(Source: ECI/ABP News/ABP Majha)
Dolphins ਵੀ ਆਪਣੀ ਖ਼ੂਬਸੂਰਤੀ ਦਾ ਰੱਖਦੀਆਂ ਹਨ ਖ਼ਿਆਲ , ਸਕਿੱਨ ਕੇਅਰ ਰੁਟੀਨ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਦੰਗ
Dolphins Skin Care Routine: ਸਮੁੰਦਰ ਦੇ ਨਾਲ-ਨਾਲ, ਸਾਡੇ ਦਿਲਾਂ ਵਿੱਚ ਡੁਬਕੀ ਮਾਰਨ ਵਾਲੀਆਂ ਡਾਲਫਿਨਾਂ ਲਈ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਕਈ ਚਿੜੀਆਘਰਾਂ ਵਿੱਚ ਡਾਲਫਿਨ ਕਰਤੱਬ ਦਿਖਾ ਕੇ ਲੋਕਾਂ ਨੂੰ ਮੋਹ ਲੈਂਦੀਆਂ ਹਨ।
Dolphins Skin Care Routine: ਸਮੁੰਦਰ ਦੇ ਨਾਲ-ਨਾਲ, ਸਾਡੇ ਦਿਲਾਂ ਵਿੱਚ ਡੁਬਕੀ ਮਾਰਨ ਵਾਲੀਆਂ ਡਾਲਫਿਨਾਂ ਲਈ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਕਈ ਚਿੜੀਆਘਰਾਂ ਵਿੱਚ ਡਾਲਫਿਨ ਕਰਤੱਬ ਦਿਖਾ ਕੇ ਲੋਕਾਂ ਨੂੰ ਮੋਹ ਲੈਂਦੀਆਂ ਹਨ। ਉਹ ਬੱਚਿਆਂ ਵਿੱਚ ਵੀ ਬਹੁਤ ਮਸ਼ਹੂਰ ਹਨ। ਸ਼ਾਇਦ ਇਸੇ ਪ੍ਰਸਿੱਧੀ ਦਾ ਹੀ ਅਸਰ ਹੈ ਕਿ ਇਹ ਸਮੁੰਦਰੀ ਜੀਵ ਆਪਣੀ ਸੁੰਦਰਤਾ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ!
ਹਾਲ ਹੀ 'ਚ Indo-Paccific Bottle nosed Dolphin 'ਤੇ ਹੋਈ ਖੋਜ ਤੋਂ ਪਤਾ ਲੱਗਿਆ ਹੈ ਕਿ ਡਾਲਫਿਨ ਸਿਹਤਮੰਦ ਅਤੇ ਖੂਬਸੂਰਤ ਚਮੜੀ ਲਈ ਕੋਰਲ ਦੀ ਮਦਦ ਲੈਂਦੀ ਹੈ।
ਇਸ ਤਰ੍ਹਾਂ ਆਪਣੀ ਦੇਖਭਾਲ ਕਰਦੀਆਂ ਹਨ ਡਾਲਫਿਨ
ਵਾਈਲਡ ਲਾਈਫ ਬਾਇਓਲੌਜਿਸਟ ਐਂਜੇਲਾ ਜ਼ਿਲਟਨਰ ਨੇ ਸਵਿਟਜ਼ਰਲੈਂਡ ਦੀ ਜ਼ਿਊਰਿਖ ਯੂਨੀਵਰਸਿਟੀ ਵਿਚ ਖੋਜ ਦੌਰਾਨ ਪਾਇਆ ਕਿ ਡਾਲਫਿਨ ਸਮੁੰਦਰ ਦੇ ਤਲ 'ਤੇ ਕੋਰਲ ਨੂੰ ਸਪੰਜ ਵਜੋਂ ਵਰਤਦੀਆਂ ਹਨ। ਉਹ ਉਸ ਉੱਤੇ ਆਪਣੇ ਪੂਰੇ ਸਰੀਰ 'ਤੇ ਰਗੜਦੀਆਂ ਹਨ ਜਿਸ ਨਾਲ ਉਨ੍ਹਾਂ ਦੀ ਚਮੜੀ ਸਿਹਤਮੰਦ ਰਹਿੰਦੀ ਹੈ। ਕਰੀਬ 10 ਸਾਲਾਂ ਤੱਕ ਡਾਲਫਿਨ ਦੇ ਸਰੀਰਾਂ ਨੂੰ ਨੇੜਿਓਂ ਦੇਖਣ ਤੋਂ ਬਾਅਦ ਇਹ ਸਾਬਤ ਹੋਇਆ ਹੈ ਕਿ ਡਾਲਫਿਨ ਆਪਣੀ ਦੇਖਭਾਲ ਕਰਦੀਆਂ ਹਨ ਅਤੇ ਉਹ ਵੀ ਕੁਦਰਤੀ ਤਰੀਕੇ ਨਾਲ।
ਇਹ ਵੀ ਪੜ੍ਹੋ : ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2022 ਦੇ ਫਾਈਨਲ 'ਚ ਬਣਾਈ ਥਾਂ , 88.39 ਮੀਟਰ 'ਤੇ ਸੁੱਟਿਆ ਜੈਵਲਿਨ
ਜਦੋਂ ਡਾਲਫਿਨ ਪਾਣੀ ਵਿੱਚ ਹੁੰਦੀਆਂ ਹਨ, ਤਾਂ ਐਂਟੀ-ਬੈਕਟੀਰੀਅਲ, ਐਂਟੀਆਕਸੀਡੈਂਟ ਅਤੇ ਹਾਰਮੋਨਲ ਮਿਸ਼ਰਣ ਉਨ੍ਹਾਂ ਦੇ ਸਰੀਰ ਵਿੱਚੋਂ ਨਿਕਲਦੇ ਹਨ ਅਤੇ ਉੱਤਰੀ ਲਾਲ ਸਾਗਰ ਵਿੱਚ ਮਿਲ ਜਾਂਦੇ ਹਨ। ਜਦੋਂ ਵੀ ਉਹ ਕੋਰਲ ਵਿਚ ਡਾਈਵ ਕਰਦੀਆਂ ਹਨ, ਉਹ ਆਪਣੇ ਸਰੀਰ ਨੂੰ ਉਨ੍ਹਾਂ 'ਤੇ ਰਗੜ ਕੇ ਚਮਕ ਉੱਠਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਅੰਡਰਵਾਟਰ ਸਪਾ ਟ੍ਰੀਟਮੈਂਟ ਨਾਲ ਉਹਨਾਂ ਦੀ ਚਮੜੀ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਤੋਂ ਬਚ ਜਾਂਦੀ ਹੈ।