ਪੜਚੋਲ ਕਰੋ

ਮੈਨੇਜਰ ਨੇ ਬੈਂਕ 'ਚੋਂ ਚੋਰੀ ਕੀਤੇ 84 ਲੱਖ, ਤਰੀਕਾ ਅਜਿਹਾ ਕਿ ਡੇਢ ਸਾਲ ਤਕ ਕਿਸੇ ਨੂੰ ਨਾ ਲੱਗਾ ਪਤਾ

ਕੋਲਕਾਤਾ ਤੋਂ 82 ਕਿਲੋਮੀਟਰ ਦੂਰ ਮੇਮਾਰੀ ਵਿੱਚ ਸਥਿਤ ਐਸਬੀਆਈ ਬਰਾਂਚ ਦੇ ਸੀਨੀਅਰ ਅਸਿਸਟੈਂਟ ਮੈਨੇਜਰ ਨੇ 84 ਲੱਖ ਰੁਪਏ ਦੀ ਕੀਮਤ ਦੇ ਸਿੱਕੇ ਚੋਰੀ ਕਰ ਲਏ ਪਰ ਕਿਸੇ ਨੂੰ ਵੀ ਉਸ ’ਤੇ ਸ਼ੱਕ ਨਹੀਂ ਹੋਇਆ।

ਚੰਡੀਗੜ੍ਹ: ਕੋਲਕਾਤਾ ਤੋਂ 82 ਕਿਲੋਮੀਟਰ ਦੂਰ ਮੇਮਾਰੀ ਵਿੱਚ ਸਥਿਤ ਐਸਬੀਆਈ ਬਰਾਂਚ ਦੇ ਸੀਨੀਅਰ ਅਸਿਸਟੈਂਟ ਮੈਨੇਜਰ ਨੇ 84 ਲੱਖ ਰੁਪਏ ਦੀ ਕੀਮਤ ਦੇ ਸਿੱਕੇ ਚੋਰੀ ਕਰ ਲਏ ਪਰ ਕਿਸੇ ਨੂੰ ਵੀ ਉਸ ’ਤੇ ਸ਼ੱਕ ਨਹੀਂ ਹੋਇਆ। ਉਹ ਪਿਛਲੇ ਅੱਠ ਸਾਲਾਂ ਤੋਂ ਇਸੇ ਬਰਾਂਚ ਵਿੱਚ ਕੰਮ ਕਰ ਰਿਹਾ ਸੀ। ਜਦ ਆਡਿਟ ਕੀਤੀ ਗਈ ਤਾਂ ਮੈਨੇਜਰ ਦੀ ਚੋਰੀ ਬਾਰੇ ਖੁਲਾਸਾ ਹੋਇਆ। ਮੀਡੀਆ ਰਿਪੋਰਟ ਮੁਤਾਬਕ ਤਾਰਕ ਜੈਸਵਾਲ ਨੇ ਲਾਟਰੀ ਟਿਕਟ ਖਰੀਦਣ ਲਈ ਇਹ ਰਕਮ ਚੋਰੀ ਕੀਤੀ।

ਉਹ ਲਾਟਰੀਆਂ ਖਰੀਦਣ ਵਿੱਚ ਗ਼ਲਤਾਨ ਦੱਸਿਆ ਜਾਂਦਾ ਹੈ। 2018 'ਚ ਉਸ ਨੇ 17 ਮਹੀਨਿਆਂ ਦੌਰਾਨ ਇਹ ਰਕਮ ਚੋਰੀ ਕੀਤੀ। ਰਿਪੋਰਟਾਂ ਮੁਤਾਬਕ ਉਸ ਨੇ ਕੁੱਲ 84 ਲੱਖ ਰੁਪਏ ਦੀ ਚੋਰੀ ਕੀਤੀ ਤੇ ਇਹ ਸਾਰੀ ਰਕਮ ਸਿੱਕਿਆਂ ਵਿੱਚ ਸੀ। ਜੇ ਇਹ ਮੰਨ ਲਿਆ ਜਾਏ ਕਿ ਉਸ ਨੇ ਸਿਰਫ 10 ਰੁਪਏ ਚੋਰੀ ਕੀਤੇ ਤਾਂ 17 ਮਹੀਨਿਆਂ ਤਕ ਉਸ ਨੇ ਹਰ ਦਿਨ 2 ਹਜ਼ਾਰ ਤੇ ਹਰ ਮਹੀਨੇ ਲਗਪਗ 50 ਹਜ਼ਾਰ ਸਿੱਕੇ ਚੋਰੀ ਕੀਤੇ ਹੋਣਗੇ। ਮਾਮਲਾ ਸਾਹਮਣੇ ਆਉਂਦਿਆਂ ਹੀ ਸ਼ਨੀਵਾਰ ਨੂੰ ਸਥਾਨਕ ਅਦਾਲਤ ਨੇ ਉਸ ਨੂੰ 5 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਪੁਲਿਸ ਅਧਿਕਾਰੀ ਐਸਪੀ ਭਾਸਕਰ ਮੁਖਰਜੀ ਨੇ ਦੱਸਿਆ ਕਿ ਜੈਸਵਾਲ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਇਹ ਸਾਰਾ ਪੈਸਾ ਉਸ ਨੇ ਲਾਟਰੀ ਟਿਕਟ ਖਰੀਦਣ ’ਤੇ ਖ਼ਰਚ ਕਰ ਦਿੱਤਾ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਚੋਰੀ ਵਿੱਚ ਉਸ ਦਾ ਕੋਈ ਸਾਥੀ ਵੀ ਸੀ ਜਾਂ ਨਹੀਂ। ਦੱਸਿਆ ਜਾ ਰਿਹਾ ਹੈ ਕਿ ਆਡਿਟ ਹੋਣ ਬਾਅਦ ਜੈਸਵਾਲ ਨੇ ਬਿਨਾਂ ਦੱਸੇ ਦਫ਼ਤਰ ਆਉਣਾ ਬੰਦ ਕਰ ਦਿੱਤਾ ਸੀ।

ਕਰੰਸੀ ਚੈਸਟ ਦਾ ਇੰਚਾਰਜ ਹੋਣ ਕਰਕੇ ਸਭ ਤੋਂ ਪਹਿਲਾਂ ਉਸ ਉੱਤੇ ਹੀ ਸ਼ੱਕ ਗਿਆ। ਹੁਣ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇੰਨੀ ਵੱਡੀ ਗਿਣਤੀ ਸਿੱਕੇ ਬੈਂਕ ਦੀ ਇਸ ਬਰਾਂਚ ਵਿੱਚ ਹੀ ਕਿਉਂ ਰੱਖੇ ਗਏ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਰੋਡਵੇਜ਼ ਨੂੰ ਲੈਕੇ ਸਰਕਾਰ ਨੇ ਲਿਆ ਵੱਡਾ ਫੈਸਲਾ, ਕਈ ਮੁਲਾਜ਼ਮਾਂ ਨੂੰ ਹੋਵੇਗਾ ਫਾਇਦਾ

ਨਾਰਾਜ਼ ਬਿਕਰਮ ਮਜੀਠੀਆ ਨੂੰ ਮਨਾਉਣ ਲਈ ਪਾਰਟੀ ਲਾ ਰਹੀ ਪੂਰਾ ਜ਼ੋਰ...ਜਥੇਦਾਰ ਨੂੰ ਹਟਾਉਣ ਤੋਂ ਬਾਅਦ ਵਧਿਆ ਵਿਵਾਦ, ਇੱਥੇ ਪੜ੍ਹੋ ਪੂਰਾ ਮਾਮਲਾ

ਹੋਲਾ-ਮਹੱਲਾ 'ਤੇ ਜਾਂਦਿਆਂ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਏ ਗੰਭੀਰ ਜ਼ਖ਼ਮੀ

ਘੱਟ ਪਾਣੀ ਪੀਣ ਨਾਲ ਹੁੰਦੀਆਂ ਇਹ ਦਿੱਕਤਾਂ, ਜਾਣੋ ਸਿਹਤ ਮਾਹਿਰਾਂ ਤੋਂ ਕੀ ਹੈ ਸਹੀ ਮਾਤਰਾ
ਘੱਟ ਪਾਣੀ ਪੀਣ ਨਾਲ ਹੁੰਦੀਆਂ ਇਹ ਦਿੱਕਤਾਂ, ਜਾਣੋ ਸਿਹਤ ਮਾਹਿਰਾਂ ਤੋਂ ਕੀ ਹੈ ਸਹੀ ਮਾਤਰਾ
Advertisement
ABP Premium

ਵੀਡੀਓਜ਼

ਸਰਕਾਰੀ ਹਸਪਤਾਲ ਦਾ ਵੇਖੋ ਹਾਲ!  ਸਿਹਤ ਮੰਤਰੀ ਵੇਖ ਖੁਦ ਹੋਏ ਹੈਰਾਨਪਾਰਕਿੰਗ ਨੂੰ ਲੈ ਕੇ ਹੋਇਆ ਝਗੜਾ, ਸਾਇੰਟਿਸਟ ਦੀ ਹੋਈ ਮੌਤSGPC ਦਾ ਵੱਡਾ ਐਕਸ਼ਨ! ਹੁਣ ਕਈ ਅਧਿਕਾਰੀਆਂ ਦੇ ਤਬਾਦਲੇBhai Amritpal Singh| ਹੁਣ ਕਤਲ ਕੇਸ 'ਚ ਵੀ MP ਅੰਮ੍ਰਿਤਪਾਲ ਸਿੰਘ ਦਾ ਨਾਂ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਰੋਡਵੇਜ਼ ਨੂੰ ਲੈਕੇ ਸਰਕਾਰ ਨੇ ਲਿਆ ਵੱਡਾ ਫੈਸਲਾ, ਕਈ ਮੁਲਾਜ਼ਮਾਂ ਨੂੰ ਹੋਵੇਗਾ ਫਾਇਦਾ
ਪੰਜਾਬ ਰੋਡਵੇਜ਼ ਨੂੰ ਲੈਕੇ ਸਰਕਾਰ ਨੇ ਲਿਆ ਵੱਡਾ ਫੈਸਲਾ, ਕਈ ਮੁਲਾਜ਼ਮਾਂ ਨੂੰ ਹੋਵੇਗਾ ਫਾਇਦਾ
ਨਾਰਾਜ਼ ਬਿਕਰਮ ਮਜੀਠੀਆ ਨੂੰ ਮਨਾਉਣ ਲਈ ਪਾਰਟੀ ਲਾ ਰਹੀ ਪੂਰਾ ਜ਼ੋਰ...ਜਥੇਦਾਰ ਨੂੰ ਹਟਾਉਣ ਤੋਂ ਬਾਅਦ ਵਧਿਆ ਵਿਵਾਦ, ਇੱਥੇ ਪੜ੍ਹੋ ਪੂਰਾ ਮਾਮਲਾ
ਨਾਰਾਜ਼ ਬਿਕਰਮ ਮਜੀਠੀਆ ਨੂੰ ਮਨਾਉਣ ਲਈ ਪਾਰਟੀ ਲਾ ਰਹੀ ਪੂਰਾ ਜ਼ੋਰ...ਜਥੇਦਾਰ ਨੂੰ ਹਟਾਉਣ ਤੋਂ ਬਾਅਦ ਵਧਿਆ ਵਿਵਾਦ, ਇੱਥੇ ਪੜ੍ਹੋ ਪੂਰਾ ਮਾਮਲਾ
ਹੋਲਾ-ਮਹੱਲਾ 'ਤੇ ਜਾਂਦਿਆਂ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਏ ਗੰਭੀਰ ਜ਼ਖ਼ਮੀ
ਹੋਲਾ-ਮਹੱਲਾ 'ਤੇ ਜਾਂਦਿਆਂ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਏ ਗੰਭੀਰ ਜ਼ਖ਼ਮੀ
ਘੱਟ ਪਾਣੀ ਪੀਣ ਨਾਲ ਹੁੰਦੀਆਂ ਇਹ ਦਿੱਕਤਾਂ, ਜਾਣੋ ਸਿਹਤ ਮਾਹਿਰਾਂ ਤੋਂ ਕੀ ਹੈ ਸਹੀ ਮਾਤਰਾ
ਘੱਟ ਪਾਣੀ ਪੀਣ ਨਾਲ ਹੁੰਦੀਆਂ ਇਹ ਦਿੱਕਤਾਂ, ਜਾਣੋ ਸਿਹਤ ਮਾਹਿਰਾਂ ਤੋਂ ਕੀ ਹੈ ਸਹੀ ਮਾਤਰਾ
Punjab News: ਪੰਜਾਬ ਦੀਆਂ ਔਰਤਾਂ ਲਈ Good News, ਇਸ ਦਿਨ ਖਾਤਿਆਂ 'ਚ ਆਉਣਗੇ ਹਜ਼ਾਰ-ਹਜ਼ਾਰ ਰੁਪਏ; ਪੜ੍ਹੋ ਪੂਰੀ ਖਬਰ...
ਪੰਜਾਬ ਦੀਆਂ ਔਰਤਾਂ ਲਈ Good News, ਇਸ ਦਿਨ ਖਾਤਿਆਂ 'ਚ ਆਉਣਗੇ ਹਜ਼ਾਰ-ਹਜ਼ਾਰ ਰੁਪਏ; ਪੜ੍ਹੋ ਪੂਰੀ ਖਬਰ...
ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਸਖ਼ਤ ਕਾਰਵਾਈ, ਜਾਇਦਾਦ 'ਤੇ ਚੱਲਿਆ ਪੀਲਾ ਪੰਜਾ

'ਅਸੀਂ 75 ਅਤੇ ਉਹ ਸੈਂਕੜੇ', ਆਖਰੀ ਗੋਲੀ ਤੱਕ ਲੜੇ... ਜਿਉਂਦਾ ਬਚੇ ਪਾਕਿਸਤਾਨੀ ਪੁਲਿਸ ਅਧਿਕਾਰੀ ਨੇ ਦੱਸੀ ਅਸਲ ਕਹਾਣੀ

ਪੰਜਾਬ ਦੀ ਬਰਫ ਫੈਕਟਰੀ 'ਚ ਗੈਸ ਹੋਈ ਲੀਕ, ਮਚੀ ਹਫੜਾ-ਦਫੜੀ, ਭਜੇ ਲੋਕ

Embed widget