Online Gaming: ਆਨਲਾਈਨ ਗੇਮਿੰਗ ਦੇ ਪੁਆੜੇ! ਪੁਲਿਸ ਅਧਿਕਾਰੀ ਦੇ ਨਾਬਾਲਗ ਪੁੱਤ ਨੇ ਮਾਂ ਦੇ ਖਾਤੇ 'ਚੋਂ ਉਡਾਏ 36 ਲੱਖ ਰੁਪਏ
Policeman son steals 36 lakhs : ਅੱਜ ਕੱਲ੍ਹ ਆਨਲਾਈਨ ਗੇਮਿੰਗ ਦਾ ਕ੍ਰੇਜ਼ ਕਾਫੀ ਵੱਧ ਗਿਆ ਹੈ ਜੋ ਕਿ ਅਕਸਰ ਹੀ ਨੌਜਵਾਨ ਪੀੜ੍ਹੀ ਨੂੰ ਗਲਤ ਪਾਸੇ ਲੈ ਜਾਂਦਾ ਦੇਖਿਆ ਜਾ ਰਿਹਾ ਹੈ।
Policeman son steals 36 lakhs : ਅੱਜ ਕੱਲ੍ਹ ਆਨਲਾਈਨ ਗੇਮਿੰਗ ਦਾ ਕ੍ਰੇਜ਼ ਕਾਫੀ ਵੱਧ ਗਿਆ ਹੈ ਜੋ ਕਿ ਅਕਸਰ ਹੀ ਨੌਜਵਾਨ ਪੀੜ੍ਹੀ ਨੂੰ ਗਲਤ ਪਾਸੇ ਲੈ ਜਾਂਦਾ ਦੇਖਿਆ ਜਾ ਰਿਹਾ ਹੈ। ਤਾਜ਼ਾ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਜ਼ 16 ਸਾਲ ਦੇ ਨੌਜਵਾਨ ਨੇ ਆਨਲਾਈਨ ਗੇਮਿੰਗ ਲਈ ਆਪਣੀ ਮਾਂ ਦੇ ਅਕਾਊਂਟ 'ਚੋਂ 36 ਲੱਖ ਰੁਪਏ ਦੀ ਚੋਰੀ ਕੀਤੀ। ਇਹ ਰਕਮ ਇੱਕ ਨਹੀਂ ਬਲਕਿ ਦੋ ਅਕਾਊਂਟਸ SBI ਅਤੇ HDFC ਅਕਾਊਂਟਸ 'ਚੋਂ ਕਢਵਾਏ ਗਏ।
ਜਾਣਕਾਰੀ ਮੁਤਾਬਕ 16 ਸਾਲ ਦਾ ਇਹ ਲੜਕਾ ਹੈਦਰਾਬਾਦ ਦੇ ਅੰਬਰਪੇਟ ਇਲਾਕੇ ਦਾ ਵਾਸੀ ਹੈ ਜੋ ਕਿ ਮਰਹੂਮ ਪੁਲਿਸ ਅਧਿਕਾਰੀ ਦਾ ਬੇਟਾ ਹੈ। ਇਸ ਨੇ ਆਪਣੇ ਦਾਦਾ ਜੀ ਦੇ ਮੋਬਾਈਲ 'ਤੇ ਸ਼ੂਟਿੰਗ ਗੇਮ ਡਾਊਨਲੋਡ ਕੀਤੀ ਸੀ। ਪਹਿਲਾਂ ਤਾਂ ਉਸਨੇ ਗੇਮ ਵਿੱਚ ਖਰੀਦਦਾਰੀ ਕਰਨ ਲਈ ਆਪਣੀ ਮਾਂ ਦੇ ਖਾਤੇ ਵਿੱਚੋਂ 1,500 ਅਤੇ 10,000 ਰੁਪਏ ਚੋਰੀ ਕੀਤੇ। ਹੈਦਰਾਬਾਦ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਦੇ ਅਨੁਸਾਰ, ਬਾਅਦ ਵਿੱਚ ਉਹ ਗੇਮ ਦਾ ਆਦੀ ਹੋ ਗਿਆ।
ਜਾਣਕਾਰੀ ਮੁਤਾਬਕ ਲੜਕਾ 11ਵੀਂ ਜਮਾਤ ਵਿੱਚ ਪੜ੍ਹਦਾ ਹੈ। ਪੁਲਿਸ ਨੇ ਕਿਹਾ ਕਿ ਉਸਨੇ 1.45 ਲੱਖ ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੀ ਅਦਾਇਗੀ ਕੀਤੀ ਹੈ।
ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੜਕੇ ਦੀ ਮਾਂ ਆਪਣੇ ਐਸਬੀਆਈ ਖਾਤੇ ਵਿੱਚੋਂ ਪੈਸੇ ਕਢਵਾਉਣ ਗਈ। ਉਸ ਕੋਲ ਕਰੀਬ 27 ਲੱਖ ਰੁਪਏ ਸਨ ਅਤੇ ਉਹਨਾਂ ਨੂੰ ਇਹ ਜਾਣ ਕੇ ਝਟਕਾ ਲੱਗਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਰਾ ਪੈਸਾ ਉਸ ਦੀ ਜਾਣਕਾਰੀ ਤੋਂ ਬਿਨਾਂ ਅਕਾਊਂਟ 'ਚੋਂ ਕੱਢ ਲਿਆ ਗਿਆ ਸੀ। ਫਿਰ ਉਹਨਾਂ ਵੱਲੋਂ HDFC ਖਾਤੇ ਚੈੱਕ ਕੀਤਾ ਗਿਆ ਅਤੇ ਪਤਾ ਲੱਗਾ ਕਿ ਉਸ ਦੇ ਅਕਾਊਂਟ 'ਚੋਂ 9 ਲੱਖ ਰੁਪਏ ਕਢਵਾਏ ਗਏ ਸਨ ਜਿਸ ਤੋਂ ਬਾਅਦ ਉਸ ਵੱਲੋਂ ਸਾਈਬਰ ਕ੍ਰਾਈਮ ਯੂਨਿਟ ਨੂੰ ਸ਼ਿਕਾਇਤ ਕੀਤੀ ਗਈ। ਪੀੜਤਾ ਨੇ ਦੱਸਿਆ ਕਿ ਇਹ ਰਕਮ ਉਸਦੇ ਪਤੀ ਦੀ ਮੌਤ ਤੋਂ ਬਾਅਦ ਮਿਲੇ ਮੁਆਵਜ਼ੇ ਦੀ ਰਾਸ਼ੀ ਸੀ।