ਬਹਿਬਲ ਕਲਾਂ ਦਾ ਸੰਦੀਪ ਓਲੰਪਿਕ 2024 'ਚ ਪਹੁੰਚਿਆ
ਬਹਿਬਲ ਕਲਾਂ ਦਾ ਸੰਦੀਪ ਓਲੰਪਿਕ 2024 'ਚ ਪਹੁੰਚਿਆ
ਭਾਰਤੀ ਫੌਜ ਵਿੱਚ ਨਾਇਬ ਸੂਬੇਦਾਰ ਵਜੋਂ ਸੇਵਾ ਨਿਭਾਅ ਰਹੇ ਪਿੰਡ ਬਹਿਬਲ ਖੁਰਦ ਦੇ ਸੰਦੀਪ ਸਿੰਘ ਦੀ ਪੈਰਿਸ ਓਲੰਪਿਕ ਲਈ ਚੋਣ ਹੋਈ ਹੈ। ਉਸ ਦੇ ਮੁਕਾਬਲੇ ਨੂੰ ਲੈ ਕੇ ਪਰਿਵਾਰ ਅਤੇ ਪਿੰਡ ਵਿੱਚ ਉਤਸ਼ਾਹ ਦਾ ਮਾਹੌਲ ਹੈ ਅਤੇ ਹਰ ਕੋਈ ਉਸ ਦੇ ਸੋਨ ਤਮਗਾ ਜਿੱਤਣ ਲਈ ਅਰਦਾਸਾਂ ਕਰ ਰਿਹਾ ਹੈ। ਸੰਦੀਪ ਸਿੰਘ ਪਿਛਲੇ 10 ਸਾਲਾਂ ਤੋਂ ਫੌਜ ਵਿੱਚ ਨੌਕਰੀ ਕਰ ਰਿਹਾ ਹੈ ਅਤੇ ਫੌਜ ਵਿੱਚ ਨੌਕਰੀ ਕਰਦੇ ਹੋਏ ਉਸਨੇ ਸਾਲ 2016 ਵਿੱਚ ਨਿਸ਼ਾਨੇਬਾਜ਼ੀ ਦੀ ਪ੍ਰੈਕਟਿਸ ਸ਼ੁਰੂ ਕੀਤੀ ਸੀ, ਜਿਸ ਕਾਰਨ ਹੁਣ ਉਸਨੂੰ ਭਾਰਤ ਲਈ ਸੋਨ ਤਗਮਾ ਜਿੱਤਣ ਦਾ ਮੌਕਾ ਮਿਲਿਆ ਹੈ। ਉਸ ਨੇ ਮੁੱਢਲੀ ਵਿੱਦਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ 12ਵੀਂ ਜਮਾਤ ਬਰਗਾੜੀ ਦੇ ਸਰਕਾਰੀ ਸਕੂਲ ਤੋਂ ਪਾਸ ਕਰਨ ਉਪਰੰਤ ਸਰਕਾਰੀ ਬਰਜਿੰਦਰ ਕਾਲਜ ਫਰੀਦਕੋਟ ਤੋਂ ਗਰੈਜੂਏਸ਼ਨ ਕਰ ਰਿਹਾ ਸੀ।






















