ਲੌਕਡਾਊਨ ਦੌਰਾਨ ਘਰ ਦੀ ਸਫਾਈ ਕਰਦਿਆਂ ਵਿਅਕਤੀ ਦੀ ਚਮਕੀ ਕਿਸਮਤ, ਹੱਥ ਲੱਗੀ 95 ਲੱਖ ਰੁਪਏ ਦੀ 'Teapot'
ਲੌਕਡਾਊਨ ਦੌਰਾਨ ਇੱਕ ਆਦਮੀ ਦੇ ਹੱਥ ਘਰ ਦੀ ਸਫਾਈ ਕਰਦਿਆਂ ਲੱਖਾਂ ਦਾ ਖਜ਼ਾਨਾ ਲੱਗਾ।ਇਸ ਤੋਂ ਬਾਅਦ ਉਸਦੀ ਕਿਸਮਤ ਹੀ ਪਲਟਾ ਖਾ ਗਈ।

ਵਿਸ਼ਵਵਿਆਪੀ ਮਹਾਮਾਰੀ ਕੋਰੋਨਾਵਾਇਰਸ ਕਾਰਨ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਲੌਕਡਾਊਨ ਲੱਗਾ ਦਿੱਤਾ ਸੀ। ਇਸ ਸਮੇਂ ਦੌਰਾਨ ਸਭ ਕੁਝ ਬੰਦ ਰਿਹਾ ਅਤੇ ਲੋਕ ਆਪਣੇ ਘਰਾਂ ਵਿੱਚ ਡੱਕੇ ਰਹੇ। ਜਦੋਂ ਕਿ ਬਹੁਤ ਸਾਰੇ ਲੋਕਾਂ ਲਈ ਲੌਕਡਾਊਨ ਦਾ ਸਮਾਂ ਬਹੁਤ ਮਾੜਾ ਸੀ, ਉਥੇ ਹੀ ਬਹੁਤ ਸਾਰੇ ਲੋਕਾਂ ਨੇ ਇਸ ਖਾਲੀ ਸਮੇਂ ਦਾ ਸਹੀ ਲਾਭ ਲਿਆ। ਕੁਝ ਅਜਿਹੀਆਂ ਹੀ ਖ਼ਬਰਾਂ ਬ੍ਰਿਟੇਨ ਤੋਂ ਆ ਰਹੀਆਂ ਹਨ। ਇੱਥੇ ਲੌਕਡਾਊਨ ਦੌਰਾਨ ਇੱਕ ਆਦਮੀ ਦੇ ਹੱਥ ਘਰ ਦੀ ਸਫਾਈ ਕਰਦਿਆਂ ਲੱਖਾਂ ਦਾ ਖਜ਼ਾਨਾ ਲੱਗਾ।
ਸਫਾਈ ਦੇ ਦੌਰਾਨ, ਵਿਅਕਤੀ ਨੇ ਘਰ ਵਿੱਚ ਇੱਕ ਪੁਰਾਣੀ ਟੀਪੌਟ ਨੂੰ ਟਕਾਣੇ ਲਗਾਉਣ ਬਾਰੇ ਸੋਚਿਆ।ਪਹਿਲਾਂ ਉਸਨੇ ਇਸ ਟੀਪੋਟ ਨੂੰ ਦਾਨ ਕਰਨ ਬਾਰੇ ਸੋਚਿਆ, ਪਰ ਬਾਅਦ ਵਿੱਚ ਉਹ ਇਸ ਟੀਪੌਟ ਨੂੰ ਇੱਕ ਨਿਲਾਮੀ ਘਰ ਦੇ ਮਾਹਰ ਕੋਲ ਲੈ ਗਿਆ। ਨਿਲਾਮੀ ਘਰ ਦੇ ਮਾਹਰ ਨੇ ਕਿਹਾ ਕਿ ਇਹ ਕੋਈ ਆਮ ਟੀਪੌਟ ਨਹੀਂ ਬਲਕਿ ਇਕ ਬਹੁਤ ਹੀ ਵਿਲੱਖਣ ਚੀਜ਼ ਹੈ। ਇੰਨਾ ਹੀ ਨਹੀਂ, ਬਾਜ਼ਾਰ ਵਿਚ ਇਸ ਟੀਪੌਟ ਦੀ ਕੀਮਤ ਲਗਭਗ 95 ਲੱਖ ਰੁਪਏ ਹੈ।
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਆਦਮੀ ਨੂੰ ਆਪਣੇ ਘਰ ਵਿੱਚ ਰੱਖੀ ਗਈ ਇਸ ਕੀਮਤੀ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਸੀ।ਇਸ ਆਦਮੀ ਦੀ ਕਿਸਮਤ ਕੋਰੋਨਾ ਦੌਰ ਚਮਕ ਗਈ।ਹਾਲਾਂਕਿ ਅਜੇ ਤੱਕ ਉਸ ਆਦਮੀ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ 15 ਸੈਂਟੀਮੀਟਰ ਚੌੜਾਈ ਵਾਲੀ ਟੀਪੌਟ ਇੱਕ ਦੁਰਲੱਭ ਸ਼ਾਹੀ ਬੀਜਿੰਗ-ਐਨਮੇਲਡ ਵਾਈਨ ਈਵੀਅਰ ਹੈ, ਜੋ 1735 ਅਤੇ 1799 ਦੇ ਵਿਚਕਾਰ ਵਰਤੀ ਜਾਂਦੀ ਸੀ।ਇਸ ਦੀ ਮੌਜੂਦਾ ਕੀਮਤ ਲਗਭਗ 100,000 ਪਾਊਂਡ ਹੈ।
ਵਿਅਕਤੀ ਨੇ ਕਿਹਾ ਕਿ ਇਹ ਟੀਪੌਟ ਸਾਲਾਂ ਤੋਂ ਉਸਦੇ ਘਰ ਵਿੱਚ ਧੂੜ ਖਾਂਦੀ ਪਈ ਸੀ। ਲਾਕਡਾਊਨ 'ਚ ਘਰ ਦੀ ਸਫਾਈ ਕਰਨ ਵੇਲੇ, ਜਦੋਂ ਉਸਦੀ ਇਸ 'ਤੇ ਨਜ਼ਰ ਪਾਈ, ਤਾਂ ਉਹ ਕਿਸੇ ਨੂੰ ਮੁਫਤ ਵਿਚ ਦੇਣ' ਤੇ ਵਿਚਾਰ ਕਰ ਰਿਹਾ ਸੀ।ਪਰ ਨੀਲਮੀ ਘਰ ਦੇ ਮਾਹਰ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਉਹ ਹੈਰਾਨ ਹੈ। ਨੀਲਮੀ ਘਰ ਦੇ ਮਾਹਰ ਨੇ ਦੱਸਿਆ ਕਿ ਕਿਆਨਲੌਂਗ ਦੇ ਸ਼ਾਸਨ ਦੌਰਾਨ ਅਜਿਹੇ ਟੀਪੌਟ ਬਹੁਤ ਫੈਸ਼ਨਯੋਗ ਹੁੰਦੇ ਸੀ।






















