Viral News: ਚਮਤਕਾਰੀ ਖੂਹ! ਇਸ ਦਾ ਉਬਾਲ ਦਾ ਪਾਣੀ ਹੁੰਦਾ ਠੰਡਾ, ਨਹਾਉਣ ਨਾਲ ਠੀਕ ਹੁੰਦੇ ਹੱਡੀਆਂ ਦੇ ਰੋਗ, ਜਾਣੋ ਰਾਜ਼
Viral News: ਇੱਥੇ 20 ਸਾਲਾਂ ਤੋਂ ਸੁੱਕੇ ਖੂਹ ਵਿੱਚ ਅਚਾਨਕ ਪਾਣੀ ਆਉਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਇਹ ਪਾਣੀ ਉਬਲਣ ਵੀ ਲੱਗਾ। ਪਹਿਲਾਂ ਲੋਕ ਇਸ ਪਾਣੀ ਤੋਂ ਡਰਦੇ ਸਨ ਪਰ ਇਸ ਨੂੰ ਪੀਣ ਦੇ ਕਈ ਚਮਤਕਾਰੀ ਫਾਇਦੇ ਹੁੰਦੇ ਹਨ।
Viral News: ਬਿਹਾਰ ਦੇ ਭਾਗਲਪੁਰ ਵਿੱਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਬਾਰੇ ਜਾਣ ਕੇ ਲੋਕ ਹੈਰਾਨ ਹਨ। ਅਸੀਂ ਸਾਰਿਆਂ ਨੇ ਆਪਣੇ ਘਰ 'ਚ ਉਬਲਦਾ ਪਾਣੀ ਦੇਖਿਆ ਹੋਵੇਗਾ, ਜੋ ਉਬਾਲ ਕੇ ਬਹੁਤ ਗਰਮ ਹੋ ਜਾਂਦਾ ਹੈ। ਪਰ ਅੱਜ ਅਸੀਂ ਜਿਸ ਪਾਣੀ ਦੀ ਗੱਲ ਕਰ ਰਹੇ ਹਾਂ, ਉਹ ਵੀ ਪੂਰੀ ਤਰ੍ਹਾਂ ਨਾਲ ਉਬਲ ਰਿਹਾ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਉਬਲਦਾ ਪਾਣੀ ਫਰਿੱਜ ਦੇ ਪਾਣੀ ਵਾਂਗ ਠੰਡਾ ਹੈ। ਜੀ ਹਾਂ, ਦਰਅਸਲ ਭਾਗਲਪੁਰ ਦੇ ਗੋਰਾਡੀਹ ਬਲਾਕ ਦੇ ਹਰਚੰਡੀ ਵਿੱਚ 20 ਸਾਲਾਂ ਤੋਂ ਸੁੱਕੇ ਖੂਹ ਵਿੱਚ ਅਚਾਨਕ ਪਾਣੀ ਆਉਣਾ ਸ਼ੁਰੂ ਹੋ ਗਿਆ। ਇੰਨਾ ਹੀ ਨਹੀਂ ਇਹ ਪਾਣੀ ਪੂਰੀ ਤਰ੍ਹਾਂ ਉਬਲਣ ਲੱਗਾ। ਅਤੇ ਇਸ ਨੂੰ ਪੀਣ ਨਾਲ ਬਹੁਤ ਸਾਰੇ ਲੋਕਾਂ ਨੂੰ ਚਮਤਕਾਰੀ ਫਾਇਦੇ ਹੋਏ ਹਨ।
ਪਹਿਲਾਂ ਤਾਂ ਉਬਲਦੇ ਪਾਣੀ ਨੂੰ ਦੇਖ ਕੇ ਲੋਕ ਡਰ ਗਏ। ਪਰ ਜਦੋਂ ਪਾਣੀ ਨੂੰ ਬਾਲਟੀ ਵਿੱਚ ਕੱਢ ਕੇ ਛੂਹਿਆ ਗਿਆ ਤਾਂ ਪਾਣੀ ਬਹੁਤ ਠੰਡਾ ਨਿਕਲਿਆ। ਇਸ ਤੋਂ ਬਾਅਦ ਲੋਕਾਂ ਨੇ ਇਹ ਗੈਸ ਸਮਝੀ। ਪਰ ਜਦੋਂ ਹਾਈ ਸਕੂਲ ਦੇ ਮੁੱਖ ਅਧਿਆਪਕ ਦੇਵਾਨੰਦ ਨੇ ਪਾਣੀ ਦਾ ਟੀਡੀਐਸ ਮਾਪਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਪਾਣੀ ਪੀਣ ਯੋਗ ਹੈ। ਇਸ ਦੇ ਨਾਲ ਹੀ ਇੱਕ ਡਾਕਟਰ ਮਨੋਜ ਕੁਮਾਰ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਸੀ। ਦੋਵਾਂ ਨੇ ਦੱਸਿਆ ਕਿ ਇਹ ਪਾਣੀ ਪੀਣ ਯੋਗ ਹੈ। ਇਸ ਤੋਂ ਬਾਅਦ ਉਸ ਖੂਹ 'ਤੇ ਭੀੜ ਇਕੱਠੀ ਹੋ ਗਈ। ਲੋਕ ਪਾਣੀ ਪੀ ਰਹੇ ਸਨ ਅਤੇ ਘਰ ਲਿਜਾਣ ਲਈ ਵੀ ਭਰ ਰਹੇ ਸਨ।
ਪਿੰਡ ਦੀ ਸੁਨੈਨਾ ਦੇਵੀ ਨਾਂ ਦੀ ਔਰਤ ਜੋ ਕਿ ਹੱਡੀਆਂ ਦੀ ਬੀਮਾਰੀ ਤੋਂ ਪੀੜਤ ਸੀ, ਜਦੋਂ ਉਸ ਨੇ ਉਹ ਪਾਣੀ ਪੀਤਾ ਅਤੇ ਇਸ ਨਾਲ ਇਸ਼ਨਾਨ ਕੀਤਾ ਤਾਂ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਗਈ। ਔਰਤ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਉੱਠਣ-ਬੈਠਣ 'ਚ ਕਾਫੀ ਦਿੱਕਤ ਆਉਂਦੀ ਸੀ। ਪਰ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ। ਹੁਣ ਉਹ ਚੰਗੀ ਤਰ੍ਹਾਂ ਉੱਠਣ-ਬੈਠਣ ਲੱਗ ਪਈ ਹੈ। ਜਿਸ ਤੋਂ ਬਾਅਦ ਇਹ ਹੋਰ ਵੀ ਚਮਤਕਾਰੀ ਦਿਖਾਈ ਦੇਣ ਲੱਗਾ। ਇਸ ਪਾਣੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਵੀ ਵਧਣ ਲੱਗਾ। ਹੌਲੀ-ਹੌਲੀ ਲੋਕ ਖੂਹ 'ਤੇ ਪਹੁੰਚ ਕੇ ਇਸ਼ਨਾਨ ਕਰਕੇ ਪਾਣੀ ਪੀਣ ਲੱਗੇ। ਕੈਮਿਸਟਰੀ ਦੇ ਪ੍ਰੋਫੈਸਰ ਏਕੇ ਝਾਅ ਨੇ ਕਿਹਾ ਕਿ ਪਾਣੀ ਵਿੱਚ ਵੀ ਰਸਾਇਣ ਹੋ ਸਕਦੇ ਹਨ।
ਇਹ ਵੀ ਪੜ੍ਹੋ: Viral Video: ਕਾਂ ਤੇ ਸੱਪ ਵਿਚਕਾਰ ਹੋਈ ਭਿਆਨਕ ਲੜਾਈ, ਕਦੇ ਨਹੀਂ ਦੇਖਿਆ ਹੋਵੇਗਾ ਅਜਿਹਾ ਖ਼ਤਰਨਾਕ ਨਜ਼ਾਰਾ!
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਖੂਹ 70 ਸਾਲ ਪੁਰਾਣਾ ਹੈ। ਇੱਥੇ ਆਲੇ-ਦੁਆਲੇ 7 ਦੇ ਕਰੀਬ ਖੂਹ ਹਨ, ਪਰ ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਪਾਣੀ ਨਹੀਂ ਹੈ। ਇਸ ਖੂਹ ਵਿੱਚ ਹੀ ਪਾਣੀ ਹੈ। ਇੱਥੇ ਪਾਣੀ ਦੀ ਪਰਤ ਕਰੀਬ 90 ਫੁੱਟ 'ਤੇ ਹੈ ਪਰ ਪਾਣੀ ਸਿਰਫ਼ 30 ਫੁੱਟ 'ਤੇ ਹੀ ਆ ਰਿਹਾ ਹੈ। ਕੁਝ ਲੋਕ ਇਸ ਨੂੰ ਰੱਬੀ ਚਮਤਕਾਰ ਵੀ ਮੰਨ ਰਹੇ ਹਨ।
ਇਹ ਵੀ ਪੜ੍ਹੋ: Viral Video: ਵਿਅਕਤੀ ਨੇ ਲਗਾਈ ਮੈਟਰੋ ਨਾਲ ਦੌੜ, ਨਤੀਜੇ ਦੇਖ ਕੇ ਹੈਰਾਨ ਰਹਿ ਜਾਓਗੇ ਤੁਸੀਂ