ਕਸ਼ਮਲਾ ਤਾਰਿਕ: ਕਸ਼ਮਲਾ ਪਾਕਿਸਤਾਨ ਵਿੱਚ ਆਪਣੇ ਤਿੱਖੇ ਰਵੱਈਏ ਲਈ ਜਾਣੀ ਜਾਂਦੀ ਹੈ। ਉਹ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਪੰਜਾਬ ਤੋਂ ਮਹਿਲਾ ਰਾਖਵੀਂ ਸੀਟ ’ਤੇ ਮੈਂਬਰ ਹੈ। ਉਹ ਪਾਕਿਸਤਾਨ ਮੁਸਲਿਮ ਲੀਗ ਪਾਰਟੀ ਦੀ ਲੀਡਰ ਹੈ। ਉਹ ਦੋ ਵਾਰ ਪਾਕਿਸਤਾਨ ਦੀ ਸੰਸਦ ਵਿੱਚ ਚੁਣੀ ਜਾ ਚੁੱਕੀ ਹੈ ਤੇ ਉਸ ਨੇ 10 ਸਾਲ ਤਕ ਸੰਸਦ ਮੈਂਬਰ ਵਜੋਂ ਕੰਮ ਕੀਤਾ ਹੈ।