ਵਿਆਹ 'ਚ ਇਕੱਲੀ ਦੁਲਹਨ ਕੋਰੋਨਾ ਪੌਜ਼ੇਟਿਵ, ਵਿਆਹ ਵਾਲੇ ਦਿਨ ਹੀ ਹੋਈ ਕੁਆਰੰਟੀਨ
ਲੜਕੀ ਆਪਣੇ ਵਿਆਹ ਤੋਂ ਕੁਝ ਦਿਨ ਪਹਿਲਾਂ ਖਰੀਦਦਾਰੀ ਲਈ ਗੁਜਰਾਤ ਤੋਂ ਮੁੰਬਈ ਗਈ ਸੀ।ਇਸ ਦਰਮਿਆਨ ਸਿਹਤ ਵਿਭਾਗ ਦੀ ਟੀਮ ਨੂੰ ਪਤਾ ਲੱਗਾ ਕਿ ਲੜਕੀ ਕੁਝ ਦਿਨ ਪਹਿਲਾਂ ਹੀ ਮੁੰਬਈ ਤੋਂ ਵਾਪਸ ਆਈ ਹੈ।
ਦੇਸ਼ਭਰ 'ਚ ਜਾਨਲੇਵਾ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਆਪਣੇ ਪੈਰ ਪਸਾਰ ਲਏ ਹਨ। ਗੁਜਰਾਤ, ਦਿੱਲੀ ਤੇ ਮਹਾਰਾਸ਼ਟਰ 'ਚ ਕੋਰੋਨਾ ਦੀ ਦੂਜੀ ਲਹਿਰ ਨੇ ਇਕ ਵਾਰ ਫਿਰ ਤੋਂ ਕੇਂਦਰ ਸਰਕਾਰ ਲਈ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ ਹਨ। ਇਸ ਦਰਮਿਆਨ ਗੁਜਰਾਤ ਤੋਂ ਇਕ ਅਜੀਬੋ ਗਰੀਬ ਘਟਨਾ ਸਾਹਮਣੇ ਆਈ ਹੈ। ਦਰਅਸਲ ਇਕ ਦੁਲਹਨ ਨੂੰ ਆਪਣੇ ਵਿਆਹ ਤੋਂ ਬਾਅਦ ਕੁਆਰੰਟੀਨ ਹੋਣਾ ਪਿਆ। ਮਾਮਲਾ ਗੁਜਰਾਤ ਦੇ ਵਲਸਾਡ ਦਾ ਹੈ।
ਇਸ ਤੋਂ ਬਾਅਦ ਕੋਰੋਨਾ ਜਾਂਚ ਲਈ ਵਿਭਾਗ ਦੀ ਟੀਮ ਘਰ ਪਹੁੰਚੀ। ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ ਦਾ ਵਿਆਹ ਹੈ।
ਰਾਮਲੀਲਾ ਮੈਦਾਨ ਕੂਚ ਕਰ ਰਹੇ ਸਨ ਕਿਸਾਨ, ਪੁਲਿਸ ਨੇ ਲਿਆ ਕੇ ਨਿਰੰਕਾਰੀ ਮੈਦਾਨ 'ਚ ਛੱਡਿਆ
ਇਸ ਤੋਂ ਬਾਅਦ ਜਦੋਂ ਸਿਹਤ ਵਿਭਾਗ ਦੀ ਟੀਮ ਮੈਰਿਜ ਹਾਲ 'ਚ ਪਹੁੰਚੀ ਤਾਂ ਉੱਥੇ ਮੌਜੂਦ ਸਾਰੇ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਜਾਂਚ ਵਿਚ ਸਿਰਫ ਦੁਲਹਨ ਦੀ ਕੋਰੋਨਾ ਪੌਜ਼ੇਟਿਵ ਪਾਈ ਗਈ। ਇਸ ਤੋਂ ਬਾਅਦ ਦੁਲਹਨ ਤੇ ਉਸ ਦੇ ਪਿਤਾ ਨੂੰ ਕੁਆਰੰਟੀਨ ਲਈ ਭੇਜ ਦਿੱਤਾ ਗਿਆ।
ਕਿਸਾਨਾਂ ਅੱਗੇ ਝੁਕੀ ਕੇਂਦਰ ਸਰਕਾਰ! ਕਿਸਾਨਾਂ ਨੂੰ ਕਿਹਾ ਅੰਦੋਲਨ ਛੱਡੋ, ਅਸੀਂ ਗੱਲਬਾਤ ਲਈ ਤਿਆਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ