ਦੁਨੀਆ ਦੀ ਪਹਿਲੀ ਫਲਾਈਟ ਨੇ ਇੱਥੇ ਉਡਾਣ ਭਰੀ ਸੀ, ਟਿਕਟ ਦੀ ਕੀਮਤ ਜਾਣ ਕੇ ਹੋ ਜਾਓਗੇ ਹੈਰਾਨ
ਕੀ ਤੁਸੀਂ ਜਾਣਦੇ ਹੋ ਕਿ ਆਮ ਲੋਕਾਂ ਨੇ ਪਹਿਲੀ ਵਾਰ ਹਵਾਈ ਜਹਾਜ ਵਿੱਚ ਕਦੋਂ ਸਫਰ ਕੀਤਾ ਸੀ? ਇਸ ਵਿੱਚ ਸਫਰ ਕਰਨ ਲਈ ਲੋਕਾਂ ਨੂੰ ਕਿੰਨਾ ਕਿਰਾਇਆ ਦੇਣਾ ਪਿਆ ਸੀ।
Nepal Plane Crash: ਨੇਪਾਲ ਦੇ ਪੋਖਰਾ ਵਿੱਚ ਕ੍ਰੈਸ਼ ਹੋਣ ਵਾਲੇ ਜਹਾਜ਼ ਵਿੱਚ ਕੁੱਲ 72 ਲੋਕ ਸਵਾਰ ਸਨ। ਇਸ ਹਾਦਸੇ 'ਚ ਕੁੱਲ 70 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ, ਜਦਕਿ 2 ਲੋਕ ਹਾਲੇ ਵੀ ਲਾਪਤਾ ਹਨ। ਭਾਵੇਂ ਅੱਜ ਦੇ ਆਧੁਨਿਕ ਯੁੱਗ ਵਿੱਚ ਹਵਾਈ ਯਾਤਰਾ ਇੱਕ ਆਮ ਗੱਲ ਹੈ ਪਰ ਇੱਕ ਸਮਾਂ ਸੀ ਜਦੋਂ ਹਵਾ ਵਿੱਚ ਉੱਡਣਾ ਲੋਕਾਂ ਲਈ ਮਹਿਜ਼ ਇੱਕ ਸੁਪਨਾ ਸੀ। ਪਰ ਮਨੁੱਖ ਨੇ ਆਪਣੀ ਬੁੱਧੀ ਅਤੇ ਵਿਗਿਆਨ ਦੀ ਮਦਦ ਨਾਲ ਇਸ ਸੁਪਨੇ ਨੂੰ ਸਾਕਾਰ ਕੀਤਾ ਅਤੇ ਹਵਾਈ ਜਹਾਜ਼ ਬਣਾਇਆ। ਕੀ ਤੁਸੀਂ ਜਾਣਦੇ ਹੋ ਕਿ ਆਮ ਲੋਕਾਂ ਨੇ ਪਹਿਲੀ ਵਾਰ ਹਵਾਈ ਜਹਾਜ ਵਿੱਚ ਕਦੋਂ ਸਫਰ ਕੀਤਾ ਸੀ? ਅੱਜ ਇਸ ਲੇਖ ਵਿੱਚ ਅਸੀਂ ਤੁਹਾਨੂੰ ਪਹਿਲੇ ਯਾਤਰੀ ਜਹਾਜ਼ ਬਾਰੇ ਦੱਸਾਂਗੇ। ਇਹ ਵੀ ਪਤਾ ਲੱਗੇਗਾ ਕਿ ਜਹਾਜ਼ ਨੂੰ ਉਡਾਉਣ ਵਾਲਾ ਪਾਇਲਟ ਕੌਣ ਸੀ ਅਤੇ ਇਸ ਵਿੱਚ ਸਫਰ ਕਰਨ ਲਈ ਲੋਕਾਂ ਨੂੰ ਕਿੰਨਾ ਕਿਰਾਇਆ ਦੇਣਾ ਪਿਆ ਸੀ।
ਲਗਭਗ 109 ਸਾਲ ਪਹਿਲਾਂ 1 ਜਨਵਰੀ 1914 ਨੂੰ ਦੁਨੀਆ ਦੇ ਪਹਿਲੇ ਯਾਤਰੀ ਜਹਾਜ਼ ਨੇ ਉਡਾਣ ਭਰੀ ਸੀ। ਇਹ ਉਡਾਣ ਅਮਰੀਕਾ ਦੇ ਫਲੋਰੀਡਾ ਦੇ ਦੋ ਸ਼ਹਿਰਾਂ ਸੇਂਟ ਪੀਟਰਸਬਰਗ ਅਤੇ ਟੈਂਪਾ ਵਿਚਕਾਰ ਕੀਤੀ ਗਈ ਸੀ। ਉਂਝ ਸੜਕੀ ਮਾਰਗ ਰਾਹੀਂ ਇਨ੍ਹਾਂ ਦੋਵਾਂ ਸ਼ਹਿਰਾਂ ਵਿਚਾਲੇ ਦੂਰੀ ਕਰੀਬ 42 ਕਿਲੋਮੀਟਰ ਹੈ। ਪਰ ਇਸ ਜਹਾਜ਼ ਨੇ ਸਿਰਫ 34 ਕਿਲੋਮੀਟਰ ਦਾ ਹਵਾਈ ਸਫਰ ਤੈਅ ਕੀਤਾ ਸੀ, ਜਿਸ ਨੂੰ ਇਸ ਜਹਾਜ਼ ਨੇ 23 ਮਿੰਟਾਂ ਵਿੱਚ ਕਰ ਤੈਅ ਕੀਤਾ ਸੀ।
ਇਹ ਜਹਾਜ਼ ਫਲਾਇੰਗ ਬੋਟ ਸੀ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਯਾਤਰੀਆਂ ਨੇ ਪਹਿਲੀ ਵਾਰ ਫਲਾਇੰਗ ਬੋਟ 'ਚ ਉਡਾਣ ਭਰੀ ਸੀ। ਇਸ ਫਲਾਇੰਗ ਬੋਟ ਏਅਰਕ੍ਰਾਫਟ ਨੂੰ ਟ੍ਰੇਨ ਰਾਹੀਂ ਸੇਂਟ ਪੀਟਰਸਬਰਗ ਭੇਜਿਆ ਗਿਆ ਸੀ। ਫਲਾਇੰਗ ਬੋਟ ਏਅਰਕ੍ਰਾਫਟ ਦਾ ਭਾਰ ਲਗਭਗ 567 ਕਿਲੋਗ੍ਰਾਮ ਸੀ। ਇਸ ਦੀ ਲੰਬਾਈ 8 ਮੀਟਰ ਅਤੇ ਚੌੜਾਈ 13 ਮੀਟਰ ਸੀ। ਇਸ ਵਿੱਚ ਸਿਰਫ਼ ਪਾਇਲਟ ਅਤੇ ਇੱਕ ਯਾਤਰੀ ਲਈ ਬੈਠਣ ਦੀ ਵਿਵਸਥਾ ਸੀ, ਜਿਸ ਲਈ ਇਸ ਵਿੱਚ ਲੱਕੜ ਦੀਆਂ ਸੀਟਾਂ ਲਗਾਈਆਂ ਗਈਆਂ ਸਨ।
ਇਸ ਨੂੰ ਉਡਾਉਣ ਵਾਲੇ ਪਾਇਲਟ ਦਾ ਨਾਂ ਟੋਨੀ ਜੈਨਸ (Tony Jannus) ਸੀ। ਸਾਲ 1914 ਦੇ ਪਹਿਲੇ ਦਿਨ ਯਾਨੀ 1 ਜਨਵਰੀ ਨੂੰ ਪਹਿਲੀ ਵਾਰ ਕੋਈ ਯਾਤਰੀ ਜਹਾਜ਼ ਉਡਾਣ ਭਰਨ ਵਾਲਾ ਸੀ। ਇਸ ਜਹਾਜ਼ ਦੀ ਟਿਕਟ ਨਿਲਾਮ ਕੀਤੀ ਗਈ ਕਿਉਂਕਿ ਜਹਾਜ਼ ਵਿੱਚ ਸਿਰਫ਼ ਇੱਕ ਯਾਤਰੀ ਲਈ ਸੀਟ ਸੀ। ਸੇਂਟ ਪੀਟਰਸਬਰਗ ਦੇ ਵਾਟਰਫਰੰਟ 'ਤੇ ਕਰੀਬ ਤਿੰਨ ਹਜ਼ਾਰ ਲੋਕ ਆਏ ਸਨ, ਜਿੱਥੇ ਟਿਕਟਾਂ ਦੀ ਨਿਲਾਮੀ ਹੋਣੀ ਸੀ। ਇਹ ਟਿਕਟ ਫੀਲ ਨਾਂ ਦੇ ਵਿਅਕਤੀ ਨੇ ਖਰੀਦੀ ਸੀ। ਫੀਲ ਇੱਕ ਵੇਅਰਹਾਊਸ ਬਿਜਨੈਸਮੈਨ ਵਿੱਚ ਸੀ। ਇਹ ਦੁਨੀਆ ਦੀ ਪਹਿਲੀ ਹਵਾਈ ਟਿਕਟ ਸੀ ਅਤੇ $400 ਵਿੱਚ ਨਿਲਾਮ ਹੋਈ ਸੀ। ਅੱਜ ਦੇ ਸਮੇਂ ਦੇ ਹਿਸਾਬ ਨਾਲ ਇਹ 8,500 ਡਾਲਰ ਤੋਂ ਵੱਧ ਯਾਨੀ ਲਗਭਗ 6,02,129 ਰੁਪਏ ਹੈ।
ਰਸਤੇ 'ਚ ਜਹਾਜ਼ 'ਚ ਖਰਾਬੀ ਆ ਗਈ ਸੀ
ਇਸ ਜਹਾਜ਼ ਨੇ ਪਾਣੀ ਦੇ ਉੱਪਰ ਤੋਂ ਉਡਾਣ ਭਰੀ ਸੀ। ਜੈਨਸ ਜਹਾਜ਼ ਨੂੰ ਪਾਣੀ ਦੀ ਸਤ੍ਹਾ ਤੋਂ 50 ਫੁੱਟ ਤੋਂ ਵੱਧ ਉੱਪਰ ਨਹੀਂ ਲੈਕੇ ਗਏ ਸਨ। ਪਰ ਅੱਧ ਵਿਚਕਾਰ, ਜਹਾਜ਼ ਦਾ ਇੱਕ ਇੰਜਣ ਫੇਲ੍ਹ ਹੋ ਗਿਆ ਅਤੇ ਇਹ ਲਗਭਗ ਖਾੜੀ ਦੀ ਸਤ੍ਹਾ 'ਤੇ ਸੀ, ਜਦੋਂ ਜੈਨਸ ਨੇ ਆਪਣੇ ਹੁਨਰ ਦੀ ਵਰਤੋਂ ਕਰਦਿਆਂ ਕੁਝ ਚੀਜਾਂ ਨੂੰ ਠੀਕ ਕੀਤਾ ਅਤੇ ਫਿਰ ਉੱਡਣਾ ਸ਼ੁਰੂ ਕਰ ਦਿੱਤਾ। ਜਦੋਂ ਜਹਾਜ਼ ਟੈਂਪਾ ਵਿੱਚ ਉਤਰਿਆ ਤਾਂ 3,500 ਤੋਂ ਵੱਧ ਲੋਕਾਂ ਨੇ ਜੈਨਸ ਅਤੇ ਫਿਲ ਦਾ ਸਵਾਗਤ ਕਰਦਿਆਂ ਤਾੜੀਆਂ ਵਜਾ ਕੇ ਅਤੇ ਜਸ਼ਨ ਮਨਾਇਆ ਸੀ।