ਪੜਚੋਲ ਕਰੋ

ਪਤੀ ਦੇ ਜਾਂਦੇ ਹੀ ਪਤਨੀ ਖੇਡਦੀ ਸੀ ਅਜਿਹੀ ਖੇਡ, ਇੱਕ ਪ੍ਰੇਮੀ ਸੰਭਾਲਦਾ ਸੀ ਬੱਚੇ ਨੂੰ, ਦੂਜੇ ਤੋਂ ...

Kota Murder Case: ਮਾਸੂਮ ਬੱਚੇ ਦੇ ਕਤਲ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਮਾਸੂਮ ਬੱਚੇ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਵੀਡੀਓ ਬਣਾ ਕੇ ਮ੍ਰਿਤਕ ਦੀ ਮਾਂ ਨੂੰ ਭੇਜੀ ਗਈ। ਮਹਿਲਾ ਅਤੇ ਰਾਹੁਲ ਦੀ ਮੁਲਾਕਾਤ ਇੱਕ ਭੰਡਾਰੇ ਚ ਹੋਈ ਸੀ

ਰਾਜਸਥਾਨ ਦੇ ਕੋਟਾ 'ਚ ਪਤੀ-ਪਤਨੀ ਅਤੇ ਪ੍ਰੇਮੀ ਵਿਚਕਾਰ ਤੀਜੇ ਵਿਅਕਤੀ ਦੇ ਦਾਖਲ ਹੋਣ ਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ। ਇਹ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਪਤੀ ਘਰੋਂ ਨਿਕਲਦੇ ਹੀ ਪਤਨੀ ਆਪਣੇ ਬੱਚੇ ਨੂੰ ਆਪਣੇ ਪ੍ਰੇਮੀ ਕੋਲ ਛੱਡ ਜਾਂਦੀ ਸੀ।

ਪਤੀ ਕੰਮ 'ਤੇ ਹੁੰਦਾ ਸੀ, ਬੱਚੇ ਦੀ ਦੇਖਭਾਲ ਪ੍ਰੇਮੀ ਕਰਦਾ ਸੀ ਅਤੇ ਪਤਨੀ ਕਿਸੇ ਹੋਰ ਕੋਲ ਹੁੰਦੀ ਸੀ। ਬਸ ਇਸੇ ਸ਼ੱਕ ਕਾਰਨ ਹੀ ਵੱਡਾ ਕਾਂਡ ਹੋ ਗਿਆ।

ਇਹ ਸੀ ਮਾਮਲਾ 
ਦਰਅਸਲ, ਕੋਟਾ ਦੇ ਛਾਉਣੀ ਖੇਤਰ ਵਿੱਚ ਰਹਿਣ ਵਾਲੀ ਇੱਕ ਔਰਤ ਦੀ ਕੁਝ ਸਮਾਂ ਪਹਿਲਾਂ ਇੱਕ ਦੁਕਾਨਦਾਰ ਨਾਲ ਜਾਣ-ਪਛਾਣ ਹੋਈ ਸੀ। ਉਹ ਉਸਦਾ ਦੋਸਤ ਹੋਣ ਦੇ ਨਾਲ-ਨਾਲ ਉਸਦਾ ਪ੍ਰੇਮੀ ਵੀ ਬਣ ਗਿਆ। ਇਸ ਦਾ ਫਾਇਦਾ ਉਠਾਉਂਦੇ ਹੋਏ ਔਰਤ ਆਪਣੇ ਬੱਚੇ ਨੂੰ ਸੰਭਾਲਣ ਲਈ ਉਸ ਕੋਲ ਛੱਡ ਜਾਂਦੀ ਸੀ। ਪਹਿਲਾਂ ਤਾਂ ਉਹ ਸੋਚਦਾ ਸੀ ਕਿ ਔਰਤ ਕਿਸੇ ਕੰਮ ਲਈ ਗਈ ਹੋਵੇਗੀ। ਪਰ ਜਦੋਂ ਉਸਨੂੰ ਪਤਾ ਲੱਗਿਆ ਕਿ ਉਹ ਕਿਸੇ ਹੋਰ ਨੂੰ ਮਿਲਣ ਜਾਂਦੀ ਹੈ। ਤਾਂ ਉਸ ਨੇ ਗੁੱਸੇ 'ਚ ਆ ਕੇ ਔਰਤ ਦੇ ਬੱਚੇ ਦਾ ਵੀ ਕਤਲ ਕਰ ਦਿੱਤਾ। ਇਸ ਮਾਮਲੇ 'ਚ ਮਹਿਲਾ ਦੇ ਪਤੀ ਨੇ ਥਾਣੇ 'ਚ ਮਾਮਲਾ ਦਰਜ ਕਰਵਾਇਆ, ਜਿਸ ਤੋਂ ਬਾਅਦ ਸਾਰਾ ਮਾਮਲਾ ਪਰਤ ਦਰ ਪਰਤ ਖੁੱਲ੍ਹ ਗਿਆ। ਹੁਣ ਤੀਜਾ ਵਿਅਕਤੀ ਕੌਣ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਸ ਨੇ ਦੋਸ਼ੀ ਪ੍ਰੇਮੀ ਨੂੰ ਕਰ ਲਿਆ ਗ੍ਰਿਫਤਾਰ 
ਪੁਲਸ ਨੇ ਰਾਹੁਲ ਨਾਂ ਦੇ 26 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਉਸ ਨੇ ਪੁਲਸ ਨੂੰ ਜੋ ਕਹਾਣੀ ਦੱਸੀ ਹੈ, ਸੁਣਕੇ ਪੁਲਸ ਵੀ ਹੈਰਾਨ ਹੈ। ਇਹ ਘਟਨਾ ਵਿਗਿਆਨ ਨਗਰ ਥਾਣਾ ਖੇਤਰ ਦੀ ਹੈ। ਪੁਲਿਸ ਨੇ ਦੱਸਿਆ ਕਿ ਛਾਉਣੀ ਖੇਤਰ ਦੇ ਰਹਿਣ ਵਾਲੇ ਰਾਕੇਸ਼ ਮਹਿਰਾ ਨੇ ਆਪਣੇ ਲੜਕੇ ਦੇ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ। ਕਰੀਬ ਦੋ ਹਫਤੇ ਪਹਿਲਾਂ 2 ਸਾਲ ਦੀ ਅੰਸ਼ੂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਸ਼ੱਕੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਉਸ ਦੀ ਦੇਹ ਨੂੰ ਮੁਕਤੀਧਾਮ ਵਿੱਚ ਦਫ਼ਨਾਇਆ ਗਿਆ। ਪਰ ਅੱਜ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਹੁਣ ਇਸ ਦਾ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ।

ਬੱਚੇ ਨੂੰ ਆਪਣੇ ਪ੍ਰੇਮੀ ਕੋਲ ਛੱਡ ਜਾਂਦੀ ਸੀ
ਵਿਗਿਆਨ ਨਗਰ ਪੁਲਸ ਨੇ ਦੱਸਿਆ ਕਿ ਇਸ ਪੂਰੀ ਘਟਨਾ 'ਚ ਰਾਹੁਲ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਬੱਚੇ ਦੀ ਮਾਂ ਖੁਸ਼ਬੂ ਦਾ ਪ੍ਰੇਮੀ ਅਤੇ ਦੋਸਤ ਹੈ। ਦੋਨਾਂ ਦੀ ਮੁਲਾਕਾਤ ਕੁਝ ਮਹੀਨੇ ਪਹਿਲਾਂ ਇੱਕ ਜਨਤਕ ਸਮਾਗਮ ਵਿੱਚ ਹੋਈ ਸੀ। ਉਸ ਤੋਂ ਬਾਅਦ ਅਕਸਰ ਜਦੋਂ ਖੁਸ਼ਬੂ ਆਪਣੇ ਬੱਚਿਆਂ ਨਾਲ ਬਾਜ਼ਾਰ ਜਾਂਦੀ ਤਾਂ ਵਿਚਕਾਰ ਰਾਹੁਲ ਦੀ ਦੁਕਾਨ ਆ ਜਾਂਦੀ। ਉਹ ਆਪਣੇ ਬੱਚੇ ਨੂੰ ਉਸ ਕੋਲ ਸਾਂਭ ਦਿੰਦੀ ਸੀ। ਰਾਹੁਲ ਨੂੰ ਲੱਗਾ ਕਿ ਖੁਸ਼ਬੂ ਦਾ ਕਿਸੇ ਹੋਰ ਨਾਲ ਅਫੇਅਰ ਹੈ।

ਪ੍ਰੇਮੀ ਨੇ ਬੱਚੇ ਦਾ ਕੀਤਾ ਕਤਲ
ਖੁਸ਼ਬੂ ਨੇ ਦੋ ਹਫ਼ਤੇ ਪਹਿਲਾਂ ਅਜਿਹਾ ਹੀ ਕੀਤਾ ਸੀ। ਉਹ ਬਾਜ਼ਾਰ ਜਾਣ ਲੱਗੀ ਅਤੇ ਜਾਂਦੇ ਸਮੇਂ ਅੰਸ਼ੂ ਨੂੰ ਆਪਣੇ ਪ੍ਰੇਮੀ ਰਾਹੁਲ ਦੇ ਹਵਾਲੇ ਕਰ ਦਿੱਤਾ। ਕਿਹਾ ਕਿ ਉਹ ਜ਼ਰੂਰੀ ਕੰਮ 1 ਘੰਟੇ 'ਚ ਖਤਮ ਕਰਕੇ ਵਾਪਸ ਆ ਰਹੀ ਹੈ। ਰਾਹੁਲ ਨੂੰ ਸ਼ੱਕ ਹੋਇਆ ਤਾਂ ਉਸ ਨੇ ਖੁਸ਼ਬੂ ਦਾ ਪਿੱਛਾ ਕੀਤਾ ਅਤੇ ਉਸ ਨੂੰ ਹੋਟਲ ਵਿਚ ਵੜਦੇ ਵੇਖਿਆ, ਰਾਹੁਲ ਨੂੰ ਲੱਗਿਆ ਕਿ ਖੁਸ਼ਬੂ ਉਸ ਨਾਲ ਧੋਖਾ ਕਰ ਰਹੀ ਹੈ। ਗੁੱਸੇ 'ਚ ਉਸ ਨੇ ਅੰਸ਼ੂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਜਦੋਂ ਉਸ ਨੂੰ ਲੱਗਾ ਕਿ ਉਸ ਕੋਲੋਂ ਕਤਲ ਹੋ ਗਿਆ ਹੈ ਤਾਂ ਉਸ ਨੇ ਇਸ ਵਾਕੇ ਨੂੰ ਹਾਦਸੇ ਦਾ ਰੂਪ ਦੇਣ ਲਈ ਉਸ ਦੇ ਦੋਵੇਂ ਪੈਰ ਅਤੇ ਸਿਰ ਨੂੰ ਕਈ ਵਾਰ ਫਰਸ਼ 'ਤੇ ਮਾਰਿਆ ਤਾਂ ਕਿ ਇਹ ਹਾਦਸੇ ਵਾਂਗ ਜਾਪੇ। ਰਾਹੁਲ ਨੇ ਇਸ ਪੂਰੀ ਘਟਨਾ ਦਾ ਵੀਡੀਓ ਵੀ ਬਣਾਇਆ।

ਕੱਲ੍ਹ ਸ਼ਾਮ ਰਾਹੁਲ ਨੇ ਖੁਸ਼ਬੂ ਨੂੰ ਇਹ ਵੀਡੀਓ ਭੇਜਿਆ ਸੀ। ਖੁਸ਼ਬੂ ਨੇ ਇਹ ਆਪਣੇ ਪਤੀ ਰਾਕੇਸ਼ ਨੂੰ ਦਿਖਾਇਆ। ਰਾਕੇਸ਼ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਸ ਨੇ ਦੇਰ ਰਾਤ ਰਾਹੁਲ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ। ਉਹ ਭੱਜਣ ਦੀ ਤਿਆਰੀ ਕਰ ਰਿਹਾ ਸੀ। ਬੱਚੇ ਦੀ ਲਾਸ਼ ਨੂੰ ਅੱਜ ਦੁਪਹਿਰ ਮੋਕਸ਼ ਧਾਮ ਤੋਂ ਬਾਹਰ ਕੱਢਿਆ ਗਿਆ। ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangana Ranaut Slapped Case: ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Amarnath Yatra: ਅਮਰਨਾਥ ਯਾਤਰਾ ਲਈ ਪੰਜਾਬ ਪੁਲਿਸ ਐਕਟਿਵ; ਸਨਾਈਪਰ, SOG, ਕਮਾਂਡੋ, ਡਰੋਨ ਕੀਤੇ ਤਾਇਨਾਤ, ਦੇਖੋ ਹੋ ਕੀ ਕੀ ਤਿਆਰੀਆਂ 
Amarnath Yatra: ਅਮਰਨਾਥ ਯਾਤਰਾ ਲਈ ਪੰਜਾਬ ਪੁਲਿਸ ਐਕਟਿਵ; ਸਨਾਈਪਰ, SOG, ਕਮਾਂਡੋ, ਡਰੋਨ ਕੀਤੇ ਤਾਇਨਾਤ, ਦੇਖੋ ਹੋ ਕੀ ਕੀ ਤਿਆਰੀਆਂ 
Advertisement
ABP Premium

ਵੀਡੀਓਜ਼

Kulwinder Kaur| 'ਥੱਪੜ ਕੰਗਨਾ ਦੇ ਨਹੀਂ ਸਿਸਟਮ ਦੇ ਵੱਜਿਆ, ਮੁਆਫ਼ੀ ਦੀ ਉਮੀਦ ਨਾ ਰੱਖੋ'Partap Bajwa| ਬਾਜਵਾ ਦਾ ਦਾਅਵਾ, 'CM ਮਾਨ ਦੀ ਆਖਰੀ ਚੋਣ'Partap Bajwa| ਮੁੱਖ ਮੰਤਰੀ ਦੇ ਪਰਿਵਾਰ 'ਤੇ ਲੱਗੇ ਇਲਜ਼ਾਮਾਂ ਦੀ ਬਾਜਵਾ ਨੇ ਮੰਗੀ ਜਾਂਚBhagwant Mann| 'ਜਦੋਂ ਰਿੰਕੂ ਨੂੰ ਟਿਕਟ ਦੇਣ ਲੱਗੇ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾਊਂ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Ranaut Slapped Case: ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Amarnath Yatra: ਅਮਰਨਾਥ ਯਾਤਰਾ ਲਈ ਪੰਜਾਬ ਪੁਲਿਸ ਐਕਟਿਵ; ਸਨਾਈਪਰ, SOG, ਕਮਾਂਡੋ, ਡਰੋਨ ਕੀਤੇ ਤਾਇਨਾਤ, ਦੇਖੋ ਹੋ ਕੀ ਕੀ ਤਿਆਰੀਆਂ 
Amarnath Yatra: ਅਮਰਨਾਥ ਯਾਤਰਾ ਲਈ ਪੰਜਾਬ ਪੁਲਿਸ ਐਕਟਿਵ; ਸਨਾਈਪਰ, SOG, ਕਮਾਂਡੋ, ਡਰੋਨ ਕੀਤੇ ਤਾਇਨਾਤ, ਦੇਖੋ ਹੋ ਕੀ ਕੀ ਤਿਆਰੀਆਂ 
Cervical Cancer : ਕੈਂਸਰ ਦਾ ਕਹਿਰ! ਸਹੀ ਜਾਣਕਾਰੀ ਨਾ ਹੋਣ ਕਾਰਨ ਹਰ 7 ਮਿੰਟ 'ਚ ਇੱਕ ਔਰਤ ਦੀ ਮੌਤ, ਜਾਣੋ ਲਵੋ ਪੂਰੀ ਹਕੀਕਤ
Cervical Cancer : ਕੈਂਸਰ ਦਾ ਕਹਿਰ! ਸਹੀ ਜਾਣਕਾਰੀ ਨਾ ਹੋਣ ਕਾਰਨ ਹਰ 7 ਮਿੰਟ 'ਚ ਇੱਕ ਔਰਤ ਦੀ ਮੌਤ, ਜਾਣੋ ਲਵੋ ਪੂਰੀ ਹਕੀਕਤ
3-4 ਨਹੀਂ ਇਹ ਬੰਦਾ ਹੈ 550 ਬੱਚਿਆਂ ਦਾ ਪਿਤਾ, ਕਈ ਦੇਸ਼ਾਂ ਵਿੱਚ ਖਿੱਲਰੀਆਂ ਹਨ ਸੰਤਾਨਾਂ !
3-4 ਨਹੀਂ ਇਹ ਬੰਦਾ ਹੈ 550 ਬੱਚਿਆਂ ਦਾ ਪਿਤਾ, ਕਈ ਦੇਸ਼ਾਂ ਵਿੱਚ ਖਿੱਲਰੀਆਂ ਹਨ ਸੰਤਾਨਾਂ !
Airtel ਦਾ ਸਭ ਤੋਂ ਕਿਫਾਇਤੀ ਪਲਾਨ, ਇਕ ਵਾਰ ਕਰ ਲਿਆ ਤਾਂ ਪੂਰਾ ਸਾਲ ਡਾਟਾ-ਕਾਲਿੰਗ ਸਭ ਮੁਫ਼ਤ
Airtel ਦਾ ਸਭ ਤੋਂ ਕਿਫਾਇਤੀ ਪਲਾਨ, ਇਕ ਵਾਰ ਕਰ ਲਿਆ ਤਾਂ ਪੂਰਾ ਸਾਲ ਡਾਟਾ-ਕਾਲਿੰਗ ਸਭ ਮੁਫ਼ਤ
Gold Rate: ਸੋਨੇ ਦਾ ਡਿੱਗਿਆ ਭਾਅ, ਜਾਣੋ ਅੱਜ ਦੇ ਤਾਜ਼ਾ ਰੇਟ
Gold Rate: ਸੋਨੇ ਦਾ ਡਿੱਗਿਆ ਭਾਅ, ਜਾਣੋ ਅੱਜ ਦੇ ਤਾਜ਼ਾ ਰੇਟ
Embed widget