ਪੜਚੋਲ ਕਰੋ
ਵਿਸ਼ਵ ਕੁਸ਼ਤੀ ਚੈਪੀਅਨਸ਼ਿਪ 'ਚ ਵਿਨੇਸ ਫੋਗਾਟ ਨੇ ਜਿੱਤਿਆ ਬ੍ਰੌਨਜ਼
ਵਿਨੇਸ਼ ਫੋਗਾਟ ਨੇ ਬੁੱਧਵਾਰ ਨੂੰ ਇੱਥੇ ਸਵੀਡਨ ਦੀ ਐਮਾ ਜੋਨਾ ਮਾਲਮਗ੍ਰੇਨ ਨੂੰ ਹਰਾ ਕੇ 53 ਕਿਲੋਗ੍ਰਾਮ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ। 28 ਸਾਲਾ ਵਿਨੇਸ਼ ਨੇ ਕਜ਼ਾਕਿਸਤਾਨ ਦੇ ਨੂਰ-ਸੁਲਤਾਨ ਵਿੱਚ 2019 ਦੇ ਐਡੀਸ਼ਨ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਵਿਨੇਸ਼ ਦੀ ਸ਼ੁਰੂਆਤੀ ਗੇੜ ਵਿੱਚ ਹਾਰ ਤੋਂ ਬਾਅਦ ਇਹ ਸ਼ਾਨਦਾਰ ਵਾਪਸੀ ਸੀ ਕਿਉਂਕਿ ਉਸਨੇ ਕਾਂਸੀ ਦੇ ਤਗਮੇ ਦੇ ਦੌਰ ਵਿੱਚ ਮਾਲਮਗ੍ਰੇਨ ਨੂੰ 8-0 ਨਾਲ ਹਰਾਇਆ ਸੀ।
ਹੋਰ ਵੇਖੋ






















