Viral Video: ਮੋਟਰਸਾਈਕਲ ’ਤੇ ਫ਼ਿਲਮੀ ਅੰਦਾਜ਼ ’ਚ ਜੋੜੀ ਦਾ ‘ਪਿਆਰ’ ਲੋਕਾਂ ਲਈ ਬਣਿਆ ‘ਅਸ਼ਲੀਲ’
ਬਿਹਾਰ ਦੇ ਇੱਕ ਜੋੜੇ ਨੂੰ ਉਸ ਵੇਲੇ ਸਥਾਨਕ ਲੋਕਾਂ ਦੀ ਨੈਤਿਕ ਪੁਲਿਸਿੰਗ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਨੂੰ ਆਪਣੀ ਚੱਲਦੀ ਰਾਇਲ ਇਨਫੀਲਡ ਮੋਟਰਸਾਈਕਲ 'ਤੇ ਅਸ਼ਲੀਲ ਹਰਕਤਾਂ ਕਰਦਿਆਂ ਵੇਖਿਆ ਗਿਆ।
ਗਯਾ: ਬਿਹਾਰ (Bihar) ਦੇ ਇੱਕ ਜੋੜੇ ਨੂੰ ਉਸ ਵੇਲੇ ਸਥਾਨਕ ਲੋਕਾਂ ਦੀ ਨੈਤਿਕ ਪੁਲਿਸਿੰਗ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਨੂੰ ਆਪਣੀ ਚੱਲਦੀ ਰਾਇਲ ਇਨਫੀਲਡ (Royal Enfield) ਮੋਟਰਸਾਈਕਲ 'ਤੇ ਅਸ਼ਲੀਲ ਹਰਕਤਾਂ (Couple Love) ਕਰਦਿਆਂ ਵੇਖਿਆ ਗਿਆ। ਦਰਅਸਲ, ਉਹ ਹਰਕਤਾਂ ਹੋਰ ਲੋਕਾਂ ਲਈ ਹੀ ਅਸ਼ਲੀਲ ਸਨ; ਜਦਕਿ ਉਹ ਤਾਂ ਆਪਸ ਵਿੱਚ ਪਿਆਰ ਦਾ ਇਜ਼ਹਾਰ ਹੀ ਕਰ ਰਹੇ ਸਨ। ਉਂਝ ਜਨਤਕ ਤੌਰ ਉੱਤੇ ਉਨ੍ਹਾਂ ਨੂੰ ਇੱਕ-ਦੂਜੇ ਨੂੰ ਚੁੰਮਣ ਕਾਰਨ ਸਥਾਨਕ ਲੋਕਾਂ ਦੀਆਂ ਗਾਲ਼ਾਂ ਦਾ ਵੀ ਸਾਹਮਣਾ ਕਰਨਾ ਪਿਆ। ਇਸ ਸਬੰਧੀ ਵੀਡੀਓ ਵਾਇਰਲ (Video Viral) ਹੋਇਆ ਹੈ।
ਇਹ ਸਾਰੀ ਘਟਨਾ ਆਮ ਲੋਕਾਂ ਨੇ ਕੈਮਰੇ 'ਚ ਰਿਕਾਰਡ ਕੀਤੀ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਦਰਅਸਲ, ਨੌਜਵਾਨ ਹੌਲੀ-ਹੌਲੀ ਮੋਟਰਸਾਈਕਲ ਚਲਾ ਰਿਹਾ ਸੀ ਤੇ ਕੁੜੀ ਉਸ ਦੇ ਅੱਗੇ ਟੈਂਕੀ ਉੱਤੇ ਉਸ ਵੱਲ ਮੂੰਹ ਕਰਕੇ ਬੈਠੀ ਸੀ ਤੇ ਦੋਵੇਂ ਦੁਨੀਆ ਤੋਂ ਬੇਖ਼ਬਰ ਹੋ ਕੇ ਇੱਕ-ਦੂਜੇ ਨੂੰ ਚੁੰਮ ਰਹੇ ਸਨ। ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਕੋਈ ਉਨ੍ਹਾਂ ਨੂੰ ਰਿਕਾਰਡ ਵੀ ਕਰ ਰਿਹਾ ਹੈ।
ਪਰ ਸਥਾਨਕ ਲੋਕ ਉਨ੍ਹਾਂ ਦੀਆਂ ਹਰਕਤਾਂ ਵੇਖ ਕੇ ਗੁੱਸੇ ਵਿੱਚ ਆ ਗਏ। ਦਰਅਸਲ, ਇਹ ਜੋੜਾ ਉਸ ਵੇਲੇ ਬਿਹਾਰ ਦੇ ਦਿਹਾਤੀ ਇਲਾਕਿਆਂ ’ਚੋਂ ਲੰਘ ਰਿਹਾ ਸੀ। ਅਚਾਨਕ ਕੁੜੀ ਨੇ ਵੇਖ ਲਿਆ ਕਿ ਕੋਈ ਉਨ੍ਹਾਂ ਦੀਆਂ ਹਰਕਤਾਂ ਮੋਬਾਈਲ ਫ਼ੋਨ ਦੇ ਕੈਮਰੇ ਰਾਹੀਂ ਕੈਦ ਕਰ ਰਿਹਾ ਹੈ; ਫਿਰ ਉਸ ਕੁੜੀ ਨੇ ਹੀ ਪਹਿਲਾਂ ਇਤਰਾਜ਼ ਪ੍ਰਗਟਾਇਆ।
ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਰੋਕਿਆ ਤੇ ਉਨ੍ਹਾਂ ਨੂੰ ਸਭ ਦੇ ਸਾਹਮਣੇ ਗ਼ਲਤ ਹਰਕਤਾਂ ਕਰਨ ਲਈ ਬੁਰਾ-ਭਲਾ ਆਖਣਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਵੱਡਾ ਇਕੱਠ ਵੇਖ ਕੇ ਉਸ ਜੋੜੇ ਨੇ ਬੇਨਤੀ ਕੀਤੀ ਕਿ ਉਨ੍ਹਾਂ ਤੋਂ ਗ਼ਲਤੀ ਹੋ ਗਈ ਹੈ ਤੇ ਉਹ ਅੱਗੇ ਤੋਂ ਕਦੇ ਇਸ ਪਿੰਡ ਨਹੀਂ ਆਉਣਗੇ। ਵਾਇਰਲ ਵੀਡੀਓ ਵਿੱਚ ਇੱਕ ਬਜ਼ੁਰਗ ਆਦਮੀ ਜੋੜੇ ਨੂੰ ਉਨ੍ਹਾਂ ਨੂੰ ਨਸੀਹਤ ਦਿੰਦਾ ਵੀ ਦਿੱਸਦਾ ਹੈ।
ਉਂਝ ਇਸ ਘਟਨਾ ਦੇ ਸਥਾਨ ਦਾ ਪਤਾ ਨਹੀਂ ਲੱਗ ਸਕਿਆ ਹੈ, ਹਾਲਾਂਕਿ, ਵੀਡੀਓ ਵਿੱਚ ਦਿਖਾਇਆ ਗਿਆ ਵਿਅਕਤੀ ਸਥਾਨਕ ਲੋਕਾਂ ਨੂੰ ਦੱਸ ਰਿਹਾ ਹੈ ਕਿ ਉਹ ਗਯਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਸੋਸ਼ਲ ਮੀਡੀਆ ’ਤੇ ਹੁਣ ਲੋਕ ਇਸ ਵੀਡੀਓ ਉੱਤੇ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਆਖਿਆ ਹੈ ਕਿ ਜਦੋਂ ਕਿਸੇ ਕੁੜੀ ਨੂੰ ਕੋਈ ਗੁੰਡਾ ਛੇੜਦਾ ਹੈ, ਤਦ ਤਾਂ ਕੋਈ ਕੁਸਕਦਾ ਨਹੀਂ ਤੇ ਹੁਣ ਸਮਾਜ ਕਿਵੇਂ ਇੱਕ ਪ੍ਰੇਮੀ ਜੋੜੇ ਨੂੰ ਵਰਜ ਰਿਹਾ ਹੈ। ਇੱਕ ਹੋਰ ਯੂਜ਼ਰ ਨੇ ਆਖਿਆ,'ਇਹ ਜੋੜੇ ਦੀ ਬਹੁਤ ਮੂਰਖਤਾ ਹੈ ਤੇ ਟ੍ਰੈਫਿਕ ਕਾਨੂੰਨਾਂ ਦੀ ਗੰਭੀਰ ਉਲੰਘਣਾ ਹੈ।'
ਇਹ ਵੀ ਪੜ੍ਹੋ: WhatsApp 'ਚ ਆ ਗਿਆ ਸ਼ਾਨਦਾਰ ਅਪਡੇਟ, ਇੱਕ ਵਾਰ ਵੇਖ ਲੈਣ ਮਗਰੋਂ ਗਾਇਬ ਹੋ ਜਾਣਗੇ ਮੈਸੇਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904