ਸੋਸ਼ਲ ਮੀਡੀਆ 'ਤੇ ਇਸ ਫ਼ੈਸਲੇ ਦੀ ਸਖ਼ਤ ਆਲੋਚਨਾ ਹੋ ਰਹੀ ਹੈ ਅਤੇ ਇਸ ਨੂੰ ਗ਼ੈਰ-ਲੋਕਤੰਤਿ੫ਕ ਦੱਸਿਆ ਜਾ ਰਿਹਾ ਹੈ। ਫੇਸਬੁੱਕ 'ਤੇ 'ਨੋਟ ਮਾਈ ਪ੍ਰੈਜ਼ੀਡੈਂਟ' ਦੇ ਨਾਂ ਨਾਲ ਪੋਸਟ ਸਾਂਝੀ ਕੀਤੀ ਜਾ ਰਹੀ ਹੈ। ਆਪਣੀ ਚੋਣ ਦੇ ਬਾਅਦ ਹਲੀਮਾ ਨੇ ਕਿਹਾ ਕਿ ਮੈਂ ਸਾਰਿਆਂ ਲਈ ਰਾਸ਼ਟਰਪਤੀ ਹਾਂ। ਹਾਲਾਂਕਿ ਚੋਣ ਨਹੀਂ ਹੋਈ ਪਰ ਮੈਂ ਦੇਸ਼ ਦੀ ਸੇਵਾ ਲਈ ਵਚਨਬੱਧ ਹਾਂ।