Viral News: ਮਸ਼ੂਕ ਦੇ ਪਿੰਡ ਹੋਲੀ ਖੇਡਣ ਗਏ ਪ੍ਰੇਮੀ ਨੂੰ ਲੋਕਾਂ 'ਰੰਗੇ ਹੱਥੀਂ' ਫੜਿਆ, ਫੇਰ ਜੋ ਹੋਇਆ...
Viral News: ਹੋਲੀ ਵਾਲੇ ਦਿਨ ਪ੍ਰੇਮੀ ਉਤੇ ਪਿਆਰ ਦਾ ਅਜਿਹਾ ਖੁਮਾਰ ਚੜ੍ਹਿਆ ਕਿ ਉਹ ਸਿੱਧਾ ਪ੍ਰੇਮਿਕਾ ਦੇ ਪਿੰਡ ਜਾ ਵੜਿਆ। ਪ੍ਰੇਮੀ-ਪ੍ਰੇਮਿਕਾ ਜਦੋਂ ਹੋਲੀ ਖੇਡਕੇ ਘਰੋਂ ਬਾਹਰ ਨਿੱਕਲੇ, ਪਿੰਡ ਵਾਲਿਆਂ ਦੀ ਨਜ਼ਰ ਜੋੜੇ ਉਤੇ ਪੈ ਗਈ। ਉਸ ਤੋਂ ਬਾਅਦ ਜੋ ਹੋਇਆ...
Viral News: ਬਜ਼ੁਰਗਾਂ ਦਾ ਕਹਿਣਾ ਹੈ ਕਿ ਹਰ ਘਟਨਾ ਦੇ ਵਾਪਰਨ ਦੀ ਤਰੀਕ ਨੀਲੀ ਛੱਤਰੀ ਵਾਲੇ ਨੇ ਪਹਿਲਾਂ ਹੀ ਤੈਅ ਕੀਤੀ ਹੁੰਦੀ ਹੈ। ਅਜਿਹਾ ਹੀ ਮਾਮਲਾ ਮੁਜ਼ੱਫਰਪੁਰ 'ਚ ਦੇਖਣ ਨੂੰ ਮਿਲਿਆ। ਇੱਥੋਂ ਦੇ ਅਹੀਆਪੁਰ ਥਾਣਾ ਖੇਤਰ ਦਾ ਦ੍ਰੋਣਪੁਰ ਵਾਸੀ ਇੱਕ ਨੌਜਵਾਨ ਆਪਣੀ ਪ੍ਰੇਮਿਕਾ ਨਾਲ ਹੋਲੀ ਖੇਡਣ ਉਸਦੇ ਪਿੰਡ ਗਿਆ ਜੋ ਕਿ ਸੀਤਾਮੜੀ ਜ਼ਿਲ੍ਹੇ ਦੇ ਮਹਿੰਦਰਵਾੜਾ ਇਲਾਕੇ ਦੀ ਰਹਿਣ ਵਾਲੀ ਹੈ। ਪਰ ਪਿੰਡ ਵਾਲਿਆਂ ਨੇ ਲੜਕੇ ਨੂੰ ਹੋਲੀ ਵਾਲੇ ਦਿਨ 'ਰੰਗੇ ਹੱਥੀਂ' ਪ੍ਰੇਮਿਕਾ ਨਾਲ ਫੜ ਲਿਆ ਅਤੇ ਸਾਰਾ ਪਿੰਡ ਇਕੱਠਾ ਹੋ ਗਿਆ। ਲੜਕੀ ਦੇ ਪਰਿਵਾਰ ਵਾਲਿਆਂ ਨੇ ਹੋਲੀ ਖੇਡਣ ਦੇ ਇਰਾਦੇ ਨਾਲ ਆਏ ਲੜਕੇ ਦਾ ਹੋਲੀ ਵਾਲੇ ਦਿਨ ਪ੍ਰੇਮਿਕਾ ਨਾਲ ਵਿਆਹ ਕਰਵਾ ਦਿੱਤਾ। ਇਸ ਵਿਆਹ ਵਿੱਚ ਕੋਈ ਬੈਂਡ ਪਾਰਟੀ ਜਾਂ ਡੀਜੇ ਨਹੀਂ ਵਜਾਇਆ ਗਿਆ ਪਰ ਵਿਆਹ ਤੋਂ ਪਹਿਲਾਂ ਲੜਕੇ ਦੀ ਕੁੱਟਮਾਰ ਜ਼ਰੂਰ ਕੀਤੀ ਗਈ।
Watch Video: ਲੜਕੇ-ਲੜਕੀ ਨੇ ਸੜਕ 'ਤੇ ਲੇਟ ਦਿਖਾਈ ਅਸ਼ਲੀਲਤਾ, ਪੁਲਿਸ ਨੇ ਇੰਝ ਸਿਖਾਇਆ ਸਬਕ
ਦੱਸਿਆ ਜਾ ਰਿਹਾ ਹੈ ਕਿ ਲੜਕੀ ਸੀਤਾਮੜੀ ਦੇ ਮਹਿੰਦਰਵਾੜਾ ਇਲਾਕੇ ਦੀ ਰਹਿਣ ਵਾਲੀ ਹੈ। ਹੋਲੀ ਮਨਾਉਣ ਲਈ ਉਹ ਮੁਜ਼ੱਫਰਪੁਰ ਜ਼ਿਲੇ ਦੇ ਮੀਨਾਪੁਰ ਬਲਾਕ ਅਧੀਨ ਪੈਂਦੇ ਪਿੰਡ ਮਹਿਦੇਆ 'ਚ ਆਪਣੀ ਮਾਸੀ ਦੇ ਘਰ ਆਈ ਸੀ। ਦੋਹਾਂ ਨੇ ਮੋਬਾਈਲ 'ਤੇ ਗੱਲ ਕੀਤੀ ਤੇ ਫੇਰ ਲੜਕੀ ਦਾ ਪ੍ਰੇਮੀ ਹੋਲੀ ਖੇਡਣ ਲਈ ਲੜਕੀ ਦੀ ਮਾਸੀ ਦੇ ਘਰ ਪਹੁੰਚ ਗਿਆ। ਉਨ੍ਹਾਂ ਦੋਹਾਂ ਨੇ ਮਾਸੀ ਦੇ ਘਰ ਰੰਗ ਵੀ ਖੇਡੇ ਪਰ ਘਰੋਂ ਬਾਹਰ ਨਿਕਲਦੇ ਸਮੇਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਫੜ ਲਿਆ ਤੇ ਲੜਕੇ ਦੀ ਕੁੱਟਮਾਰ ਕੀਤੀ।
ਮੰਦਰ ਵਿੱਚ ਕਰਵਾਇਆ ਵਿਆਹ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਈ 'ਚ ਕੁੜੀ ਦਾ ਵਿਆਹ ਹੋਣ ਵਾਲਾ ਸੀ। ਪਰ ਵਿਆਹ ਤੋਂ ਪਹਿਲਾਂ ਹੀ ਕੁੜੀ ਦਾ ਪ੍ਰੇਮੀ ਰੰਗ ਖੇਡਣ ਲਈ ਉਸਦੀ ਮਾਸੀ ਦੇ ਘਰ ਪਹੁੰਚ ਗਿਆ। ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਉਨ੍ਹਾਂ ਨੇ ਫੈਸਲਾ ਕੀਤਾ ਕਿ ਹੁਣੇ ਹੀ ਦੋਵਾਂ ਦਾ ਵਿਆਹ ਕਰਾ ਦੇਣਾ ਚਾਹੀਦਾ ਹੈ। ਫਿਰ ਦੋਵਾਂ ਨੂੰ ਮੰਦਿਰ ਲਿਜਾਇਆ ਗਿਆ ਅਤੇ ਉਸੇ ਦਿਨ ਵਿਆਹ ਕਰਵਾ ਦਿੱਤਾ ਗਿਆ। ਹੁਣ ਇਸ ਅਨੋਖੇ ਵਿਆਹ ਦੀ ਪੂਰੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।