ਮੀਆਂ-ਬੀਵੀ ਨੇ ਬਣਾਏ ਵਿਆਹ ਦੇ ਖ਼ਤਰਨਾਕ ਨਿਯਮ, ਸੁਣ ਕੇ ਭੜਕ ਗਏ ਲੋਕ
ਵਿਆਹ ਦਾ ਰਿਸ਼ਤਾ ਭਰੋਸੇ ਤੇ ਪਿਆਰ 'ਤੇ ਹੀ ਟਿਕਿਆ ਰਹਿੰਦਾ ਹੈ। ਜੇਕਰ ਇਹ ਵਿਗੜਨਾ ਸ਼ੁਰੂ ਹੋ ਜਾਵੇ ਤਾਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ।
Marriage Rules: ਵਿਆਹ ਦਾ ਰਿਸ਼ਤਾ ਭਰੋਸੇ ਤੇ ਪਿਆਰ 'ਤੇ ਹੀ ਟਿਕਿਆ ਰਹਿੰਦਾ ਹੈ। ਜੇਕਰ ਇਹ ਵਿਗੜਨਾ ਸ਼ੁਰੂ ਹੋ ਜਾਵੇ ਤਾਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਇੱਕ ਜੋੜੇ ਨੇ ਆਪਣੇ ਵਿਆਹ ਨੂੰ ਬਰਕਰਾਰ ਰੱਖਣ ਲਈ ਕੁਝ ਸਖ਼ਤ ਨਿਯਮ ਬਣਾਏ ਹਨ, ਜਿਨ੍ਹਾਂ ਦਾ ਦੋਵਾਂ ਨੂੰ ਪਾਲਣ ਕਰਨਾ ਹੋਵੇਗਾ। ਕੁਝ ਲੋਕ ਉਨ੍ਹਾਂ ਦੀਆਂ ਸ਼ਰਤਾਂ ਨੂੰ ਗ਼ਲਤ ਸਮਝਦੇ ਹਨ, ਪਰ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ।
ਅਜਿਹਾ ਨਹੀਂ ਹੈ ਕਿ ਇਹ ਕੋਈ ਨਵ-ਵਿਆਹਿਆ ਜੋੜਾ ਹੈ, ਜੋ ਵਿਆਹ ਨੂੰ ਕਾਇਮ ਰੱਖਣ ਲਈ ਤਜ਼ਰਬੇ ਕਰ ਰਿਹਾ ਹੈ। ਇਸ ਜੋੜੇ ਦੇ ਵਿਆਹ ਨੂੰ ਕਈ ਸਾਲ ਬੀਤ ਚੁੱਕੇ ਹਨ ਤੇ ਉਨ੍ਹਾਂ ਦੇ 4 ਬੱਚੇ ਵੀ ਹਨ। ਅਜਿਹੇ 'ਚ ਇਹ ਮੰਨਣਾ ਹੋਵੇਗਾ ਕਿ ਉਨ੍ਹਾਂ ਦੇ ਵਿਆਹੁਤਾ ਜੀਵਨ ਨੂੰ ਖੁਸ਼ ਰੱਖਣ ਦਾ ਇਹ ਨਿਯਮ ਘੱਟੋ-ਘੱਟ ਉਨ੍ਹਾਂ ਲਈ ਕਾਰਗਰ ਹਨ।
ਇਕ-ਦੂਜੇ ਨੂੰ ਨਹੀਂ ਦਿੰਦੇ ਸਪੇਸ
ਟਿਕਟੌਕ 'ਤੇ ਆਪਣੀ ਵਿਆਹੁਤਾ ਜ਼ਿੰਦਗੀ ਦੇ ਰਾਜ਼ ਦਾ ਖੁਲਾਸਾ ਕਰਨ ਵਾਲੀ ਮੈਡਿਸਨ ਸ਼ਾਵੇਜ਼ ਨੇ ਦੱਸਿਆ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਲਈ ਕੁਝ ਅਜਿਹੇ ਨਿਯਮ ਬਣਾਏ ਹਨ, ਜਿਨ੍ਹਾਂ ਨੂੰ ਦੇਖ ਕੇ ਦੂਜਿਆਂ ਨੂੰ ਗੁੱਸਾ ਆ ਸਕਦਾ ਹੈ। ਇਨ੍ਹਾਂ ਨਿਯਮਾਂ 'ਚ ਸਭ ਤੋਂ ਅਹਿਮ ਨਿਯਮ ਇਹ ਹੈ ਕਿ ਪਤੀ-ਪਤਨੀ 'ਚੋਂ ਕੋਈ ਵੀ ਲੋਕੇਸ਼ਨ ਆਨ ਕੀਤੇ ਬਗੈਰ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ।
ਉਨ੍ਹਾਂ ਨੂੰ ਬਾਹਰ ਜਾਣ ਵੇਲੇ ਲੋਕੇਸ਼ਨ ਬੰਦ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਇਨ੍ਹਾਂ ਵਿੱਚੋਂ ਕੋਈ ਵੀ ਇੰਟਰਨੈੱਟ 'ਤੇ ਇਤਰਾਜ਼ਯੋਗ ਸਮੱਗਰੀ ਨਹੀਂ ਦੇਖ ਸਕਦਾ। ਉਨ੍ਹਾਂ ਨੂੰ ਆਪਣੀ ਜ਼ਿੰਦਗੀ 'ਚ ਕਿਸੇ ਨੂੰ ਵੀ ਇੱਕ-ਦੂਜੇ ਤੋਂ ਉੱਪਰ ਨਹੀਂ ਰੱਖਣਾ ਹੈ, ਭਾਵੇਂ ਉਹ ਉਨ੍ਹਾਂ ਦੇ ਮਾਤਾ-ਪਿਤਾ ਹੀ ਕਿਉਂ ਨਾ ਹੋਵੇ।
ਲੋਕਾਂ ਨੇ ਕਿਹਾ- ਇਹ ਪਾਗਲਪਨ ਹੈ
ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਆਈ ਤਾਂ ਲੋਕਾਂ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ। ਇਕ ਯੂਜ਼ਰ ਨੇ ਲੋਕੇਸ਼ਨ ਸਰਵਿਸ ਵਾਲੇ ਨਿਯਮ ਬਾਰੇ ਕਿਹਾ ਕਿ ਮੈਂ ਇਹ ਸੁਣ ਕੇ ਹੈਰਾਨ ਹਾਂ। ਇਹ ਪੂਰਾ ਪਾਗਲਪਨ ਹੈ। ਦੋਵੇਂ ਇਕ-ਦੂਜੇ 'ਤੇ ਭਰੋਸਾ ਨਹੀਂ ਕਰਦੇ। ਮੈਡਿਸਨ ਦੱਸਦੀ ਹੈ ਕਿ ਲੋਕੇਸ਼ਨ ਇਸ ਲਈ ਆਨ ਰਹਿੰਦੀ ਹੈ, ਕਿਉਂਕਿ ਅਸੀਂ ਇਕ-ਦੂਜੇ ਦੀ ਸੁਰੱਖਿਆ ਦੀ ਪਰਵਾਹ ਕਰਦੇ ਹਾਂ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਜੇਕਰ ਇਹ ਤੁਹਾਡੀ ਜ਼ਿੰਦਗੀ ਲਈ ਠੀਕ ਹੈ ਤਾਂ ਤੁਸੀਂ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰੋ।
ਇਹ ਵੀ ਪੜ੍ਹੋ : ਖੁਸ਼ਖਬਰੀ: ਹੁਣ KYC ਲਈ ਨਹੀਂ ਜਾਣਾ ਪਵੇਗਾ ਬੈਂਕ, ਇਸ ਤਰ੍ਹਾਂ ਘਰ ਬੈਠੇ ਹੀ ਕਰੋ ਅਪਡੇਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490