ਪੜਚੋਲ ਕਰੋ

Delhi-Lodon-Delhi: ਹੁਣ ਬੱਸ ਰਾਹੀਂ ਵੀ ਜਾ ਸਕੋਗੇ ਲੰਡਨ, ਜਾਣੋ 70 ਦਿਨਾਂ ਦੇ ਰੌਮਾਂਚਕ ਰੋਡਟ੍ਰਿਪ ਬਾਰੇ ਸਭ ਕੁਝ

ਜੇ ਦਿੱਲੀ ਤੋਂ ਲੰਡਨ ਲਈ ਰੋਡਟ੍ਰਿਪ ਹੋਵੇ ਤਾਂ ਕਿਵੇਂ ਰਹੇਗਾ? ਪੜ੍ਹ ਕੇ ਹੈਰਾਨ ਨਾ ਹੋਵੋ ਇਹ ਸੰਭਵ ਹੈ। ਤੁਸੀਂ ਹੁਣ ਬੱਸ ਰਾਹੀਂ ਦਿੱਲੀ ਤੋਂ ਲੰਡਨ, ਦੁਨੀਆ ਦੀ ਸਭ ਤੋਂ ਲੰਬੀ ਰੋਡਟ੍ਰਿਪ ਦਾ ਅਨੰਦ ਲੈ ਸਕਦੇ ਹੋ।

ਚੰਡੀਗੜ੍ਹ: ਰੋਡਟ੍ਰਿਪ ਦਾ ਆਪਣਾ ਹੀ ਅਨੰਦ ਹੈ, ਖ਼ਾਸਕਰ ਲੰਬੇ ਰੋਡਟ੍ਰਿਪਸ ਦਾ ਸਫਰ। ਜੇ ਦਿੱਲੀ ਤੋਂ ਲੰਡਨ ਲਈ ਰੋਡਟ੍ਰਿਪ ਹੋਵੇ ਤਾਂ ਕਿਵੇਂ ਰਹੇਗਾ? ਪੜ੍ਹ ਕੇ ਹੈਰਾਨ ਨਾ ਹੋਵੋ ਇਹ ਸੰਭਵ ਹੈ। ਤੁਸੀਂ ਹੁਣ ਬੱਸ ਰਾਹੀਂ ਦਿੱਲੀ ਤੋਂ ਲੰਡਨ, ਦੁਨੀਆ ਦੀ ਸਭ ਤੋਂ ਲੰਬੀ ਰੋਡਟ੍ਰਿਪ ਦਾ ਅਨੰਦ ਲੈ ਸਕਦੇ ਹੋ। ਇਹ ਬੱਸ ਯਾਤਰਾ ਇਸ ਸਾਲ ਸਤੰਬਰ ਤੋਂ ਸ਼ੁਰੂ ਹੋਣ ਵਾਲੀ ਹੈ ਤੇ ਇਸ ਰੋਡਟ੍ਰਿਪ ਨੂੰ 'ਐਡਵੈਂਚਰ ਓਵਰਲੈਂਡ ਟ੍ਰੈਵਲਰ' ਕਰਵਾ ਰਹੀ ਹੈ।

ਦਿੱਲੀ ਤੋਂ ਲੰਡਨ ਲਈ ਬੱਸ ਯਾਤਰਾ 20,000 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਹ ਯਾਤਰਾ 70 ਦਿਨਾਂ ਵਿੱਚ ਪੂਰੀ ਹੋਵੇਗੀ। ਯਾਤਰੀ ਪੂਰੀ ਯਾਤਰਾ ਲਈ ਬੁੱਕਿੰਗ ਕਰ ਸਕਦੇ ਹਨ ਜਾਂ ਇਸ ਦੇ 4 ਪੜਾਵਾਂ ਵਿੱਚੋਂ ਚੁਣ ਸਕਦੇ ਹਨ, ਜਿਵੇਂ ਸਾਊਥ ਈਸਟ ਏਸ਼ੀਆ (11 ਰਾਤ, 12 ਦਿਨ), ਚੀਨ (15 ਰਾਤ, 16 ਦਿਨ), ਮੱਧ ਏਸ਼ੀਆ (21 ਰਾਤ, 22 ਦਿਨ) ਤੇ ਯੂਰਪ (15 ਰਾਤ, 16 ਦਿਨ)। 18 ਦੇਸ਼ਾਂ ਤੋਂ ਲੰਘ ਕੇ ਜਾਵੇਗੀ ਬੱਸ 70 ਦਿਨ ਦੇ ਦਿੱਲੀ ਤੋਂ ਲੰਡਨ ਦੇ ਸਫ਼ਰ 'ਚ ਤਹਾਨੂੰ 18 ਦੇਸ਼ਾਂ 'ਚੋਂ ਲੰਘਣਾ ਪਵੇਗਾ ਜਿਸ 'ਚ ਭਾਰਤ, ਮਿਆਂਮਾਰ, ਥਾਈਲੈਂਡ, ਲਾਓਸ, ਚੀਨ, ਕਿਰਗਿਸਤਾਨ, ਉਜਬੇਕਿਸਤਾਨ, ਕਜਾਖਸਤਾਨ, ਰੂਸ, ਲਾਤਵੀਆ, ਲਿਥੁਆਨਿਆ, ਪੋਲੈਂਡ, ਚੈੱਕ ਰਿਪਬਲਿਕ, ਜਰਮਨੀ, ਨੀਦਰਲੈਂਡ, ਬੈਲਜੀਅਮ, ਫਰਾਂਸ ਤੇ ਯੂਨਾਈਟਡ ਕਿੰਗਡਮ।

Delhi-Lodon-Delhi: ਹੁਣ ਬੱਸ ਰਾਹੀਂ ਵੀ ਜਾ ਸਕੋਗੇ ਲੰਡਨ, ਜਾਣੋ 70 ਦਿਨਾਂ ਦੇ ਰੌਮਾਂਚਕ ਰੋਡਟ੍ਰਿਪ ਬਾਰੇ ਸਭ ਕੁਝ

ਸਫ਼ਰ ਲਈ 10 ਦੇਸ਼ਾਂ ਦਾ ਵੀਜ਼ਾ ਹੋਵੇਗਾ ਲਾਜ਼ਮੀ
ਇਸ ਸਫ਼ਰ ਲਈ ਇੱਕ ਵਿਅਕਤੀ ਨੂੰ 10 ਦੇਸ਼ਾਂ ਦਾ ਵੀਜ਼ਾ ਲਵਾਉਣਾ ਪਵੇਗਾ। ਸਵਾਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਟ੍ਰੈਵਲਰ ਕੰਪਨੀ ਹੀ ਵੀਜ਼ਾ ਦਾ ਪੂਰਾ ਇੰਤਜ਼ਾਮ ਕਰੇਗੀ। ਦਿੱਲੀ ਤੋਂ ਲੰਡਨ ਤਕ ਦੇ ਸਫ਼ਰ ਲਈ ਤਹਾਨੂੰ 15 ਲੱਖ ਰੁਪਏ ਖਰਚਣੇ ਪੈਣਗੇ। ਇਸ ਟੂਰ ਲਈ ਈਐਮਆਈ ਦੀ ਆਪਸ਼ਨ ਵੀ ਦਿੱਤੀ ਜਾਵੇਗੀ। ਦੂਜੇ ਪਾਸੇ, ਜੇ ਤੁਸੀਂ ਇਸਦੇ 4 ਪੜਾਵਾਂ ਵਿੱਚੋਂ ਇੱਕ ਦੀ ਚੋਣ ਕਰਦੇ ਹੋ, ਤਾਂ ਪ੍ਰਤੀ ਵਿਅਕਤੀ ਲਾਗਤ ਦੀ ਸੀਮਾ 3.5 ਲੱਖ ਤੋਂ ਲੈ ਕੇ 4.95 ਲੱਖ ਰੁਪਏ ਤੱਕ ਹੋਵੇਗੀ।

ਬੱਸ 'ਚ ਮਿਲਣਗੀਆਂ ਇਹ ਸੁਵਿਧਾਵਾਂ 
ਇਸ ਸਫ਼ਰ 'ਚ ਤਹਾਨੂੰ ਹਰ ਸੁਵਿਧਾ ਦਿੱਤਾ ਜਾਵੇਗੀ। ਸਫ਼ਰ ਲਈ ਖਾਸ ਤਰੀਕੇ ਦੀ ਬੱਸ ਤਿਆਰ ਕੀਤੀ ਜਾ ਰਹੀ ਹੈ। 70 ਦਿਨਾਂ ਦੇ ਇਸ ਸਫ਼ਰ ਲਈ ਹਰ ਸੁਵਿਧਾ ਯਾਤਰੀਆਂ ਨੂੰ ਦਿੱਤੀ ਜਾਵੇਗੀ। ਚਾਰ ਜਾਂ ਪੰਜ ਸਿਤਾਰਾ ਹੋਟਲ 'ਚ ਰੁਕਣ ਦੀ ਵਿਵਸਥਾ ਹੋਵੇਗੀ। ਯਾਤਰੀ ਜੇਕਰ ਹੋਰ ਦੇਸ਼ਾਂ 'ਚ ਭਾਰਤੀ ਖਾਣੇ ਦਾ ਲੁਤਫ ਲੈਣਾ ਚਾਹੁਣਗੇ ਤਾਂ ਉਸ ਦੇ ਮੁਤਾਬਕ ਹੀ ਖਾਣਾ ਦਿੱਤਾ ਜਾਵੇਗਾ ਬੇਸ਼ੱਕ ਉਹ ਕੋਈ ਵੀ ਦੇਸ਼ ਹੋਵੇ। ਇਸ ਬੱਸ 'ਚ 20 ਸਵਾਰੀਆਂ ਦੇ ਬੈਠਣ ਦਾ ਇੰਤਜ਼ਾਮ ਹੋਵੇਗਾ। ਸਾਰੀਆਂ ਸੀਟਾਂ ਬਿਜ਼ਨਸ ਕਲਾਸ ਹੋਣਗੀਆਂ। 20 ਸੀਟਾਂ ਤੋਂ ਇਲਾਵਾ ਚਾਰ ਹੋਰ ਲੋਕ ਹੋਣਗੇ। ਜਿਸ 'ਚ ਇੱਕ ਡਰਾਇਵਰ, ਇੱਕ ਅਸਿਸਟੈਂਟ ਡਰਾਇਵਰ ਤੇ ਇਕ ਆਰਗੇਨਾਈਜ਼ਰ ਵੱਲੋਂ ਵਿਅਕਤੀ ਤੇ ਇੱਕ ਗਾਈਡ ਹੋਵੇਗਾ। 18 ਦੇਸ਼ਾਂ ਦੇ ਇਸ ਸਫ਼ਰ 'ਚ ਗਾਈਡ ਬਦਲਦੇ ਰਹਿਣਗੇ।

ਹੋਟਲ ਵਿੱਚ ਦੋ ਜਾਣੇ ਕਰਨਗੇ ਸ਼ੇਅਰਿੰਗ
ਇਸ ਯਾਤਰਾ ਵਿੱਚ, ਹੋਟਲ ਵਿੱਚ ਠਹਿਰਾਉਣਾ ਦਾ ਇੰਤਜ਼ਾਮ ਹੈ ਜਿਸ ਲਈ ਦੋ ਜਾਣੇ ਸ਼ੇਅਰਿੰਗ ਕਰਨਗੇ। ਹਰ ਕਿਸਮ ਦੀ ਸਥਿਤੀ ਜਿਵੇਂ ਕਰੰਸੀ ਐਕਸਚੇਂਜ, ਸਥਾਨਕ ਸਿਮ ਕਾਰਡ ਲੈਣਾ ਆਦਿ ਦੀ ਸਥਿਤੀ ਵਿੱਚ, ਇੱਕ ਢੁਕਵਾਂ ਅਮਲਾ ਯਾਤਰੀਆਂ ਦੀ ਮਦਦ ਲਈ ਬੱਸ ਨਾਲ ਯਾਤਰਾ ਕਰੇਗਾ। ਦੁਨੀਆ ਦੀ ਸਭ ਤੋਂ ਲੰਬੀ ਬੱਸ ਯਾਤਰਾ ਲਈ  www.bustolondon.in ਤੇ ਜਾ ਕੇ ਰਜਿਸਟਰ ਕਰ ਸਕਦੇ ਹੋ। 

ਇਹ ਲੋਕ ਪਹਿਲਾਂ ਸੜਕ ਜ਼ਰੀਏ ਜਾ ਚੁੱਕੇ ਲੰਡਨ
ਦਿੱਲੀ ਦੇ ਰਹਿਣ ਵਾਲੇ ਦੋ ਸ਼ਖ਼ਸ ਤੁਸ਼ਾਰ ਤੇ ਸੰਜੇ ਮੈਦਾਨ ਪਹਿਲਾਂ ਵੀ ਸੜਕ ਜ਼ਰੀਏ ਲੰਡਨ ਜਾ ਚੁੱਕੇ ਹਨ। ਇੰਨਾ ਹੀ ਨਹੀਂ ਦੋਵਾਂ ਨੇ 2017, 2018 ਅਤੇ 2019 'ਚ ਕਾਰ 'ਚ ਇਹ ਸਫ਼ਰ ਤੈਅ ਕੀਤਾ ਸੀ। ਉਸੇ ਤਰਜ 'ਤੇ ਇਸ ਵਾਰ 20 ਲੋਕਾਂ ਨਾਲ ਇਹ ਸਫ਼ਰ ਬੱਸ ਰਾਹੀਂ ਪੂਰਾ ਕਰਨ ਦੀ ਯੋਜਨਾ ਬਣਾਈ ਗਈ ਹੈ।

ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ

ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ

ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ

ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵਿਜੀਲੈਂਸ ਵੱਲੋਂ ਦਬੋਚੇ ਗਏ PSPCL ਦਾ JE ਤੇ ਲਾਈਨਮੈਨ, ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ ਲੈ ਰਹੇ ਸੀ 5000 ਰੁਪਏ
ਵਿਜੀਲੈਂਸ ਵੱਲੋਂ ਦਬੋਚੇ ਗਏ PSPCL ਦਾ JE ਤੇ ਲਾਈਨਮੈਨ, ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ ਲੈ ਰਹੇ ਸੀ 5000 ਰੁਪਏ
Patiala News: ਪਟਿਆਲਾ ਦੇ ਇਸ ਪਿੰਡ 'ਚ ਲੰਘਣ ਲਈ ਵਸੂਲਿਆ ਜਾ ਰਿਹਾ ਸੀ 200 ਰੁਪਏ ਦਾ ਗੁੰਡਾ ਟੈਕਸ, ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਵੱਲੋਂ ਸਖਤ ਐਕਸ਼ਨ
Patiala News: ਪਟਿਆਲਾ ਦੇ ਇਸ ਪਿੰਡ 'ਚ ਲੰਘਣ ਲਈ ਵਸੂਲਿਆ ਜਾ ਰਿਹਾ ਸੀ 200 ਰੁਪਏ ਦਾ ਗੁੰਡਾ ਟੈਕਸ, ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਵੱਲੋਂ ਸਖਤ ਐਕਸ਼ਨ
Virat Kohli Ranji Trophy: ਰਣਜੀ ਟਰਾਫੀ 'ਚ ਵੱਡਾ ਉਲਟਫੇਰ! ਵਿਰਾਟ ਕੋਹਲੀ ਦੀ ਵਾਪਸੀ, ਪਰ ਕੀ ਉਹ...
Virat Kohli Ranji Trophy: ਰਣਜੀ ਟਰਾਫੀ 'ਚ ਵੱਡਾ ਉਲਟਫੇਰ! ਵਿਰਾਟ ਕੋਹਲੀ ਦੀ ਵਾਪਸੀ, ਪਰ ਕੀ ਉਹ...
ਕੀ ਕ੍ਰਿਕਟਰ Rinku Singh ਦੀ ਹੋਈ ਮੰਗਣੀ? ਜਾਣੋ ਕੌਣ ਹੈ ਪ੍ਰਿਆ ਸਰੋਜ ਜਿਸ ਨਾਲ ਉੱਡ ਰਹੀਆਂ ਅਫਵਾਹਾਂ
ਕੀ ਕ੍ਰਿਕਟਰ Rinku Singh ਦੀ ਹੋਈ ਮੰਗਣੀ? ਜਾਣੋ ਕੌਣ ਹੈ ਪ੍ਰਿਆ ਸਰੋਜ ਜਿਸ ਨਾਲ ਉੱਡ ਰਹੀਆਂ ਅਫਵਾਹਾਂ
Advertisement
ABP Premium

ਵੀਡੀਓਜ਼

ਪਿੰਡਾ ਦੇ ਬੱਚਿਆਂ ਦੇ ਵਿਕਾਸ ਲਈ ਕੀ ਕਰ ਰਹੀ ਗਲੋਬਲ ਸਿੱਖਸ ਸੰਸਥਾ|Global Sikhs | Abp Sanjha|ਅਜਮੇਰ ਸ਼ਰੀਫ ਦਰਗਾਹ ਤੇ ਵਿਵਾਦ ਕਿਉਂ ? ਵਿੱਕੀ ਥੋਮਸ ਨੇ ਆਪਣਾ ਸੀਸ ਵਾਰ ਦੇਣ ਦੀ ਕਹੀ ਗੱਲWaris Brothers| Manmohan Waris| Punjabi Virsa| ਗੀਤਾਂ ਚ ਦਿਲ ਖਿੱਚਵੀਂ ਸ਼ਾਇਰੀ ਕਿਵੇਂ ਲਿਆਉਂਦੇ ਵਾਰਿਸ ਭਰਾ |Sukhpal Khaira| Bhagwant Mann| ਸੀਐਮ ਭਗਵੰਤ ਮਾਨ ਬਾਰੇ ਸੁਖਪਾਲ ਖਹਿਰਾ ਨੇ ਦਿੱਤਾ ਵੱਡਾ ਬਿਆਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵਿਜੀਲੈਂਸ ਵੱਲੋਂ ਦਬੋਚੇ ਗਏ PSPCL ਦਾ JE ਤੇ ਲਾਈਨਮੈਨ, ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ ਲੈ ਰਹੇ ਸੀ 5000 ਰੁਪਏ
ਵਿਜੀਲੈਂਸ ਵੱਲੋਂ ਦਬੋਚੇ ਗਏ PSPCL ਦਾ JE ਤੇ ਲਾਈਨਮੈਨ, ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ ਲੈ ਰਹੇ ਸੀ 5000 ਰੁਪਏ
Patiala News: ਪਟਿਆਲਾ ਦੇ ਇਸ ਪਿੰਡ 'ਚ ਲੰਘਣ ਲਈ ਵਸੂਲਿਆ ਜਾ ਰਿਹਾ ਸੀ 200 ਰੁਪਏ ਦਾ ਗੁੰਡਾ ਟੈਕਸ, ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਵੱਲੋਂ ਸਖਤ ਐਕਸ਼ਨ
Patiala News: ਪਟਿਆਲਾ ਦੇ ਇਸ ਪਿੰਡ 'ਚ ਲੰਘਣ ਲਈ ਵਸੂਲਿਆ ਜਾ ਰਿਹਾ ਸੀ 200 ਰੁਪਏ ਦਾ ਗੁੰਡਾ ਟੈਕਸ, ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਵੱਲੋਂ ਸਖਤ ਐਕਸ਼ਨ
Virat Kohli Ranji Trophy: ਰਣਜੀ ਟਰਾਫੀ 'ਚ ਵੱਡਾ ਉਲਟਫੇਰ! ਵਿਰਾਟ ਕੋਹਲੀ ਦੀ ਵਾਪਸੀ, ਪਰ ਕੀ ਉਹ...
Virat Kohli Ranji Trophy: ਰਣਜੀ ਟਰਾਫੀ 'ਚ ਵੱਡਾ ਉਲਟਫੇਰ! ਵਿਰਾਟ ਕੋਹਲੀ ਦੀ ਵਾਪਸੀ, ਪਰ ਕੀ ਉਹ...
ਕੀ ਕ੍ਰਿਕਟਰ Rinku Singh ਦੀ ਹੋਈ ਮੰਗਣੀ? ਜਾਣੋ ਕੌਣ ਹੈ ਪ੍ਰਿਆ ਸਰੋਜ ਜਿਸ ਨਾਲ ਉੱਡ ਰਹੀਆਂ ਅਫਵਾਹਾਂ
ਕੀ ਕ੍ਰਿਕਟਰ Rinku Singh ਦੀ ਹੋਈ ਮੰਗਣੀ? ਜਾਣੋ ਕੌਣ ਹੈ ਪ੍ਰਿਆ ਸਰੋਜ ਜਿਸ ਨਾਲ ਉੱਡ ਰਹੀਆਂ ਅਫਵਾਹਾਂ
ਦਿੱਲੀ ਦੀਆਂ ਗਲ਼ੀਆਂ 'ਚ ਪੰਜਾਬ ਦੇ CM ਦਾ ਚੋਣ ਪ੍ਰਚਾਰ, ਕੇਜਰੀਵਾਲ ਦੀਆਂ ਤਾਰੀਫਾਂ ਦੇ ਬੰਨ੍ਹੇ ਪੁਲ, ਕਿਹਾ-5 ਫਰਵਰੀ ਨੂੰ ਤੋੜ ਦਿਓ ਰਿਕਾਰਡ
ਦਿੱਲੀ ਦੀਆਂ ਗਲ਼ੀਆਂ 'ਚ ਪੰਜਾਬ ਦੇ CM ਦਾ ਚੋਣ ਪ੍ਰਚਾਰ, ਕੇਜਰੀਵਾਲ ਦੀਆਂ ਤਾਰੀਫਾਂ ਦੇ ਬੰਨ੍ਹੇ ਪੁਲ, ਕਿਹਾ-5 ਫਰਵਰੀ ਨੂੰ ਤੋੜ ਦਿਓ ਰਿਕਾਰਡ
Punjab News: ਪੰਜਾਬ ਦੇ 3 ਖਿਡਾਰੀ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ, ਸਰਕਾਰ ਨੇ ਦਿੱਤੀ ਵਧਾਈ, ਜਾਣੋ ਕੌਣ ਨੇ ਇਹ ਪੰਜਾਬ ਦੇ ਮਾਣ ?
Punjab News: ਪੰਜਾਬ ਦੇ 3 ਖਿਡਾਰੀ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ, ਸਰਕਾਰ ਨੇ ਦਿੱਤੀ ਵਧਾਈ, ਜਾਣੋ ਕੌਣ ਨੇ ਇਹ ਪੰਜਾਬ ਦੇ ਮਾਣ ?
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Embed widget