ਪੜਚੋਲ ਕਰੋ
ਮਹਿਲਾ ਨੇ ਅਨੌਖੇ ਅੰਦਾਜ਼ 'ਚ ਕਰਵਾਇਆ 'pregnancy' ਫੋਟੋ ਸ਼ੂਟ, ਵਜਾਹ ਜਾਣ ਰਹਿ ਜਾਓਗੇ ਹੈਰਾਨ
ਮਹਿਲਾ ਨੇ ਫੋਟੋ ਸ਼ੂਟ ਕਰਵਾ ਕੀਤਾ ਸਭ ਨੂੰ ਹੈਰਾਨ।

ਚੰਡੀਗੜ੍ਹ: ਇੰਟਰਨੈਟ ਤੇ ਰੋਜ਼ ਕੁੱਝ ਨਾ ਕੁੱਝ ਅਨੌਖਾ ਅਕਸਰ ਸਾਨੂੰ ਵੇਖਣ ਨੂੰ ਮਿਲਦਾ ਹੈ।ਇੱਕ ਐਸੀ ਹੀ ਉਦਾਹਰਣ ਹੈ ਬੈਥਨੀ ਕਰੂਲਕ-ਬੇਕਰ (Bethany Karulak-Baker)ਜਿਸ ਨੇ ਆਪਣਾ ਗਰਵਤੀ ਹੋਣ ਤੇ ਇੱਕ ਫੋਟੋ ਸ਼ੂਟ ਕਰਵਾਇਆ ਅਤੇ ਇਸ ਫੋਟੋ ਸ਼ੂਟ ਨੂੰ ਵੱਖਰਾ ਬਣਾਉਣ ਲਈ ਮਧੂਮੱਖੀਆਂ ਨਾਲ ਆਪਣਾ ਢਿੱਡ ਢੱਕਿਆ।ਇਸ ਤੋਂ ਬਾਅਦ ਇਹ ਤਸਵੀਰਾਂ ਸੋਸ਼ਲ ਮੀਡੀਆਂ ਤੇ ਵਾਇਰਲ ਹੋ ਗਈਆਂ। ਫੇਸਬੁੱਕ ਪੇਜ 'ਤੇ ਪੋਸਟ ਕੀਤੀਆਂ ਤਸਵੀਰਾਂ 'ਚ ਬੇਕਰ ਨੇ ਆਪਣੇ ਢਿੱਡ ਨੂੰ ਸੈਂਕੜੇ ਮਧੂ ਮੱਖੀਆਂ ਨਾਲ ਢੱਕਿਆ ਹੋਇਆ ਹੈ।ਪਰ, ਇਸ ਦੇ ਬਾਵਜੂਦ ਉਸ ਦੇ ਚਿਹਰੇ 'ਤੇ ਸ਼ਾਂਤ ਮੁਸਕਾਨ ਅਤੇ ਗਰਭ ਅਵਸਥਾ ਦੀ ਚਮਕ ਦਿੱਖ ਰਹੀ ਸੀ। ਕਰੂਲਕ-ਬੇਕਰ, ਆਉਟਲਾ ਅਪੀਅਰੀਜ ਦੇ ਮਾਲਕ ਅਤੇ ਸੰਸਥਾਪਕ ਦਾ ਪਹਿਲਾਂ ਤੋਂ ਹੀ ਮਧੂ ਮੱਖੀਆਂ ਨਾਲ ਵਿਸ਼ੇਸ਼ ਸੰਬੰਧ ਹੈ।ਬੇਕਰ ਨੇ ਇਸ ਫੋਟੋ ਸ਼ੂਟ ਪਿਛੇ ਵਜਾਹ ਦਾ ਖੁਲਾਸਾ ਕਰਦੇ ਹੋਏ ਕਿਹਾ,
3 ਜੁਲਾਈ ਨੂੰ ਸਾਂਝੀ ਕੀਤੀ ਇਹ ਪੋਸਟ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਾਫ਼ੀ ਵਾਇਰਲ ਹੋਈ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਤੇ ਆਪੋ ਆਪਣੀ ਰਾਏ ਵੀ ਦਿੱਤੀ ਹੈ।
" ਮੇਰੀ ਇਕੋ ਉਮੀਦ ਹੈ ਕਿ ਇਕ ਦਿਨ ਮੇਰੇ ਬੱਚੇ ਇਸ ਫੋਟੋ ਨੂੰ ਵੇਖਣਗੇ ਅਤੇ ਮੇਰੇ ਅੰਦਰਲਾ ਯੋਧੇ ਨੂੰ ਮਹਿਸੂਸ ਕਰਨਗੇ। "
-
3 ਜੁਲਾਈ ਨੂੰ ਸਾਂਝੀ ਕੀਤੀ ਇਹ ਪੋਸਟ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਾਫ਼ੀ ਵਾਇਰਲ ਹੋਈ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਤੇ ਆਪੋ ਆਪਣੀ ਰਾਏ ਵੀ ਦਿੱਤੀ ਹੈ। Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















