World’s Largest Family: 39 ਪਤਨੀਆਂ ਦੇ ਪਤੀ ਤੇ 94 ਬੱਚਿਆਂ ਦੇ ਪਿਤਾ ਦਾ ਦੇਹਾਂਤ
ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਦਾ ਦੇਹਾਂਤ ਹੋ ਗਿਆ ਹੈ। ਉਸ ਦਾ ਪਰਿਵਾਰ ਇੰਨਾ ਵੱਡਾ ਹੈ ਕਿ ਉਸ 'ਚ 39 ਪਤਨੀਆਂ, 94 ਬੱਚੇ ਤੇ 33 ਪੋਤੇ-ਪੋਤੀਆਂ ਰਹਿੰਦੇ ਹਨ।
ਮਿਜ਼ੋਰਮ: ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਦੀ ਐਤਵਾਰ ਨੂੰ ਮਿਜ਼ੋਰਮ ਦੀ ਰਾਜਧਾਨੀ ਆਈਜ਼ੌਲ ਵਿੱਚ ਮੌਤ ਹੋ ਗਈ। ਉਸ ਦਾ ਪਰਿਵਾਰ ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ 166 ਲੋਕ ਇਕੱਠੇ ਰਹਿੰਦੇ ਹਨ। ਜਾਣਕਾਰੀ ਮੁਤਾਬਕ 76 ਸਾਲਾ ਜਿਓਂਗਕਾ ਉਰਫ ਜੀਓਨ-ਆ ਕਈ ਦਿਨਾਂ ਤੋਂ ਬਿਮਾਰ ਸੀ, ਜਿਸ ਕਾਰਨ ਉਸ ਦਾ ਪਿੰਡ ਬਕਤਾਵਾਂਗ ਵਿਖੇ ਉਸ ਦੇ ਘਰ 'ਚ ਇਲਾਜ ਚੱਲ ਰਿਹਾ ਸੀ। ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਜੀਓਨ ਦੇ ਪਰਿਵਾਰ ਵਿੱਚ ਉਸ ਦੀਆਂ 39 ਪਤਨੀਆਂ, 94 ਬੱਚੇ ਤੇ 33 ਪੋਤੇ ਤੇ ਪੋਤੇ-ਪੋਤੀਆਂ ਸ਼ਾਮਲ ਹਨ। ਉਧਰ ਹਸਪਤਾਲ ਦੇ ਡਾਇਰੈਕਟਰ ਡਾ. ਲਾਲਟ੍ਰੀਨਲੰਗਾ ਜਹਾਉ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਜੀਓਨ-ਆ ਲੰਬੇ ਸਮੇਂ ਤੋਂ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਸੀ, ਜਿਸ ਕਾਰਨ ਉਸ ਦੀ ਸਥਿਤੀ ਵਿਗੜ ਗਈ ਤੇ ਉਸ ਦੀ ਮੌਤ ਹੋ ਗਈ।
ਜੀਓਨ-ਆ ਕੌਣ ਸੀ?
ਹਾਸਲ ਜਾਣਕਾਰੀ ਮੁਤਾਬਕ, ਜੀਓਨ-ਆ ਛੂਆਂਥਰ ਸੰਪਰਦਾ ਦਾ ਨੇਤਾ ਸੀ। ਇਸ ਸੰਪਰਦਾ ਦੀ ਸਥਾਪਨਾ ਉਸ ਦੇ ਦਾਦਾ ਖੁਆਂਗਟੂਹਾ ਨੇ 1942 ਵਿਚ ਮਾਵੰਗਕਾਵਨ ਪਿੰਡ ਚੋਂ ਕੱਢੇ ਜਾਣ ਤੋਂ ਬਾਅਦ ਕੀਤੀ ਸੀ। ਜਦੋਂ ਕਿ ਜੀਓਨ-ਆ ਦੇ ਪਿਤਾ ਦਾ ਨਾਂ ਚਨਾ ਸੀ। ਜੀਓਨ-ਆ ਸਾਥਲ ਬਕਤਾਵਾਂਗ ਪਿੰਡ ਵਿਚ ਆਪਣੇ ਪੂਰੇ ਪਰਿਵਾਰ ਨਾਲ ਰਹਿ ਰਿਹਾ ਸੀ। ਇਹ ਪਿੰਡ ਮਿਜ਼ੋਰਮ ਦੀ ਰਾਜਧਾਨੀ ਆਈਜ਼ੋਲ ਤੋਂ 55 ਕਿਲੋਮੀਟਰ ਦੀ ਦੂਰੀ 'ਤੇ ਹੈ।
ਜੀਓਨ-ਆ ਦੀ ਮੌਤ 'ਤੇ ਸੀਐਮ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਜੀਓਨ-ਆ ਦੀ ਮੌਤ ਦੀ ਖ਼ਬਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ਕਾਰਨ ਮੁੱਖ ਮੰਤਰੀ ਜ਼ੋਰਮਥਾਂਗਾ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਲਾਲ ਥਨਹਾਵਲਾ, ਜੋਰਾਮ ਪੀਪਲਜ਼ ਮੂਵਮੈਂਟ ਦੇ ਨੇਤਾ ਲਾਲਦੂਹੋਮਾ ਨੇ ਜੀਓਨ-ਏ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਮਿਜੋਰਮ ਦੇ ਸੀਐਮ ਨੇ ਕਿਹਾ, 'ਮਿਜ਼ੋਰਮ ਅਤੇ ਬਕਤਾਵੰਗ ਤਲੰਗਨੁਮ ਵਿਚ ਉਸ ਦਾ ਪਿੰਡ ਸੈਲਾਨੀਆਂ ਦਾ ਆਕਰਸ਼ਣ ਬਣਿਆ ਹੈ ਅਤੇ ਇਹ ਇੱਕ ਵੱਡੇ ਪਰਿਵਾਰ ਕਾਰਨ ਹੋਇਆ ਸੀ।'
ਇਹ ਵੀ ਪੜ੍ਹੋ: Farmers Protest: ਕਿਸਾਨਾਂ ਨੇ ਪਾਈ ਅਡਾਨੀ ਗਰੁੱਪ ਦੇ ਗੋਦਾਮ ਨੂੰ ਨੱਥ, ਬੰਦ ਕਰਵਾਇਆ ਨਿਰਮਾਣ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin