Paris Olympics |'Vinesh Phogat ਨੇ ਗ਼ਲਤ ਕਹਿਣ ਵਾਲਿਆਂ ਦੇ ਮਾਰੀ ਚਪੇੜ',ਬੋਲਿਆ ਸਹੁਰਾ ਪਰਿਵਾਰ
Paris Olympics |'Vinesh Phogat ਨੇ ਗ਼ਲਤ ਕਹਿਣ ਵਾਲਿਆਂ ਦੇ ਮਾਰੀ ਚਪੇੜ',ਬੋਲਿਆ ਸਹੁਰਾ ਪਰਿਵਾਰ
'ਵਿਨੇਸ਼ ਨੇ ਜਿੱਤ ਕੇ ਗ਼ਲਤ ਕਹਿਣ ਵਾਲਿਆਂ ਦੇ ਮਾਰੀ ਚਪੇੜ'
ਵਿਨੇਸ਼ ਦੀ ਜਿੱਤ 'ਤੇ ਬੋਲਿਆ ਸਹੁਰਾ ਪਰਿਵਾਰ
ਪੈਰਿਸ ਓਲੰਪਿਕ: ਪਹਿਲਵਾਨ ਵਿਨੇਸ਼ ਫੋਗਾਟ ਦਾ ਜਲਵਾ
ਫਾਈਨਲ 'ਚ ਪਹੁੰਚਣ ਨਾਲ ਸਹੁਰਿਆਂ 'ਚ ਖੁਸ਼ੀ ਦੀ ਲਹਿਰ
'ਵਿਨੇਸ਼ ਨੇ ਜਿੱਤ ਕੇ ਗ਼ਲਤ ਕਹਿਣ ਵਾਲਿਆਂ ਦੇ ਮਾਰੀ ਚਪੇੜ'
ਵਿਨੇਸ਼ ਦੀ ਜਿੱਤ 'ਤੇ ਬੋਲਿਆ ਸਹੁਰਾ ਪਰਿਵਾਰ
ਭਾਰਤੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਦੇ ਪੈਰਿਸ ਓਲੰਪਿਕ ਦੇ ਫਾਈਨਲ 'ਚ ਪਹੁੰਚਣ ਤੋਂ ਬਾਅਦ ਸਹੁਰਿਆਂ 'ਚ ਜਸ਼ਨ ਦਾ ਮਾਹੌਲ ਹੈ।
ਵਿਨੇਸ਼ ਫੋਗਾਟ ਦੀ ਸੱਸ ਸਰੋਜ ਦੇਵੀ ਨੇ ਵਿਨੇਸ਼ ਨੂੰ ਵਧਾਈ ਦਿੱਤੀ ਤੇ ਉਸਦੀ ਮਿਹਨਤ ਦੀ ਤਾਰੀਫ ਕੀਤੀ
ਉਥੇ ਹੀ ਵਿਨੇਸ਼ ਦੇ ਸਹੁਰੇ ਰਾਜਪਾਲ ਰਾਠੀ ਨੇ ਕਿਹਾ, "ਜੋ ਲੋਕ ਵਿਨੇਸ਼ ਨੂੰ ਗਲਤ ਕਹਿੰਦੇ ਹਨ, ਇਸ ਜਿੱਤ ਨਾਲ ਉਨ੍ਹਾਂ ਨੂੰ ਥੱਪੜ ਮਾਰਿਆ ਗਿਆ ਹੈ।
ਉਨ੍ਹਾਂ ਆਸ ਜਤਾਈ ਕਿ ਵਿਨੇਸ਼ ਫਾਈਨਲ ਵਿੱਚ ਸੋਨ ਤਮਗਾ ਜਿੱਤੇਗੀ।"
ਜ਼ਿਕਰ ਏ ਖਾਸ ਹੈ ਕਿ ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਪੈਰਿਸ ਓਲੰਪਿਕ 'ਚ ਇਤਿਹਾਸ ਰਚ ਦਿੱਤਾ ਹੈ।
ਉਸਨੇ ਪੈਰਿਸ ਓਲੰਪਿਕ 2024 ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਯਕੀਨੀ ਬਣਾਇਆ ਹੈ।
ਵਿਨੇਸ਼ ਨੇ ਮਹਿਲਾਵਾਂ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।
ਉਹ ਓਲੰਪਿਕ ਇਤਿਹਾਸ ਵਿੱਚ ਮਹਿਲਾ ਕੁਸ਼ਤੀ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਵੀ ਬਣ ਗਈ ਹੈ,
ਵਿਨੇਸ਼ ਨੇ ਮੰਗਲਵਾਰ ਨੂੰ ਔਰਤਾਂ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਕਿਊਬਾ ਦੀ ਪਹਿਲਵਾਨ ਯੂਸਨੀਲਿਸ ਗੁਜ਼ਮੈਨ
5-0 ਨਾਲ ਹਰਾਇਆ। ਵਿਨੇਸ਼ ਕੋਲ ਹੁਣ ਫਾਈਨਲ ਜਿੱਤ ਕੇ ਸੋਨ ਤਮਗਾ ਜਿੱਤਣ ਦਾ ਸੁਨਹਿਰੀ ਮੌਕਾ ਹੈ।