ਇੱਥੇ ਜਵਾਨ ਹੁੰਦੇ-ਹੁੰਦੇ ਕੁੜੀ ਬਣ ਜਾਂਦੀ ਹੈ ਮੁੰਡਾ
ਮੁੰਡਾ ਜਾਂ ਕੁੜੀ ਜਵਾਨੀ ਦੀ ਦਹਿਲੀਜ਼ ਉੱਤੇ ਕਦਮ ਰੱਖਦੇ ਹਨ ਤਾਂ ਉਨ੍ਹਾਂ ਵਿੱਚ ਸਰੀਰਕ ਬਦਲਾਅ ਵੀ ਹੁੰਦਾ ਹੈ। ਪਰ ਜਿਸ ਖ਼ਬਰ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਸ ਨੂੰ ਪੜ੍ਹ ਕੇ ਤੁਸੀਂ ਹੈਰਾਨ ਹੋ ਜਾਵੋਗੇ।
ਨਿਊਯਾਰਕ: ਮੁੰਡਾ ਜਾਂ ਕੁੜੀ ਜਵਾਨੀ ਦੀ ਦਹਿਲੀਜ਼ ਉੱਤੇ ਕਦਮ ਰੱਖਦੇ ਹਨ ਤਾਂ ਉਨ੍ਹਾਂ ਵਿੱਚ ਸਰੀਰਕ ਬਦਲਾਅ ਵੀ ਹੁੰਦਾ ਹੈ। ਪਰ ਜਿਸ ਖ਼ਬਰ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਸ ਨੂੰ ਪੜ੍ਹ ਕੇ ਤੁਸੀਂ ਹੈਰਾਨ ਹੋ ਜਾਵੋਗੇ। ਡੋਮਿਨੀਕਨ ਗਣਰਾਜ ਦੇ ਇੱਕ ਹਿੱਸੇ ਵਿੱਚ ਅਜਿਹਾ ਹੁੰਦਾ ਹੈ ਜਿਹੜਾ ਕਿ ਦੁਨੀਆ ਵਿੱਚ ਕਿਤੇ ਨਹੀਂ ਹੁੰਦਾ। ਇੱਥੇ ਕਿਸ਼ੋਰ ਅਵਸਥਾ ਵਿੱਚ ਪਹੁੰਚਣ ਤੋਂ ਬਾਦ ਮੁੰਡਿਆਂ ਵਿੱਚ ਲਿੰਗ ਵਿਕਸਿਤ ਹੁੰਦਾ ਹੈ। ਇਹ ਅਨੋਖਾ ਘਟਨਾ ਡੋਮਿਨਿਕਨ ਗਣਰਾਜ ਦੇ ਦੱਖਣ ਪੱਛਮ ਦੇ ਇੱਕ ਪਿੰਡ ਵਿੱਚ ਹੁੰਦੀ ਹੈ। ਜਿਸ ਦਾ ਨਾਮ ਸਾਲਿਨਾਸ ਹੈ।
ਬੀਬੀਸੀ ਦੀ ਵਿਗਿਆਨ ਸੀਰੀਜ਼ 'ਕਾਉਂਟਡਾਉਨ ਟੂ ਲਾਈਫ਼ ਦੀ ਐਕਸਟ੍ਰਾਆਰਡਨਰੀ ਮੇਕਿੰਗ ਆਫ਼ ਯੂ'(Countdown to Life: The Extraordinary Making of You - BBC) ਵਿੱਚ ਬੱਚੀ ਦੀ ਕਹਾਣੀ ਦਿਖਾਈ ਗਈ ਹੈ। ਟੈਲੀਗ੍ਰਾਫ ਡਾਟ ਕਾਮ ਯੂਕੇ ਦੇ ਮੁਤਾਬਕ ਸਾਲਿਨਾਸ ਵਿੱਚ 90 ਵਿੱਚ ਇੱਕ ਬੱਚੇ ਵਿੱਚ ਇਹ ਦੁਰਲੱਭ ਅਨੁਵਾਸ਼ਿੰਕ ਵਿਕਾਰ ਸਾਹਮਣੇ ਆਇਆ ਹੈ। ਇਸ ਪਿੰਡ ਵਿੱਚ ਅਜਿਹੇ ਬੱਚਿਆਂ ਨੂੰ 'ਗੁਏਵੇਡੋਸੇਸ' ਕਿਹਾ ਜਾਂਦਾ ਹੈ। ਜਿਸ ਦਾ ਅਰਥ ਹੈ 12 ਦੀ ਉਮਰ ਵਿੱਚ ਲਿੰਗ।
ਰਿਪੋਰਟ ਦੇ ਮੁਤਾਬਕ ਇਸ ਵਿਕਾਰ ਦੀ ਵਜ੍ਹਾ ਇੱਕ ਐਨਜਾਇਮ ਦਾ ਨਾ ਹੋਣਾ ਹੈ। ਇਸ ਨਾਲ ਗਰਭ ਵਿੱਚ ਪੁਰਸ਼ ਸੈਕਸ ਹਾਰਮੋਨ-'ਡਿਹਾਈਡ੍ਰੋ ਟੇਸਟੋਸਟੇਰੋਨ' ਨਹੀਂ ਬਣਦਾ ਹੈ। ਇਸ ਵਜ੍ਹਾ ਨਾਲ ਅਜਿਹਾ ਬੱਚਿਆਂ ਵਿੱਚ ਪੈਦਾ ਹੋਣ ਵੇਲੇ ਅੰਡਕੋਸ਼ ਨਹੀਂ ਹੁੰਦਾ। ਲੱਗਦਾ ਹੈ ਕਿ ਉਸ ਦੇ ਸਰੀਰ ਵਿੱਚ ਯੋਨੀ ਹੈ। ਪਰ 12 ਸਾਲ ਦੀ ਉਮਰ ਵਿੱਚ ਟੇਸਟੋਸਟੇਰੋਨ ਦਾ ਉਭਾਰ ਆਉਂਦਾ ਹੈ। ਪੁਰਸ਼ ਲਿੰਗ ਉੱਭਰ ਕੇ ਸਾਹਮਣੇ ਆਉਣ ਲੱਗਦਾ ਹੈ। ਇਸ ਲਈ ਜਿਹੜੀ ਗੱਲ ਮਾਂ ਦੀ ਗਰਭ ਵਿੱਚ ਹੋਣੀ ਚਾਹੀਦੀ ਹੈ। ਉਹ 12 ਸਾਲ ਬਾਅਦ ਹੁੰਦੀ ਹੈ। ਫਿਰ ਇਨ੍ਹਾਂ ਮੁੰਡਿਆਂ ਦੀ ਆਵਾਜ਼ ਭਾਰੀ ਹੋਣ ਲੱਗਦੀ ਹੈ। ਅਤੇ ਅੰਤ ਵਿੱਚ ਉਨ੍ਹਾਂ ਨੂੰ ਇੱਕ ਸਾਧਾਰਨ ਲਿੰਗ ਦੀ ਪ੍ਰਾਪਤੀ ਹੋ ਜਾਂਦੀ ਹੈ।
ਇਹ ਵੀ ਪੜ੍ਹੋ: Health Tips: ਕੇਲਾ ਹੈ ਦੁਨੀਆਂ ਦਾ ਸਭ ਤੋਂ ਵੱਡਾ ਡਾਕਟਰ, ਯਕੀਨ ਨਹੀਂ ਤਾਂ ਅਜਮਾ ਕੇ ਵੇਖੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904