ਹੈ ਜਿਵੇਂ ਵਿਨੇਸ਼ ਇਕੱਲੀ ਨਹੀਂ ਸਗੋਂ ਪੂਰੇ ਦੇਸ਼ ਦੀਆਂ ਸਾਰੀਆਂ ਔਰਤਾਂ ਲੜ ਰਹੀਆਂ ਹਨ।
ਉਸਨੇ ਲਿਖਿਆ, “ਵਿਨੇਸ਼, ਤੁਸੀਂ ਸੱਚਮੁੱਚ ਰਿਕਾਰਡ ਬਣਾਉਣ ਲਈ ਪੈਦਾ ਹੋਏ ਹੋ।