(Source: ECI/ABP News/ABP Majha)
Hand of God: NASA ਨੇ ਬ੍ਰਹਿਮੰਡ ਵਿਚ 'ਰੱਬ ਦਾ ਹੱਥ' ਦਿੱਸਣ ਬਾਰੇ ਸਾਂਝੀ ਕੀਤੀ ਤਸਵੀਰ ਦਾ ਖੋਲ੍ਹਿਆ ਰਾਜ਼
Hand of God- ਰੱਬ ਨੂੰ ਕਿਸੇ ਨੇ ਨਹੀਂ ਦੇਖਿਆ, ਪਰ ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਨੇ ਬ੍ਰਹਿਮੰਡ ਦੀ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ।
Hand of God- ਰੱਬ ਨੂੰ ਕਿਸੇ ਨੇ ਨਹੀਂ ਦੇਖਿਆ, ਪਰ ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਨੇ ਬ੍ਰਹਿਮੰਡ ਦੀ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ। ਦਰਅਸਲ, ਨਾਸਾ ਨੇ ਇਸ ਨੂੰ Hand of God, ਯਾਨੀ ‘ਰੱਬ ਦਾ ਹੱਥ’ (Hand of God) ਕਿਹਾ ਹੈ। ਇਹ ਤਸਵੀਰ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ।
ਲੋਕ ਪੁੱਛ ਰਹੇ ਹਨ ਕਿ ਕੀ ਸੱਚਮੁੱਚ ਪੁਲਾੜ ਵਿੱਚ ਰੱਬ ਦੇ ਦਰਸ਼ਨ ਹੋ ਰਹੇ ਹਨ? ਇਸ ਤੋਂ ਬਾਅਦ ਨਾਸਾ ਨੇ ਇਸ ਦਾ ਰਾਜ਼ ਦੱਸਿਆ। ਤੁਸੀਂ ਵੀ ਜਾਣ ਕੇ ਹੈਰਾਨ ਰਹਿ ਜਾਓਗੇ। ਇਹ ਤਸਵੀਰ 6 ਮਈ 2024 ਨੂੰ ਲਈ ਗਈ ਸੀ।
ਲਾਈਵ ਸਾਇੰਸ ਦੀ ਰਿਪੋਰਟ ਮੁਤਾਬਕ ਹਰ ਹਫਤੇ ਨਾਸਾ ਬ੍ਰਹਿਮੰਡ ਦੀਆਂ ਖੂਬਸੂਰਤ ਅਤੇ ਅਦਭੁਤ ਤਸਵੀਰਾਂ ਸ਼ੇਅਰ ਕਰਦਾ ਹੈ, ਜਿਸ ਨੂੰ ਸਪੇਸ ਫੋਟੋ ਆਫ ਦਿ ਵੀਕ (Space Photo Of The Week) ਕਿਹਾ ਜਾਂਦਾ ਹੈ। ਪਰ ਇਸ ਵਾਰ ਉਸ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ਨੇ ਖਲਬਲੀ ਮਚਾ ਦਿੱਤੀ ਹੈ। ਇਸ ਤਸਵੀਰ ਵਿੱਚ ਬ੍ਰਹਿਮੰਡ ਵਿੱਚ ਇੱਕ ਮੁੱਠੀ ਵਰਗੀ ਸ਼ਕਲ ਦਿਖਾਈ ਦੇ ਰਹੀ ਹੈ।
ਇੰਝ ਜਾਪਦਾ ਹੈ ਜਿਵੇਂ ਕੋਈ ਪਰਮ ਸ਼ਕਤੀ ਬਖਸ਼ਿਸ਼ ਕਰ ਰਹੀ ਹੋਵੇ। ਨਾਸਾ ਨੇ ਇਸ ਦਾ ਭੇਤ ਖੋਲ੍ਹ ਦਿੱਤਾ ਹੈ। ਉਸ ਨੇ ਦੱਸਿਆ ਕਿ ਇਹ ਚਮਕੀਲਾ ਚੀਜ਼ ਹੋਰ ਕੁਝ ਨਹੀਂ ਸਗੋਂ ਇੱਕ ਨੇਬੂਲਾ ਹੈ ਜੋ ਤਾਰੇ ਦੇ ਟੁੱਟਣ ਤੋਂ ਬਾਅਦ ਬਚਿਆ ਰਹਿ ਗਿਆ ਸੀ। ਇੱਥੇ ਤਾਰੇ ਦਾ ਜਨਮ ਹੋ ਰਿਹਾ ਹੈ।
ਇਹ ਗਮ ਨੇਬੂਲਾ
ਨਾਸਾ ਦੇ ਅਨੁਸਾਰ ਇਹ ਗਮ ਨੇਬੂਲਾ ਹੈ, ਜਿਸ ਨੂੰ CG4 ਦੇ ਨਾਮ ਨਾ ਜਾਣਿਆਂ ਜਾਂਦਾ ਹੈ। ਜੋ ਕਿ 1,300 ਪ੍ਰਕਾਸ਼ ਸਾਲ ਦੂਰ ਹੈ। CG4 ਗੈਸ ਅਤੇ ਧੂੜ ਦਾ ਬਣਿਆ ਇੱਕ ਬੱਦਲ ਹੈ, ਜਿੱਥੇ ਤਾਰੇ ਪੈਦਾ ਹੁੰਦੇ ਹਨ। ਪਰ ਇਸ ਦੇ ਅਜੀਬ ਆਕਾਰ ਕਾਰਨ ਇਸ ਨੂੰ ਦੋ ਨਾਂ ਦਿੱਤੇ ਗਏ ਹਨ। ਇਸ ਦੀ ਪੂਛ ਧੂਮਕੇਤੂ ਵਰਗੀ ਹੋਣ ਕਰਕੇ, ਇਸ ਨੂੰ ਕੋਮੇਟਰੀ ਗਲੋਬਿਊਲ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਬ੍ਰਹਿਮੰਡ ਵਿਚ ਫੈਲੀਆਂ ਵੱਡੀਆਂ ਬਾਹਾਂ ਕਾਰਨ ਇਸ ਨੂੰ ਹੈਂਡ ਆਫ਼ ਗੌਡ ਵੀ ਕਿਹਾ ਜਾਂਦਾ ਹੈ।
ਬਲੈਂਕੋ ਟੈਲੀਸਕੋਪ ਰਾਹੀਂ ਫੋਟੋਆਂ ਖਿੱਚੀਆਂ ਗਈਆਂ
ਇਹ ਤਸਵੀਰ ਚਿਲੀ ਦੇ ਬਲੈਂਕੋ ਟੈਲੀਸਕੋਪ ਤੋਂ ਲਈ ਗਈ ਸੀ। ਇਸ ‘ਚ CG 4 ਦਾ ਧੂੜ ਭਰਿਆ ਸਿਰ ਅਤੇ ਲੰਬੀ ਪੂਛ ਦਿਖਾਈ ਦੇ ਰਹੀ ਹੈ। ਅਜਿਹਾ ਲਗਦਾ ਹੈ ਕਿ ਇਹ ਇੱਕ ਗਲੈਕਸੀ ਨੂੰ ਖਾਣ ਦੀ ਤਿਆਰੀ ਕਰ ਰਿਹਾ ਹੈ, ਪਰ ਕਲੋਜ਼-ਅੱਪ ‘ਤੇ ਤੁਸੀਂ ਦੇਖੋਗੇ ਕਿ ਇਸ ਤੋਂ ਦੋ ਤਾਰੇ ਪੈਦਾ ਹੋ ਰਹੇ ਹਨ, ਜੋ ਉਂਗਲਾਂ ਵਾਂਗ ਦਿਖਾਈ ਦਿੰਦੇ ਹਨ। ਕੋਮੇਟਰੀ ਗਲੋਬੂਲਸ ਕਿਵੇਂ ਬਣਦੇ ਹਨ ਇਹ ਅਜੇ ਵੀ ਇੱਕ ਰਹੱਸ ਹੈ।
ਕੁਝ ਖਗੋਲ-ਵਿਗਿਆਨੀ ਮੰਨਦੇ ਹਨ ਕਿ ਉਨ੍ਹਾਂ ਦਾ ਆਕਾਰ ਨੇੜਲੇ ਵਿਸ਼ਾਲ ਗਰਮ ਤਾਰਿਆਂ ਤੋਂ ਆਉਣ ਵਾਲੀਆਂ ਹਵਾਵਾਂ ਕਾਰਨ ਹੁੰਦਾ ਹੈ। ਦੂਸਰੇ ਸੁਝਾਅ ਦਿੰਦੇ ਹਨ ਕਿ ਇਹ ਬਣਤਰ ਗੋਲਾਕਾਰ ਨੇਬੁਲਾ ਹੋ ਸਕਦੇ ਹਨ ਜੋ ਨੇੜਲੇ ਸੁਪਰਨੋਵਾ ਦੇ ਪ੍ਰਭਾਵ ਦੁਆਰਾ ਵਿਗੜ ਗਏ ਸਨ।