ਹੋਲਾ-ਮਹੱਲਾ 'ਤੇ ਜਾਂਦਿਆਂ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਏ ਗੰਭੀਰ ਜ਼ਖ਼ਮੀ
Punjab News: ਸਮਰਾਲਾ ਦੇ ਨੇੜਲੇ ਪਿੰਡ ਰਾਜੇਵਾਲ ਕੁੱਲੇਵਾਲ ਦੇ ਕੋਲ ਇੱਕ ਬੁਲੇਟ ਮੋਟਰਸਾਈਕਲ ਅਤੇ ਛੋਟੇ ਹਾਥੀ ਟੈਂਪੂ ਦੀ ਆਹਮੋ-ਸਾਹਮਣੇ ਤੋਂ ਭਿਆਨਕ ਟੱਕਰ ਹੋ ਗਈ।

Punjab News: ਸਮਰਾਲਾ ਦੇ ਨੇੜਲੇ ਪਿੰਡ ਰਾਜੇਵਾਲ ਕੁੱਲੇਵਾਲ ਦੇ ਕੋਲ ਇੱਕ ਬੁਲੇਟ ਮੋਟਰਸਾਈਕਲ ਅਤੇ ਛੋਟੇ ਹਾਥੀ ਟੈਂਪੂ ਦੀ ਆਹਮੋ-ਸਾਹਮਣੇ ਤੋਂ ਭਿਆਨਕ ਟੱਕਰ ਹੋ ਗਈ। ਇਸ ਵਿਚ ਬੁਲੇਟ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਅਤੇ 2 ਛੋਟਾ ਹਾਥੀ ਟੈਂਪੂ 'ਚ ਸਵਾਰ ਵਿਅਕਤੀਆਂ ਸਮੇਤ ਕੁੱਲ 5 ਵਿਅਕਤੀ ਜ਼ਖ਼ਮੀ ਹੋ ਗਏ।
ਮੋਟਰਸਾਈਕਲ 'ਤੇ ਸਵਾਰ ਤਿੰਨ 'ਚੋਂ ਦੋ ਗੰਭੀਰ ਰੂਪ 'ਚ ਜ਼ਖਮੀ ਹੋ ਗਏ
ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ 'ਚੋਂ ਦੋ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਇਕ ਨੌਜਵਾਨ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਛੋਟਾ ਹਾਥੀ 'ਚ ਸਵਾਰ 2 ਵਿਅਕਤੀ ਜ਼ਖ਼ਮੀ ਹੋ ਗਏ। 4 ਜ਼ਖ਼ਮੀਆਂ ਨੂੰ ਸਮਰਾਲਾ ਲਿਆਂਦਾ ਗਿਆ ਅਤੇ ਇਕ ਜ਼ਖਮੀ ਨੂੰ ਸਮਰਾਲਾ ਦੇ ਕਿਸੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ। ਸਮਰਾਲਾ ਸਿਵਲ ਹਸਪਤਾਲ ਤੋਂ ਗੰਭੀਰ ਰੂਪ 'ਚ ਜ਼ਖ਼ਮੀ ਇਕ ਨੌਜਵਾਨ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਸਮੇਤ ਕੁੱਲ ਪੰਜ ਵਿਅਕਤੀ ਹੋਏ ਜ਼ਖ਼ਮੀ
ਬੀਤੀ ਸ਼ਾਮ ਕਰੀਬ 6 ਵਜੇ ਇਕ ਬੁਲੇਟ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਖੰਨੇ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਹੋਲਾ-ਮਹੱਲਾ ਜਾ ਰਹੇ ਸਨ, ਜਦੋਂ ਬੁਲਟ ਮੋਟਰਸਾਈਕਲ ਸਮਰਾਲਾ ਨੇੜਲੇ ਪਿੰਡ ਰਾਜੇਵਾਲ ਕੁਲੇਵਾਲ ਦੇ ਕੋਲ ਪਹੁੰਚਦਾ ਹੈ ਤਾਂ ਸਮਰਾਲਾ ਵੱਲ ਤੋਂ ਆਪਣੇ ਪਿੰਡ ਚਸਵਾਲ ਨੇੜੇ ਭਾਦਸੋਂ ਜਾ ਰਹੇ ਛੋਟਾ ਹਾਥੀ ਟੈਂਪੂ ਦੀ ਬੁਲੇਟ ਮੋਟਰਸਾਈਕਲ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਸਮੇਤ ਕੁੱਲ ਪੰਜ ਵਿਅਕਤੀ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਦੀ ਪਛਾਣ
ਸਮਰਾਲਾ ਸਿਵਲ ਹਸਪਤਾਲ ਲਿਆਂਦੇ ਗਏ ਮੋਟਰਸਾਈਕਲ ਸਵਾਰ ਜ਼ਖਮੀਆ ਦੀ ਪਛਾਣ ਜੀਵਨ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਮਰੋੜੀ ਅਤੇ ਮੇਜਰ ਸਿੰਘ ਪੁੱਤਰ ਅੰਗਰੇਜ਼ ਸਿੰਘ ਪਿੰਡ ਮਰੋੜੀ ਹੋਈ। ਛੋਟਾ ਹਾਥੀ ਟੈਂਪੂ ਸਵਾਰ ਦੋ ਜ਼ਖਮੀ ਵਿਅਕਤੀਆਂ ਦੀ ਪਛਾਣ ਸੁੱਚਾ ਸਿੰਘ ਪੁੱਤਰ ਸ਼ਾਰਦਾਰ ਰਾਮ ਪਿੰਡ ਚਸਵਾਲ ਨੇੜੇ ਭਾਦਸੋ ਅਤੇ ਹਰਦੇਵ ਸਿੰਘ ਪਿੰਡ ਚਸਵਾਲ ਨੇੜੇ ਭਾਦਸੋ ਹੋਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















