ਅਦਾਲਤ ਵਿਚ ਦੋਸ਼ੀ ਨੇ ਮੰਗੀ ਮੌਤ ਦੀ ਸਜ਼ਾ ਤਾਂ ਜੱਜ ਨੇ ਸੁਣਾਈ ਸ਼੍ਰੀ ਰਾਮਚਰਿਤਮਾਨਸ ਦੀ ਇੱਕ ਚੌਪਾਈ ਅਤੇ ਦਿੱਤੀ ਫਾਂਸੀ
ਘਟਨਾ ਦੀ ਸੁਣਵਾਈ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਰੇਸ਼ ਕੁਮਾਰ ਚੌਬੇ ਕਰ ਰਹੇ ਸਨ। ਦੋਸ਼ੀ ਮਮੇਰੇ ਭਰਾ ਨੇ 5 ਸਾਲ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ ਕੀਤਾ। ਮੁਲਜ਼ਮ ਨੇ ਫੜੇ ਜਾਣ ਦੇ ਡਰੋਂ ਬੱਚੀ ਦਾ ਕਤਲ ਕਰ ਦਿੱਤਾ ਸੀ।
ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ, 5 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਮਾਮੇ ਦੇ ਬੇਟੇ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਦੋਸ਼ੀ ਨੇ ਜੱਜ ਤੋਂ ਉਸ ਨੂੰ ਫਾਂਸੀ ਦੇਣ ਦੀ ਮੰਗ ਕੀਤੀ। ਇਸ ਤੋਂ ਬਾਅਦ ਜੱਜ ਨੇ ਉਸ ਨੂੰ ਸ਼੍ਰੀ ਰਾਮਚਰਿਤਮਾਨਸ ਦੀ ਚੌਪਈ ਸੁਣਾਈ।
ਕੀ ਹੈ ਸਾਰਾ ਮਾਮਲਾ
ਇਹ ਮਾਮਲਾ ਸ਼ੋਭਾਪੁਰ ਸ਼ਹਿਰ ਦਾ ਹੈ। ਜਿੱਥੇ 25 ਦਸੰਬਰ 2021 ਨੂੰ ਵਾਪਰੀ ਘਟਨਾ ਦੀ ਸੁਣਵਾਈ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਰੇਸ਼ ਕੁਮਾਰ ਚੌਬੇ ਕਰ ਰਹੇ ਸਨ। ਦੋਸ਼ੀ ਮਮੇਰੇ ਭਰਾ ਨੇ 5 ਸਾਲ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ ਕੀਤਾ। ਮੁਲਜ਼ਮ ਨੇ ਫੜੇ ਜਾਣ ਦੇ ਡਰੋਂ ਬੱਚੀ ਦਾ ਕਤਲ ਕਰ ਦਿੱਤਾ ਸੀ। ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀ ਨੂੰ ਫੜ ਕੇ ਅਦਾਲਤ 'ਚ ਪੇਸ਼ ਕੀਤਾ।
ਦੋਸ਼ੀ ਨੇ ਖੁਦ ਨੂੰ ਫਾਂਸੀ ਦੇਣ ਲਈ ਕਿਹਾ
ਜੁਰਮ ਸਾਬਤ ਹੋਣ ਤੋਂ ਬਾਅਦ ਏਡੀਜੇ ਸੁਰੇਸ਼ ਕੁਮਾਰ ਚੌਬੇ ਬੁੱਧਵਾਰ ਨੂੰ ਸਜ਼ਾ ਸੁਣਾਉਣ ਜਾ ਰਹੇ ਸਨ। ਫਿਰ ਜੱਜ ਨੇ ਦੋਸ਼ੀ ਨੂੰ ਪੁੱਛਿਆ, ਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਇਸ ਦਾ ਜਵਾਬ ਦਿੰਦੇ ਹੋਏ ਦੋਸ਼ੀ ਨੇ ਕਿਹਾ ਕਿ ਉਸ ਨੂੰ ਫਾਂਸੀ ਦਿੱਤੀ ਜਾਵੇ? ਇਸ ਤੋਂ ਬਾਅਦ ਜੱਜ ਨੇ ਭਰੇ ਕੋਰਟ ਰੂਮ ਵਿਚ ਸ਼੍ਰੀ ਰਾਮ ਚਰਿਤਮਾਨਸ ਦੇ ਕਿਸ਼ਕਿੰਧਾ ਪ੍ਰਕਰਣ ਦੀ ਚੌਪਾਈ ‘अनुज बधू भगिनी सुत नारी। सुनु सठ कन्या सम ए चारी॥ इन्हहि कुदृष्टि बिलोकइ जोई। ताहि बधे कछु पाप न होई।।’ ਸੁਣਾਈ । ਉਨ੍ਹਾਂ ਨੇ ਅੱਗੇ ਕਿਹਾ ਕਿ ਤੁਹਾਡੇ ਲਈ ਮੌਤ ਦੀ ਸਜ਼ਾ ਵੀ ਘੱਟ ਹੋਵੇਗੀ।
ਚੌਪਈ ਦੀਆਂ ਇਨ੍ਹਾਂ ਤੁਕਾਂ ਦਾ ਕੀ ਹੈ ਅਰਥ?
ਇਸ ਚੌਪਈ ਵਿੱਚ ਤੁਲਸੀਦਾਸ ਜੀ ਕਹਿੰਦੇ ਹਨ ਕਿ ਜਦੋਂ ਭਗਵਾਨ ਰਾਮ ਨੇ ਸੁਗ੍ਰੀਵ ਦੇ ਵੱਡੇ ਭਰਾ ਬਾਲੀ ਨੂੰ ਤੀਰ ਨਾਲ ਮਾਰਿਆ ਤਾਂ ਬਾਲੀ ਨੇ ਇੱਕ ਸਵਾਲ ਪੁੱਛਿਆ। ਓਦੋਂ ਉਸਨੇ ਪੁੱਛਿਆ ਸੀ ਕਿ ਤੁਸੀਂ ਨੇ ਛਿਪ ਕੇ ਗੁਪਤ ਰੂਪ ਵਿੱਚ ਤੀਰ ਕਿਉਂ ਮਾਰਿਆ? ਇਸ ਦਾ ਜਵਾਬ ਦਿੰਦੇ ਹੋਏ ਭਗਵਾਨ ਸ੍ਰੀ ਰਾਮ ਬਾਲੀ ਨੂੰ ਸਮਝਾਉਂਦੇ ਹਨ ਕਿ ਜੇ ਕੋਈ ਵਿਅਕਤੀ ਆਪਣੇ ਛੋਟੇ ਭਰਾ ਦੀ ਪਤਨੀ, ਭੈਣ ਦੀ ਧੀ ਜਾਂ ਨੂੰਹ 'ਤੇ ਬੁਰੀ ਨਜ਼ਰ ਰੱਖਦਾ ਹੈ ਤਾਂ ਉਸ ਨੂੰ ਕਿਸੇ ਵੀ ਰੂਪ ਵਿਚ ਭਾਵ ਧੋਖੇ ਨਾਲ ਵੀ ਮਾਰ ਦਿੱਤਾ ਜਾਵੇ ਤਾਂ ਮਾਰਨ ਵਾਲੇ ਨੂੰ ਕੋਈ ਪਾਪ ਨਹੀਂ ਲੱਗਦਾ।
ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ
ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਕਿਸੇ ਨਿਰਦੋਸ਼, ਮਾਸੂਮ ਜਾਂ ਭੋਲੀ-ਭਾਲੀ ਬੱਚੀ ਨਾਲ ਬਲਾਤਕਾਰ ਆਪਣੇ ਆਪ ਵਿੱਚ ਹੀ ਦੁਰਲੱਭ ਘਟਨਾਵਾਂ ਵਿੱਚੋਂ ਇੱਕ ਹੈ।