ਕਿਸਾਨ ਦੀ ਕਿਸਮਤ ਦਾ ਕਮਾਲ, ਦੋ ਸਾਲਾਂ 'ਚ ਛੇ ਵਾਰ ਖੇਤ ਚੋਂ ਮਿਲਿਆ ਹੀਰਾ, ਬਣ ਗਿਆ ਕਰੋੜਪਤੀ
ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿੱਚ ਇੱਕ ਕਿਸਾਨ ਨੂੰ ਪਿਛਲੇ ਦੋ ਸਾਲਾਂ ਵਿੱਚ ਛੇਵੀਂ ਵਾਰ ਹੀਰਾ ਮਿਲਿਆ ਹੈ। ਇਸ ਹੀਰੇ ਦੀ ਸਰਕਾਰ ਵੱਲੋਂ ਨਿਲਾਮੀ ਕੀਤੀ ਜਾਵੇਗੀ।
ਭੋਪਾਲ: ਜੇ ਤੁਹਾਨੂੰ ਕਿਸਮਤ 'ਤੇ ਯਕੀਨ ਨਹੀਂ ਹੈ, ਤਾਂ ਇਹ ਖ਼ਬਰ ਜ਼ਰੂਰ ਪੜ੍ਹੋ। ਦਰਅਸਲ, ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਇੱਕ ਕਿਸਾਨ ਨੂੰ ਖੁਦਾਈ ਦੌਰਾਨ 6.47 ਕੈਰਟ ਗੁਣਵੱਤਾ ਦਾ ਹੀਰਾ ਮਿਲਿਆ ਹੈ। ਕਿਸਾਨ ਨੇ ਇਹ ਜ਼ਮੀਨ ਸਰਕਾਰ ਤੋਂ ਲੀਜ਼ 'ਤੇ ਲਈ ਸੀ। ਇਸ ਤੋਂ ਪਹਿਲਾਂ ਵੀ ਕਿਸਾਨ ਨੂੰ ਖੇਤ ਚੋਂ ਦੋ ਸਾਲਾਂ ਦੇ ਅੰਦਰ ਪੰਜ ਵਾਰ ਹੀਰਾ ਮਿਲ ਚੁੱਕਾ ਹੈ।
ਇਸ ਦੀ ਪੁਸ਼ਟੀ ਕਰਦਿਆਂ ਹੀਰਾ ਅਧਿਕਾਰੀ ਇੰਚਾਰਜ ਨੂਤਨ ਜੈਨ ਨੇ ਦੱਸਿਆ ਕਿ ਪ੍ਰਕਾਸ਼ ਮਜੂਮਦਾਰ ਨੂੰ ਸ਼ੁੱਕਰਵਾਰ ਨੂੰ ਜੜੂਆਪੁਰ ਪਿੰਡ ਦੀ ਇੱਕ ਖਾਨ ਵਿੱਚ ਹੀਰਾ ਮਿਲਿਆ ਹੈ।
ਹੀਰਿਆਂ ਦੀ ਨਿਲਾਮੀ ਹੋਵੇਗੀ
ਅਧਿਕਾਰੀ ਇੰਚਾਰਜ ਨੂਤਨ ਜੈਨ ਨੇ ਦੱਸਿਆ ਕਿ ਹੀਰੇ ਦੀ ਜਲਦੀ ਹੀ ਨਿਲਾਮੀ ਕੀਤੀ ਜਾਵੇਗੀ ਅਤੇ ਇਸ ਦੀ ਕੀਮਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੈਅ ਕੀਤੀ ਜਾਵੇਗੀ। ਮਾਹਿਰਾਂ ਮੁਤਾਬਕ 6.47 ਗੁਣਾਂ ਦੇ ਹੀਰੇ ਦੀ ਕੀਮਤ ਲਗਪਗ 30 ਲੱਖ ਹੋਵੇਗੀ। ਹੀਰਾ ਲੈਣ ਵਾਲੇ ਕਿਸਾਨ ਪ੍ਰਕਾਸ਼ ਮਜੂਮਦਾਰ ਨੇ ਦੱਸਿਆ ਕਿ ਨਿਲਾਮੀ ਤੋਂ ਬਾਅਦ ਉਹ ਇਸ ਦੀ ਰਕਮ ਆਪਣੇ ਚਾਰ ਸਾਥੀਆਂ ਨਾਲ ਸਾਂਝਾ ਕਰੇਗਾ।
ਮਜੂਮਦਾਰ ਨੇ ਦੱਸਿਆ ਕਿ ਖੁਦਾਈ ਦੌਰਾਨ ਸਾਡੇ ਸਾਰਿਆਂ ਨੂੰ 6.47 ਕੈਰੇਟ ਦਾ ਹੀਰਾ ਮਿਲਿਆ ਸੀ, ਜੋ ਅਸੀਂ ਸਰਕਾਰੀ ਹੀਰਾ ਦਫਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਉਸਨੇ ਦੱਸਿਆ ਕਿ ਪਿਛਲੇ ਸਾਲ ਉਸਨੂੰ ਖੁਦਾਈ ਵਿੱਚ ਸਿਰਫ 7.44 ਕੈਰੇਟ ਦਾ ਹੀਰਾ ਮਿਲਿਆ ਸੀ। ਇਸ ਤੋਂ ਪਹਿਲਾਂ ਵੀ ਉਹ ਦੋ ਤੋਂ 2.5 ਕੈਰੇਟ ਗੁਣਵੱਤਾ ਦੇ ਚਾਰ ਹੀਰੇ ਲੱਭ ਚੁੱਕੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਲਾਮੀ ਤੋਂ ਬਾਅਦ ਜੋ ਵੀ ਰਕਮ ਪ੍ਰਾਪਤ ਹੁੰਦੀ ਹੈ, ਟੈਕਸ ਕੱਟਣ ਤੋਂ ਬਾਅਦ, ਬਾਕੀ ਰਕਮ ਕਿਸਾਨ ਨੂੰ ਦਿੱਤੀ ਜਾਵੇਗੀ। 12 ਲੱਖ ਕੈਰਟ ਦੇ ਹੀਰੇ ਪੰਨਾ ਜ਼ਿਲ੍ਹੇ ਵਿੱਚ ਹੋਣ ਦਾ ਅਨੁਮਾਨ ਹੈ। ਹੀਰਾ ਰਿਜ਼ਰਵ ਖੇਤਰ ਵਿੱਚ ਸਰਕਾਰ ਵਲੋਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲੀਜ਼ 'ਤੇ ਛੋਟੇ ਟੁਕੜੇ ਦਿੱਤੇ ਗਏ ਹਨ। ਹੀਰਾ ਮਿਲਣ 'ਤੇ ਲੋਕਾਂ ਨੂੰ ਹੀਰਾ ਜ਼ਿਲ੍ਹਾ ਮਾਈਨਿੰਗ ਅਫਸਰ ਕੋਲ ਜਮ੍ਹਾਂ ਕਰਵਾਉਣਾ ਪੈਂਦਾ ਹੈ।
ਇਹ ਵੀ ਪੜ੍ਹੋ: Farmers Protest: ਇਸ ਸੂਬੇ ਨੇ ਕਿਸਾਨਾਂ ਦੇ ਹੱਕ 'ਚ ਲਿਆ ਵੱਡਾ ਫੈਸਲਾ, ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਮਤਾ ਪਾਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin