ਯੂਰਪ ਦੇ ਇਸ ਦੇਸ਼ ‘ਚ ਮਰਦਾਂ ਦੀ ਘਾਟ, ਔਰਤਾਂ ਘੰਟਿਆਂ ਦੇ ਹਿਸਾਬ ਨਾਲ ਪਤੀ ਕਿਰਾਏ ‘ਤੇ ਲੈ ਰਹੀਆਂ!
ਇੱਕ ਅਜਿਹਾ ਦੇਸ਼ ਹੈ ਜਿੱਥੇ ਮਰਦਾਂ ਦੀ ਗਿਣਤੀ ਘੱਟ ਗਈ ਹੈ, ਜਿਸ ਕਰਕੇ ਔਰਤਾਂ ਘੰਟਿਆਂ ਦੇ ਹਿਸਾਬ ਨਾਲ “ਕਿਰਾਏ ਵਾਲੇ ਪਤੀ” ਦੀ ਸੇਵਾ ਲੈ ਰਹੇ ਹਨ। ਸੋਸ਼ਲ ਮੀਡੀਆ ਉੱਤੇ ਇਹ ਖਬਰ ਖੂਬ ਟ੍ਰੇਂਡ ਕਰ ਰਹੀ ਹੈ।

ਯੂਰਪੀ ਦੇਸ਼ ਲਾਤਵੀਆ ਇਸ ਵੇਲੇ ਇੱਕ ਗੰਭੀਰ ਲਿੰਗ ਅਸੰਤੁਲਨ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਹਾਲਾਤ ਇੰਨੇ ਬਿਗੜ ਗਏ ਹਨ ਕਿ ਇੱਥੇ ਔਰਤਾਂ ਵਿੱਚ ਘੰਟਿਆਂ ਦੇ ਹਿਸਾਬ ਨਾਲ “ਕਿਰਾਏ ਵਾਲੇ ਪਤੀ” ਦੀ ਸੇਵਾ ਤੇਜ਼ੀ ਨਾਲ ਲੋਕਪ੍ਰਿਆ ਹੋ ਰਹੀ ਹੈ।
ਇਹ ਅਸਥਾਈ ਪਤੀ ਔਰਤਾਂ ਦੀ ਘਰ ਦੇ ਛੋਟੇ–ਮੋਟੇ ਕੰਮਾਂ ਜਿਵੇਂ ਮੁਰੰਮਤ, ਘਰੇਲੂ ਜ਼ਿੰਮੇਵਾਰੀਆਂ ਆਦਿ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ, ਇਹ ਔਰਤਾਂ ਦੇ ਇਕੱਲੇਪਨ ਨੂੰ ਦੂਰ ਕਰਨ ਲਈ ਗੱਲਬਾਤ ਦਾ ਸਹਾਰਾ ਵੀ ਬਣਦੇ ਹਨ।
ਮਰਦਾਂ ਦੀ ਗਿਣਤੀ ਘੱਟ ਰਹੀ ਹੈ
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਲਾਤਵੀਆਈ ਸਮਾਜ ਦੀ ਇਹ ਸਥਿਤੀ ਗੰਭੀਰ ਲਿੰਗ ਅਸੰਤੁਲਨ ਕਾਰਨ ਬਣੀ ਹੈ। ਇਸ ਦੇਸ਼ ਵਿੱਚ ਮਰਦਾਂ ਦੀ ਗਿਣਤੀ ਔਰਤਾਂ ਨਾਲੋਂ 15.5 ਫ਼ੀਸਦੀ ਘੱਟ ਹੈ। ਇਹ ਅਨੁਪਾਤ ਯੂਰਪੀ ਯੂਨੀਅਨ ਦੇ ਆਮ ਲਿੰਗ ਅਨੁਪਾਤ ਨਾਲੋਂ ਤਿੰਨ ਗੁਣਾ ਘੱਟ ਮੰਨਿਆ ਜਾ ਰਿਹਾ ਹੈ।
ਵਰਲਡ ਐਟਲਸ ਦੀ ਰਿਪੋਰਟ ਅਨੁਸਾਰ ਲਾਤਵੀਆ ਵਿੱਚ ਮਰਦਾਂ ਦੀ ਔਸਤ ਉਮਰ ਵੀ ਔਰਤਾਂ ਨਾਲੋਂ ਘੱਟ ਹੈ। ਇੱਥੇ 65 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਵਿੱਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਦੱਗਣ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਮਰਦਾਂ ਦੀ ਘਾਟ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਸਾਫ਼ ਨਜ਼ਰ ਆਉਂਦੀ ਹੈ। ਫੈਸਟੀਵਲ ਆਰਗਨਾਈਜ਼ ਕਰਨ ਵਾਲੀ ਦਾਨੀਆ ਨਾਮ ਦੀ ਇੱਕ ਔਰਤ ਨੇ ਦੱਸਿਆ ਕਿ ਉਸਦੇ ਸਾਰੇ ਸਹਿਕਰਮੀ ਔਰਤਾਂ ਹੀ ਹਨ। ਇਹ ਨਹੀਂ ਕਿ ਉਹਨਾਂ ਨੇ ਮਰਦ ਕਰਮਚਾਰੀਆਂ ਦੀ ਭਰਤੀ ਲਈ ਕੋਸ਼ਿਸ਼ ਨਹੀਂ ਕੀਤੀ…ਉਹਨਾਂ ਨੇ ਲੱਭਿਆ ਸੀ, ਪਰ ਮਿਲੇ ਹੀ ਨਹੀਂ।
ਦਾਨੀਆ ਦੀ ਸਹੇਲੀ ਜੇਨ ਨੇ ਵੀ ਦੱਸਿਆ ਕਿ ਦੇਸ਼ ਵਿੱਚ ਮਰਦਾਂ ਦੀ ਘੱਟ ਗਿਣਤੀ ਸਪੱਸ਼ਟ ਤੌਰ ‘ਤੇ ਮਹਿਸੂਸ ਹੁੰਦੀ ਹੈ। ਹਾਲਾਤ ਇਹ ਹਨ ਕਿ ਕਈ ਲਾਤਵੀਆਈ ਔਰਤਾਂ ਕੋਲ ਵਿਕਲਪ ਘੱਟ ਹੋਣ ਕਾਰਨ ਵਿਆਹ ਲਈ ਵਿਦੇਸ਼ ਜਾਣਾ ਪੈਂਦਾ ਹੈ।
ਦੇਸ਼ ਵਿੱਚ ਮਰਦਾਂ ਦੀ ਘੱਟ ਗਿਣਤੀ ਕਾਰਨ ਕਈ ਔਰਤਾਂ ਬਿਨਾ ਸਾਥੀ ਦੇ ਹੀ ਜੀ ਰਹੀਆਂ ਹਨ। ਇਸੇ ਕਰਕੇ ਇੱਥੇ “ਹੈਂਡੀਮੈਨ ਕਿਰਾਏ ‘ਤੇ” ਮਿਲਣ ਵਾਲੀਆਂ ਸੇਵਾਵਾਂ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਪਲੇਟਫਾਰਮ ਉਹ ਮਰਦ ਉਪਲਬਧ ਕਰਵਾਉਂਦੇ ਹਨ ਜੋ ਪਲੰਬਿੰਗ, ਤਰਖਾਣ ਦਾ ਕੰਮ, ਮੁਰੰਮਤ ਆਦਿ ਬਹੁਤ ਚੰਗੀ ਤਰ੍ਹਾਂ ਕਰਦੇ ਹਨ। ਇਸ ਤੋਂ ਇਲਾਵਾ, ਇਹ ਗੱਲਬਾਤ ਵੀ ਢੰਗ ਨਾਲ ਕਰ ਲੈਂਦੇ ਹਨ।
ਇੱਕ ਹੋਰ ਕੰਪਨੀ ਵੀ ਹੈ ਜੋ ਘੰਟੇ ਦੇ ਹਿਸਾਬ ਨਾਲ “ਪਤੀ ਕਿਰਾਏ ‘ਤੇ” ਦੇਣ ਦਾ ਕੰਮ ਕਰਦੀ ਹੈ। ਫੋਨ ਜਾਂ ਆਨਲਾਈਨ ਬੁਕਿੰਗ ਕਰਨ ‘ਤੇ ਇੱਕ ਆਦਮੀ ਤੁਰੰਤ ਘਰ ਆ ਕੇ ਘਰੇਲੂ ਕੰਮਾਂ ਵਿੱਚ ਮਦਦ ਕਰਦਾ ਹੈ।
ਮਰਦਾਂ ਦੀ ਘਾਟ ਦਾ ਕਾਰਣ ਕੀ ਹੈ?
ਵਿਸ਼ੇਸ਼ਗਿਆਂ ਦੇ ਮੁਤਾਬਕ ਲਾਤਵੀਆ ਵਿੱਚ ਲਿੰਗ ਅਸੰਤੁਲਨ ਦਾ ਸਭ ਤੋਂ ਵੱਡਾ ਕਾਰਣ ਮਰਦਾਂ ਦੀ ਘੱਟ ਜੀਵਨ-ਉਮੀਦ ਹੈ। ਇਸ ਦੇ ਪਿੱਛੇ ਮੁੱਖ ਤੌਰ ‘ਤੇ ਉੱਚ ਸਿਗਰਟਨੋਸ਼ੀ ਸੇਵਨ ਦਰ ਅਤੇ ਜੀਵਨਸ਼ੈਲੀ ਨਾਲ ਜੁੜੀਆਂ ਸਮੱਸਿਆਵਾਂ ਜ਼ਿੰਮੇਵਾਰ ਹਨ।






















