Blood Colour: ਖੂਨ ਦਾ ਰੰਗ ਤਾਂ ਲਾਲ ਹੁੰਦਾ, ਫਿਰ ਨਾੜੀਆਂ ਹਰੀਆਂ-ਨੀਲੀਆਂ ਕਿਉਂ ਨਜ਼ਰ ਆਉਂਦੀਆਂ? ਜਾਣੋ ਵਜ੍ਹਾ
Blood Colour: ਖੂਨ ਦੇ ਸੈੱਲਾਂ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਹੀਮੋਗਲੋਬਿਨ ਦੇ ਕਰਕੇ ਖੂਨ ਦਾ ਰੰਗ ਲਾਲ ਹੁੰਦਾ ਹੈ, ਜਿਸ ਵਿੱਚ ਆਕਸੀਜਨ ਹੁੰਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਖੂਨ ਲਾਲ ਹੁੰਦਾ ਹੈ ਤਾਂ ਨਾੜੀਆਂ ਨੀਲੀਆਂ-ਹਰੀਆਂ ਕਿਉਂ ਨਜ਼ਰ ਆਉਂਦੀਆਂ ਹਨ...?
Blood Colour: ਹਰ ਕਿਸੇ ਨੂੰ ਪਤਾ ਹੈ ਕਿ ਖੂਨ ਦਾ ਰੰਗ ਲਾਲ ਹੁੰਦਾ ਹੈ ਪਰ ਸਾਡੇ ਸਰੀਰ ਦੀਆਂ ਨਾੜੀਆਂ ਹਰੀਆਂ ਤੇ ਨੀਲੀਆਂ ਕਿਉਂ ਨਜ਼ਰ ਆਉਂਦੀਆਂ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਸਾਡੇ ਖੂਨ ਦਾ ਰੰਗ ਲਾਲ ਹੁੰਦਾ ਹੈ ਤਾਂ ਫਿਰ ਨਾੜੀਆਂ ਹਰੀਆਂ-ਨੀਲੀਆਂ ਕਿਉਂ ਨਜ਼ਰ ਆਉਂਦੀਆਂ ਹਨ, ਇਨ੍ਹਾਂ ਦਾ ਰੰਗ ਤਾਂ ਹਲਕਾ ਲਾਲ ਜਾਂ ਸੰਤਰੀ ਨਜ਼ਰ ਆਉਣਾ ਚਾਹੀਦਾ ਸੀ? ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਆਕਸੀਜਨ ਵਾਲਾ ਖੂਨ ਲਾਲ ਹੁੰਦਾ ਹੈ, ਜਦੋਂ ਕਿ ਬਿਨਾਂ ਆਕਸੀਜਨ ਵਾਲਾ ਖੂਨ ਨੀਲਾ ਹੁੰਦਾ ਹੈ, ਪਰ ਇਹ ਸੱਚ ਨਹੀਂ ਹੈ। ਅਸਲ ਵਿਚ, ਖੂਨ ਦਾ ਰੰਗ ਸਿਰਫ ਲਾਲ ਹੀ ਹੁੰਦਾ ਹੈ। ਆਓ ਜਾਣਦੇ ਹਾਂ ਨਾੜਾਂ ਹਰੀਆਂ ਕਿਉਂ ਨਜ਼ਰ ਆਉਂਦੀਆਂ ਹਨ।
ਖੂਨ ਲਾਲ ਕਿਉਂ ਹੁੰਦਾ?
ਖੂਨ ਦੇ ਸੈੱਲਾਂ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਹੀਮੋਗਲੋਬਿਨ ਦੇ ਕਰਕੇ ਖੂਨ ਦਾ ਰੰਗ ਲਾਲ ਹੁੰਦਾ ਹੈ, ਜਿਸ ਵਿੱਚ ਆਕਸੀਜਨ ਹੁੰਦੀ ਹੈ। ਹੀਮੋਗਲੋਬਿਨ ਵਿਚ ਆਇਰਨ ਮੌਜੂਦ ਹੁੰਦਾ ਹੈ, ਜੋ ਕਿ ਲਾਲ ਰੌਸ਼ਨੀ ਪ੍ਰਗਟ ਕਰਦਾ ਹੈ, ਯਾਨੀ ਕਿ ਜਦੋਂ ਉਨ੍ਹਾਂ 'ਤੇ ਰੌਸ਼ਨੀ ਪੈਂਦੀ ਹੈ, ਤਾਂ ਇਹ ਪ੍ਰਕਾਸ਼ ਵਿਚ ਮੌਜੂਦ ਬਾਕੀ ਦੇ ਰੰਗਾਂ ਨੂੰ ਸੋਖ ਲੈਂਦੇ ਹਨ, ਪਰ ਲਾਲ ਰੰਗ ਨੂੰ ਨਹੀਂ ਕਰਦਾ।
ਅਜਿਹੀ ਸਥਿਤੀ 'ਚ ਲਾਲ ਬੱਤੀ ਉਨ੍ਹਾਂ ਨਾਲ ਟਕਰਾ ਕੇ ਸਾਡੀਆਂ ਅੱਖਾਂ ਤੱਕ ਪਹੁੰਚਦੀ ਹੈ, ਜਿਸ ਕਾਰਨ ਖੂਨ ਦਾ ਰੰਗ ਲਾਲ ਦਿਖਾਈ ਦਿੰਦਾ ਹੈ। ਖੂਨ ਵਿੱਚ ਆਕਸੀਜਨ ਦਾ ਪੱਧਰ ਘੱਟ ਜਾਂ ਵੱਧ ਹੋਣ 'ਤੇ ਇਹ ਲਾਲ ਰੰਗ ਵੀ ਬਦਲ ਸਕਦਾ ਹੈ।
ਆਕਸੀਜਨ ਦਾ ਵੱਡਾ ਰੋਲ
ਜਦੋਂ ਹੀਮੋਗਲੋਬਿਨ ਫੇਫੜਿਆਂ ਤੋਂ ਆਕਸੀਜਨ ਲੈਂਦਾ ਹੈ, ਤਾਂ ਖੂਨ ਦਾ ਰੰਗ ਚੈਰੀ ਰੈਡ ਹੋ ਜਾਂਦਾ ਹੈ। ਇਸ ਤੋਂ ਬਾਅਦ ਇਹ ਖੂਨ ਧਮਨੀਆਂ ਵਿੱਚ ਜਾਂਦਾ ਹੈ ਅਤੇ ਸਰੀਰ ਦੇ ਟਿਸ਼ੂਆਂ ਤੱਕ ਪਹੁੰਚਦਾ ਹੈ। ਡਾਕਟਰ ਕਲੇਬਰ ਫੇਰਟ੍ਰਿਨ ਦੇ ਅਨੁਸਾਰ, ਜਦੋਂ ਇਹ ਖੂਨ ਵਾਪਸ ਫੇਫੜਿਆਂ ਵਿੱਚ ਵਾਪਸ ਆਉਂਦਾ ਹੈ, ਤਾਂ ਨਾੜੀਆਂ ਵਿੱਚ ਇਹ ਡੀਆਕਸੀਜਨ ਵਾਲਾ ਖੂਨ ਗੂੜ੍ਹੇ ਲਾਲ ਰੰਗਾ ਦਾ ਹੁੰਦਾ ਹੈ।
ਇਹ ਵੀ ਪੜ੍ਹੋ: Viral Video: ਇੱਥੇ ਸੜਕਾਂ 'ਤੇ ਵਗਦੀ ਨਜ਼ਰ ਆਈ ਬਰਫੀਲੀ ਨਦੀ, ਕੰਢਿਆਂ 'ਤੇ ਪਈ ਗੜਿਆਂ ਦੀ ਮੋਟੀ ਚਾਦਰ, ਦੇਖੋ ਹੈਰਾਨ ਕਰਨ ਵਾਲਾ ਨਜ਼ਾਰਾ
ਵੱਖਰਾ-ਵੱਖਰਾ ਹੁੰਦਾ ਖੂਨ ਦਾ ਰੰਗ
ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਮਨੁੱਖ ਦਾ ਖੂਨ ਆਕਸੀਜਨ ਦੀ ਮਾਤਰਾ ਦੇ ਅਧਾਰ ‘ਤੇ ਵੱਖ-ਵੱਖ ਰੰਗ ਦਾ ਹੋ ਸਕਦਾ ਹੈ। ਜਿਵੇਂ ਕਿਸੇ ਦਾ ਰੰਗ ਗੂੜ੍ਹੇ ਲਾਲ ਰੰਗ ਦਾ ਹੋ ਸਕਦਾ ਹੈ, ਕਿਸੇ ਦਾ ਸੁਰੜ ਲਾਲ, ਤਾਂ ਕਿਸੇ ਦਾ ਥੋੜਾ ਹਲਕਾ ਲਾਲ ਪਰ ਖੂਨ ਅਸਲ ਵਿੱਚ ਹਰੇ ਰੰਗ ਦਾ ਨਹੀਂ ਹੁੰਦਾ ਹੈ। ਨੀਲੀਆਂ ਨਜ਼ਰ ਆ ਰਹੀਆਂ ਨਾੜੀਆਂ ਵਿੱਚ ਵੀ ਲਾਲ ਰੰਗ ਦਾ ਖੂਨ ਹੁੰਦਾ ਹੈ।
ਹਰੀਆਂ-ਨੀਲੀਆਂ ਕਿਉਂ ਨਜ਼ਰ ਆਉਂਦੀਆਂ ਨਾੜੀਆਂ
ਡਾ: ਕਲੇਬਰ ਫੇਰਟ੍ਰਿਨ ਦਾ ਮੰਨਣਾ ਹੈ ਕਿ ਨੀਲੀਆਂ ਜਾਂ ਹਰੀਆਂ ਨਾੜੀਆਂ ਦਾ ਨਜ਼ਰ ਆਉਣਾ ਸਿਰਫ਼ ਇੱਕ ਭੁਲੇਖਾ ਹੈ, ਕਿਉਂਕਿ ਇਹ ਨਾੜੀਆਂ ਚਮੜੀ ਦੀ ਪਤਲੀ ਪਰਤ ਦੇ ਹੇਠਾਂ ਹੁੰਦੀਆਂ ਹਨ। ਜੋ ਰੰਗ ਅਸੀਂ ਦੇਖਦੇ ਹਾਂ ਉਹ ਰੈਟੀਨਾ 'ਤੇ ਅਧਾਰ ‘ਤੇ ਹੁੰਦਾ ਹੈ ਅਤੇ ਚਮੜੀ ਦੀਆਂ ਪਰਤਾਂ ਵੱਖ-ਵੱਖ ਤਰੀਕਿਆਂ ਨਾਲ ਰੰਗਾਂ ਨੂੰ ਖਿਲਾਰਦੀਆਂ ਹਨ।
ਕਾਲੀ ਚਮੜੀ ਦੇ ਹੇਠਾਂ ਨਾੜੀਆਂ ਅਕਸਰ ਹਰੀਆਂ ਨਜ਼ਰ ਆਉਂਦੀਆਂ ਹਨ, ਜਦੋਂ ਕਿ ਹਲਕੀ ਚਮੜੀ ਦੇ ਹੇਠਾਂ, ਨਾੜੀਆਂ ਨੀਲੀਆਂ ਜਾਂ ਜਾਮਨੀ ਨਜ਼ਰ ਆਉਂਦੀਆਂ ਹਨ। ਇਹ ਇਸ ਲਈ ਹੈ ਕਿਉਂਕਿ ਪ੍ਰਕਾਸ਼ ਦੀ ਹਰੀ ਅਤੇ ਨੀਲੀ ਵੇਵ ਲੈਂਥ, ਲਾਲ ਵੇਵਲੈਂਥ ਤੋਂ ਛੋਟੀ ਹੁੰਦੀ ਹੈ। ਇਸ ਕਰਕੇ ਨੀਲੇ ਰੰਗ ਦੀ ਰੋਸ਼ਨੀ ਲਾਲ ਰੰਗ ਦੀ ਰੋਸ਼ਨੀ ਦੇ ਮੁਕਾਬਲੇ ਸਾਡੇ ਟਿਸ਼ੂ ਅਤੇ ਚਮੜੀ ਵਿਚ ਜ਼ਿਆਦਾ ਪ੍ਰਵੇਸ਼ ਕਰਨ ਦੇ ਯੋਗ ਹੁੰਦੀ ਹੈ। ਇਹੀ ਕਾਰਨ ਹੈ ਕਿ ਜਦੋਂ ਚਮੜੀ 'ਤੇ ਰੌਸ਼ਨੀ ਪੈਂਦੀ ਹੈ ਤਾਂ ਸਾਡੀ ਚਮੜੀ ਦੀਆਂ ਵੱਖ-ਵੱਖ ਪਰਤਾਂ ਲਾਲ ਰੰਗ ਨੂੰ ਸੋਖ ਲੈਂਦੀਆਂ ਹਨ ਅਤੇ ਨੀਲਾ ਜਾਂ ਹਰਾ ਰੰਗ ਰਿਫਲੈਕਟ ਹੋ ਕੇ ਸਾਡੀਆਂ ਅੱਖਾਂ ਤੱਕ ਪਹੁੰਚਦਾ ਹੈ।
ਇਹ ਵੀ ਪੜ੍ਹੋ: Viral Video: ਰੀਲ ਬਣਾਉਣ ਦੇ ਚੱਕਰ 'ਚ ਚਾਚੇ ਨੇ ਕੀਤਾ ਇਹ ਕੰਮ! ਪਾਣੀ ਵਾਂਗ ਵਹਾਉਣ ਲੱਗਾ ਪੈਟਰੋਲ, ਹੁਣ ਪੁਲਿਸ ਨੇ ਲਗਾ ਦਿੱਤੀ ਕਲਾਸ