ਦੁਨੀਆ ਦਾ ਅਨੋਖਾ ਸ਼ਹਿਰ ਜਿੱਥੇ ਮੌਤ ਨੂੰ ਨਹੀਂ ਮਿਲਦੀ ਐਂਟਰੀ, ਪਿਛਲੇ 70 ਸਾਲ ਤੋਂ ਇੱਥੇ ਨਹੀਂ ਹੋਈ ਕੋਈ ਮੌਤ
ਕਹਿੰਦੇ ਹਨ ਕਿ ਜਨਮ ਮਰਨ 'ਤੇ ਕਿਸੇ ਦਾ ਜ਼ੋਰ ਨਹੀਂ ਪਰ ਇਸ ਅਜੀਬ ਸ਼ਹਿਰ ਨੇ ਮੌਤ 'ਤੇ 'ਪਾਬੰਦੀ' ਲਗਾ ਦਿੱਤੀ ਹੈ। ਆਓ ਜਾਣੀਏ ਇਸ ਬਾਰੇ:
ਅਕਸਰ ਕਿਹਾ ਜਾਂਦਾ ਹੈ ਕਿ ਜਨਮ ਅਤੇ ਮੌਤ 'ਤੇ ਕਿਸੇ ਦਾ ਵੱਸ ਨਹੀਂ, ਇਹ ਇੱਕ ਕੌੜੀ ਸੱਚਾਈ ਹੈ ਜਿਸ ਦਾ ਸਾਹਮਣਾ ਹਰ ਕਿਸੇ ਨੂੰ ਕਰਨਾ ਪੈਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ 'ਚ ਇੱਕ ਅਜਿਹਾ ਸ਼ਹਿਰ ਵੀ ਹੈ, ਜਿਸ ਨੇ ਜਿੱਤ ਹਾਸਲ ਕੀਤੀ ਹੈ! ਇਹ ਸੁਣ ਕੇ ਤੁਸੀਂ ਇੱਕ ਪਲ ਲਈ ਤਾਂ ਹੈਰਾਨ ਜ਼ਰੂਰ ਹੋਏ ਹੋਵੋਗੇ ਪਰ ਇਹ ਸੋਲ੍ਹਾਂ ਆਨੇ ਬਿਲਕੁੱਲ ਸੱਚ ਹੈ।
ਅਸੀਂ ਗੱਲ ਕਰ ਰਹੇ ਹਾਂ ਨਾਰਵੇ ਦੇ ਇੱਕ ਛੋਟੇ ਜਿਹੇ ਕਸਬੇ Longyearbyen ਦੀ, ਇਸ ਟਾਪੂ 'ਤੇ ਸਰਦੀਆਂ 'ਚ ਤਾਪਮਾਨ ਇੰਨਾ ਘੱਟ ਹੋ ਜਾਂਦਾ ਹੈ ਕਿ ਜਿਉਂਦਾ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਸੇ ਕਾਰਨ ਇੱਥੇ ਮਰਨ ਦੀ ਇਜਾਜ਼ਤ ਨਹੀਂ ਹੈ। ਪਿਛਲੇ 70 ਸਾਲਾਂ ਵਿੱਚ ਇੱਥੇ ਕਿਸੇ ਦੀ ਮੌਤ ਨਹੀਂ ਹੋਈ।
ਹੁਣ ਅਸੀਂ ਤੁਹਾਨੂੰ ਦੱਸਦਾ ਕਾਰਨ ਦੱਸਦੇ ਹਾਂ। ਦਰਅਸਲ, ਠੰਢ ਕਾਰਨ ਕਈ ਸਾਲਾਂ ਤੱਕ ਲਾਸ਼ਾਂ ਇਸੇ ਤਰ੍ਹਾਂ ਪਈਆਂ ਰਹਿੰਦੀਆਂ ਹਨ। ਕੜਾਕੇ ਦੀ ਠੰਢ ਕਾਰਨ ਲਾਸ਼ਾਂ ਨਾਹ ਤਾਂ ਸੜਦੀਆਂ ਹਨ ਅਤੇ ਨਾਹ ਖ਼ਰਾਬ ਹੁੰਦੀਆਂ ਹਨ। ਇਸ ਕਾਰਨ ਲਾਸ਼ਾਂ ਨੂੰ ਨਸ਼ਟ ਕਰਨ ਵਿੱਚ ਕਈ ਸਾਲ ਲੱਗ ਜਾਂਦੇ ਹਨ। ਲਾਸ਼ਾਂ ਲੰਬੇ ਸਮੇਂ ਤੱਕ ਨਸ਼ਟ ਨਹੀਂ ਹੁੰਦੀਆਂ।
ਕੁਝ ਸਾਲ ਪਹਿਲਾਂ ਜਦੋਂ ਵਿਗਿਆਨੀਆਂ ਨੇ ਇੱਕ ਸਰੀਰ 'ਤੇ ਖੋਜ ਕੀਤੀ ਤਾਂ ਪਤਾ ਲੱਗਾ ਕਿ ਸਾਲ 1917 ਵਿਚ ਜਿਸ ਵਿਅਕਤੀ ਦੀ ਮੌਤ ਇਨਫਲੂਐਂਜ਼ਾ ਕਾਰਨ ਹੋਈ ਸੀ, ਉਸ ਦੇ ਸਰੀਰ ਵਿਚ ਇਨਫਲੂਐਂਜ਼ਾ ਵਾਇਰਸ ਸੀ। ਇਸ ਨਾਲ ਇਸ ਇਲਾਕੇ ਵਿੱਚ ਬਿਮਾਰੀ ਫੈਲ ਸਕਦੀ ਸੀ। ਇਸ ਜਾਂਚ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਖੇਤਰ ਵਿੱਚ ਲੋਕਾਂ ਦੇ ਮਰਨ 'ਤੇ ਪਾਬੰਦੀ ਲਗਾ ਦਿੱਤੀ ਹੈ।
ਹੁਣ ਜੇਕਰ ਇੱਥੇ ਕਿਸੇ ਵਿਅਕਤੀ ਦੀ ਮੌਤ ਹੋਣ ਜਾ ਰਹੀ ਹੈ ਜਾਂ ਉਸ ਨੂੰ ਕੋਈ ਐਮਰਜੈਂਸੀ ਹੈ ਤਾਂ ਉਸ ਵਿਅਕਤੀ ਨੂੰ ਹੈਲੀਕਾਪਟਰ ਦੀ ਮਦਦ ਨਾਲ ਦੇਸ਼ ਦੇ ਕਿਸੇ ਹੋਰ ਇਲਾਕੇ ਵਿੱਚ ਲਿਜਾਇਆ ਜਾਂਦਾ ਹੈ ਅਤੇ ਮਰਨ ਤੋਂ ਬਾਅਦ ਉੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ।
ਇਸ ਸ਼ਹਿਰ ਵਿੱਚ ਸਾਲ ਭਰ ਖੋਜ ਕਰਨ ਵਾਲੇ ਵਿਗਿਆਨੀਆਂ ਅਤੇ ਸਾਹਸੀ ਸੈਲਾਨੀਆਂ ਦਾ ਇਕੱਠ ਰਹਿੰਦਾ ਹੈ। ਆਮ ਲੋਕ ਇਸ ਥਾਂ 'ਤੇ ਜਾਣਾ ਪਸੰਦ ਨਹੀਂ ਕਰਦੇ।
ਇਹ ਵੀ ਪੜ੍ਹੋ: ਇੰਡੋਨੇਸ਼ੀਆਈ ਕਾਰੀਗਰਾਂ ਨੇ ਕੀਤਾ ਕਮਾਲ, ਕਬਾੜ ਬਾਈਕਸ ਨਾਲ ਬਣਾਇਆ ਕਮਾਲ ਦਾ ਰੋਬੋਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin