ਗਰੀਬ ਕਿਸਾਨ ਨੂੰ ਬੱਚਿਆਂ ਦੀ ਆਨਲਾਈਨ ਕਲਾਸ ਲਈ ਵੇਚਣੀ ਪੈ ਗਈ ਗਾਂ
ਇੱਕ ਗਰੀਬ ਕਿਸਾਨ ਵਲੋਂ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਗਾਂ ਵੇਚਣ ਦੀ ਖ਼ਬਰ ਸਾਹਮਣੇ ਆਈ ਹੈ।ਲੌਕਡਾਊਨ 'ਚ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਇਸ ਲਈ ਕਿਸਾਨ ਨੂੰ ਇਹ ਕੱਦਮ ਚੁੱਕਣਾ ਪਿਆ।
ਦੇਹਰਾ: ਇੱਕ ਗਰੀਬ ਕਿਸਾਨ ਵਲੋਂ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਗਾਂ ਵੇਚਣ ਦੀ ਖ਼ਬਰ ਸਾਹਮਣੇ ਆਈ ਹੈ।ਲੌਕਡਾਊਨ 'ਚ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਇਸ ਲਈ ਕਿਸਾਨ ਨੂੰ ਇਹ ਕੱਦਮ ਚੁੱਕਣਾ ਪਿਆ।ਕੋਰੋਨਾਵਾਇਰਸ ਮਹਾਮਾਰੀ ਨੇ ਹਰ ਇੱਕ ਵਿਅਕਤੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਿਤ ਕੀਤਾ ਹੈ।ਕੋਰੋਨਾਵਾਇਰਸ ਕਾਰਨ ਦੇਸ਼ ਭਰ 'ਚ ਲੱਗੇ ਲੌਕਡਾਊਨ ਨੇ ਵਿਦਿਆਰਥੀਆਂ ਦੀ ਪੜ੍ਹਾਈ ਤੇ ਵੀ ਡੂੰਘਾ ਅਸਰ ਪਾਇਆ ਹੈ।ਇਸ ਦੌਰਾਨ ਪਿਛਲੇ ਕਈ ਮਹੀਨੇ ਤੋਂ ਸਕੂਲ ਕਾਲਜ ਅਤੇ ਸਾਰੇ ਵਿਦਿਅਕ ਅਦਾਰੇ ਬੰਦ ਹਨ।ਬੱਚਿਆਂ ਦੀ ਪੜ੍ਹਾਈ ਤੇ ਜ਼ਿਆਦਾ ਅਸਰ ਨਾ ਪਵੇ ਇਸ ਲਈ ਸਕੂਲ ਬੱਚਿਆਂ ਨੂੰ ਆਨਲਾਈਨ ਕਲਾਸਾਂ ਦੇ ਰਹੇ ਹਨ।
ਪਰ ਆਨਲਾਈਨ ਕਲਾਸ ਲੈਣਾ ਹਰ ਕਿਸੇ ਲਈ ਸੌਖ਼ਾ ਨਹੀਂ ਹੈ।ਹਿਮਾਚਲ ਪ੍ਰਦੇਸ਼ ਦੇ ਦੇਹਰਾ ਬਲਾਕ ਦੇ ਪਿੰਡ ਗੁੰਮਰ ਤੋਂ ਇੱਕ ਐਸੀ ਹੀ ਖ਼ਬਰ ਆਈ ਹੈ।ਜਿੱਥੇ ਇੱਕ ਕਿਸਾਨ ਨੂੰ ਬੱਚੀਆਂ ਦੀ ਆਨਲਾਈਨ ਕਲਾਸ ਲਈ ਆਪਣੀ ਗਾਂ ਵੇਚਣੀ ਪੈ ਗਈ।ਦਰਅਸਲ, ਕਿਸਾਨ ਕੁਲਦੀਪ ਨੇ ਬੱਚਿਆਂ ਦੀ ਪੜ੍ਹਾਈ ਲਈ ਆਪਣੀ ਪਿਆਰੀ ਗਾਂ ਨੂੰ ਵੇਚ ਕੇ ਇੱਕ ਮੋਬਾਇਲ ਲਿਆ।
ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਅੱਗ ਵਾਂਗ ਸੋਸ਼ਲ ਮੀਡੀਆ ਤੇ ਫੈਲ ਗਈ।ਜਿਸ ਤੋਂ ਤੁਰੰਤ ਬਾਅਦ ਜਵਾਲਾਮੁਖੀ ਦੇ ਵਿਧਾਇਕ ਰਮੇਸ਼ ਧਵਾਲਾ ਅਤੇ ਸਮਾਜ ਸੇਵਕ ਬੜਕਾ ਭਾਉ ਸੰਜੇ ਸ਼ਰਮਾ ਕੁਲਦੀਪ ਦੇ ਘਰ ਪਹੁੰਚ ਗਏ।ਵਿਧਾਇਕ ਨੇ ਕਿਸਾਨ ਕੁਲਦੀਪ ਨੂੰ ਹਰ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਵਾਇਆ। ਸਮਾਜ ਸਵੇਕ ਸੰਜੇ ਸ਼ਰਮਾ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਕੇ 30 ਦਿਨਾਂ ਅੰਦਰ ਪਰਿਵਾਰ ਨੂੰ ਇੱਕ ਘਰ ਪ੍ਰਦਾਨ ਕੀਤਾ ਜਾਵੇ।
ਕੁਲਦਿਪ ਦੇ ਦੋ ਬੱਚੇ ਹਨ, ਉਸਦਾ ਬੇਟਾ ਦੂਜੀ ਕਲਾਸ ਦਾ ਵਿਦਿਆਰਥੀ ਹੈ ਅਤੇ ਉਸਦੀ ਬੇਟੀ ਚੌਥੀ ਕਲਾਸ 'ਚ ਪੜ੍ਹਦੀ ਹੈ।ਗਰੀਬ ਕਿਸਾਨ ਨੇ ਮਜਬੂਰੀ 'ਚ ਛੇ ਹਜ਼ਾਰ ਰੁਪਏ 'ਚ ਆਪਣੀ ਗਾਂ ਵੇਚ ਦਿੱਤੀ ਅਤੇ ਉਨ੍ਹਾਂ ਪੈਸਿਆਂ ਦਾ ਇੱਕ ਸਮਾਰਟਫੋਨ ਲਿਆ।