ਪੜਚੋਲ ਕਰੋ

ਰੇਲਵੇ ਨੂੰ 2 ਰੁਪਏ ਨਾ ਦੇਣੇ ਪੈ ਗਏ ਬੇਹੱਦ ਭਾਰੀ, ਕਾਨੰਨੀ ਲੜਾਈ ਮਗਰੋਂ ਹੁਣ ਅਦਾ ਕਰਨੇ ਪੈਣਗੇ 2 ਕਰੋੜ 43 ਲੱਖ, ਜਾਣੋ ਪੂਰਾ ਮਾਮਲਾ

Indian Railway: ਰਾਜਸਥਾਨ ਦੇ ਕੋਟਾ ਦੇ ਇੱਕ ਜਾਗਰੂਕ ਨਾਗਰਿਕ ਨੇ ਰੇਲਵੇ ਦੀ ਵੱਡੀ ਲਾਪਰਵਾਹੀ ਦਾ ਪਰਦਾਫਾਸ਼ ਕੀਤਾ ਸੀ। ਮਹਿਜ਼ 2 ਰੁਪਏ ਦੀ ਲੜਾਈ ਕਾਰਨ ਰੇਲਵੇ ਨੂੰ ਹੁਣ 2.43 ਕਰੋੜ ਦਾ ਭੁਗਤਾਨ ਕਰਨਾ ਪਵੇਗਾ।  

ਕੋਟਾ: ਰਾਜਸਥਾਨ ਦੇ ਕੋਟਾ ਦੇ ਇੱਕ ਜਾਗਰੂਕ ਨਾਗਰਿਕ ਨੇ ਰੇਲਵੇ ਦੀ ਵੱਡੀ ਲਾਪਰਵਾਹੀ ਦਾ ਪਰਦਾਫਾਸ਼ ਕੀਤਾ ਸੀ। ਮਹਿਜ਼ 2 ਰੁਪਏ ਦੀ ਲੜਾਈ ਕਾਰਨ ਰੇਲਵੇ ਨੂੰ ਹੁਣ 2.43 ਕਰੋੜ ਦਾ ਭੁਗਤਾਨ ਕਰਨਾ ਪਵੇਗਾ। ਕੋਟਾ ਦੇ ਇੱਕ ਵਿਅਕਤੀ ਸੁਜੀਤ ਸਵਾਮੀ  ਨੇ ਰੇਲਵੇ 'ਤੇ ਕੀਤਾ ਕੇਸ, ਹੁਣ ਰੇਲਵੇ ਨੂੰ 2 ਦੀ ਬਜਾਏ 2 ਕਰੋੜ 43 ਲੱਖ ਦੇਣੇ ਪੈਣਗੇ। ਲਗਪਗ 3 ਲੱਖ ਰੇਲਵੇ ਯਾਤਰੀਆਂ ਨੂੰ ਇਸ ਦਾ ਲਾਭ ਮਿਲਣ ਵਾਲਾ ਹੈ।

ਵਿਅਕਤੀ ਦੀ ਜ਼ਿੱਦ ਅੱਗੇ ਝੁਕਿਆ ਰੇਲਵੇ

ਕੋਟਾ ਦੇ ਇੱਕ ਵਿਅਕਤੀ ਸੁਜੀਤ ਸਵਾਮੀ ਦੀ ਜ਼ਿੱਦ ਅੱਗੇ ਰੇਲਵੇ ਨੇ ਗੋਡੇ ਟੇਕ ਦਿੱਤੇ ਹਨ। ਸੁਜੀਤ ਸਿਰਫ 2 ਰੁਪਏ ਲਈ ਲੜਿਆ। ਹੁਣ ਰੇਲਵੇ 2.43 ਕਰੋੜ ਰੁਪਏ ਦੇਵੇਗਾ, ਜਿਸ ਨਾਲ 2.98 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ। ਪਹਿਲਾਂ ਤਾਂ ਸੁਜੀਤ ਨੇ ਰੇਲਵੇ ਤੋਂ 35 ਰੁਪਏ ਦਾ ਰਿਫੰਡ ਲੈਣ ਲਈ 5 ਸਾਲ ਤੱਕ ਸੰਘਰਸ਼ ਕੀਤਾ ਅਤੇ ਅਖੀਰ ਵਿੱਚ ਜਿੱਤਿਆ। ਇਸ ਵਿਅਕਤੀ ਦੀ ਜਿੱਤ ਦਾ ਕਰੀਬ 3 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ।

ਇੱਕ RTI ਜਵਾਬ ਦਾ ਹਵਾਲਾ ਦਿੰਦਿਆਂ, ਕੋਟਾ ਦੇ ਇੰਜੀਨੀਅਰ ਸੁਜੀਤ ਸਵਾਮੀ (Sujeet Swami) ਨੇ ਕਿਹਾ ਕਿ ਰੇਲਵੇ ਨੇ 2.98 ਲੱਖ IRCTC ਉਪਭੋਗਤਾਵਾਂ ਨੂੰ ਰਿਫੰਡ ਵਿੱਚ 2.43 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਸਵਾਮੀ ਨੇ ਕਿਹਾ ਕਿ GST ਪ੍ਰਣਾਲੀ ਲਾਗੂ ਹੋਣ ਤੋਂ ਪਹਿਲਾਂ ਵੀ ਟਿਕਟਾਂ ਨੂੰ ਰੱਦ ਕਰਨ 'ਤੇ ਸੇਵਾ ਟੈਕਸ ਵਜੋਂ 35 ਰੁਪਏ ਕੱਟੇ ਜਾਂਦੇ ਸਨ। ਅਜਿਹੇ 'ਚ ਉਸ ਨੇ ਸੂਚਨਾ ਦੇ ਅਧਿਕਾਰ (Right to Information applications) ਲਈ ਅਰਜ਼ੀਆਂ ਦਾਇਰ ਕੀਤੀਆਂ ਹਨ। ਇਸ ਦੇ ਨਾਲ ਹੀ ਚਾਰ ਸਰਕਾਰੀ ਵਿਭਾਗਾਂ ਨੂੰ ਪੱਤਰ ਵੀ ਲਿਖਿਆ ਗਿਆ ਸੀ। ਸਵਾਮੀ ਨੇ ਦਾਅਵਾ ਕੀਤਾ ਕਿ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC)  ਨੇ ਆਪਣੇ ਆਰਟੀਆਈ ਜਵਾਬ ਵਿੱਚ ਕਿਹਾ ਹੈ ਕਿ ਉਹ 2.98 ਲੱਖ ਉਪਭੋਗਤਾਵਾਂ ਨੂੰ ਹਰੇਕ ਟਿਕਟ 'ਤੇ 35 ਰੁਪਏ ਵਾਪਸ ਕਰੇਗਾ। ਜੋ ਕਿ ਕੁੱਲ 2.43 ਕਰੋੜ ਰੁਪਏ ਹੈ।

ਆਰਟੀਆਈ ਰਾਹੀਂ ਮੰਗਿਆ ਜਵਾਬ

ਜਦੋਂ ਸੁਜੀਤ ਸਵਾਮੀ ਦੇ ਪੈਸੇ ਕੱਟੇ ਗਏ ਤਾਂ ਉਸ ਨੇ ਆਰਟੀਆਈ ਰਾਹੀਂ ਜਾਣਨਾ ਚਾਹਿਆ ਕਿ ਉਸ ਟਰੇਨ ਦੇ ਕਿੰਨੇ ਲੋਕਾਂ ਦੇ ਕਿੰਨੇ ਪੈਸੇ ਕੱਟੇ ਗਏ। ਪਤਾ ਲੱਗਾ ਕਿ 2.98 ਲੱਖ ਉਪਭੋਗਤਾਵਾਂ ਦੇ ਪੈਸੇ ਕੱਟੇ ਗਏ ਹਨ। ਉਨ੍ਹਾਂ ਪੈਸੇ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਵਾਰ-ਵਾਰ ਟਵੀਟ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ, ਰੇਲ ਮੰਤਰੀ, ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਜੀਐਸਟੀ ਕੌਂਸਲ ਅਤੇ ਵਿੱਤ ਮੰਤਰਾਲੇ ਨੂੰ ਟੈਗ ਕੀਤਾ, ਜਿਸ ਨਾਲ 2.98 ਲੱਖ ਉਪਭੋਗਤਾਵਾਂ ਨੂੰ 35-35 ਰੁਪਏ ਵਾਪਸ ਲੈਣ ਵਿੱਚ ਮਦਦ ਕੀਤੀ।

ਟਿਕਟ ਸਾਲ 2017 ਵਿੱਚ ਬੁੱਕ ਕੀਤੀ ਗਈ ਸੀ

ਉਨ੍ਹਾਂ 2 ਜੁਲਾਈ 2017 ਦੀ ਯਾਤਰਾ ਕਰਨ ਲਈ 7 ਅਪ੍ਰੈਲ ਨੂੰ ਗੋਲਡਨ ਟੈਂਪਲ ਮੇਲ ਵਿੱਚ ਕੋਟਾ ਤੋਂ ਦਿੱਲੀ ਲਈ ਟਿਕਟ ਬੁੱਕ ਕੀਤੀ ਸੀ। ਜੀਐਸਟੀ ਦੀ ਨਵੀਂ ਪ੍ਰਣਾਲੀ 1 ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈ ਹੈ। ਹਾਲਾਂਕਿ ਉਸ ਨੇ ਟਿਕਟ ਕੈਂਸਲ ਕਰਵਾ ਦਿੱਤੀ ਸੀ, ਜਿਸ ਦੀ ਕੀਮਤ 765 ਰੁਪਏ ਸੀ ਅਤੇ ਉਸ ਨੂੰ 100 ਰੁਪਏ ਦੀ ਕਟੌਤੀ ਨਾਲ 665 ਰੁਪਏ ਵਾਪਸ ਮਿਲ ਗਏ। ਜਦਕਿ ਉਸਦੇ 65 ਰੁਪਏ ਕੱਟੇ ਜਾਣੇ ਚਾਹੀਦੇ ਸਨ। ਸਵਾਮੀ ਨੇ ਅੱਗੇ ਦੱਸਿਆ ਕਿ ਉਸ ਤੋਂ ਸਰਵਿਸ ਟੈਕਸ ਵਜੋਂ 35 ਰੁਪਏ ਵਾਧੂ ਕੱਟੇ ਗਏ ਸਨ।

IRCTC ਨੇ 33 ਰੁਪਏ ਵਾਪਸ ਕੀਤੇ

ਸਵਾਮੀ ਨੇ ਰੇਲਵੇ ਅਤੇ ਵਿੱਤ ਮੰਤਰਾਲੇ ਨੂੰ ਆਰਟੀਆਈ ਰਾਹੀਂ 35 ਰੁਪਏ ਲੈਣ ਲਈ ਲੜਾਈ ਸ਼ੁਰੂ ਕੀਤੀ। ਆਰਟੀਆਈ ਦੇ ਜਵਾਬ ਵਿੱਚ, IRCTC ਨੇ ਕਿਹਾ ਸੀ, 35 ਰੁਪਏ ਵਾਪਸ ਕੀਤੇ ਜਾਣਗੇ। ਸਵਾਮੀ ਨੇ ਦੱਸਿਆ ਕਿ 1 ਮਈ 2019 ਨੂੰ ਉਨ੍ਹਾਂ ਨੂੰ 33 ਰੁਪਏ ਵਾਪਸ ਮਿਲੇ ਅਤੇ 2 ਰੁਪਏ ਕੱਟ ਲਏ ਗਏ। ਆਖਰਕਾਰ, ਕਈ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ, ਇਹ ਮਾਮਲਾ ਵਿੱਤ ਕਮਿਸ਼ਨਰ ਅਤੇ ਸਕੱਤਰ, ਰੇਲਵੇ ਮੰਤਰਾਲੇ, ਭਾਰਤ ਸਰਕਾਰ, ਆਈਆਰਸੀਟੀਸੀ, ਵਿੱਤ ਮੰਤਰਾਲੇ (ਮਾਲ) ਵਿਭਾਗ ਦੇ ਸਕੱਤਰ ਅਤੇ ਜੀਐਸਟੀ ਕੌਂਸਲ ਕੋਲ ਪਹੁੰਚਿਆ।

ਇਸ ਦੌਰਾਨ ਸੁਜੀਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਨੂੰ ਹਰ ਰੋਜ਼ ਕਈ ਟਵੀਟ ਵੀ ਕੀਤੇ। ਇਸ ਦੇ ਨਾਲ ਹੀ ਰੇਲਵੇ ਅਧਿਕਾਰੀ ਦੀ ਤਰਫੋਂ ਸੁਜੀਤ ਨੂੰ ਦੱਸਿਆ ਗਿਆ ਕਿ ਉਸਦਾ ਰਿਫੰਡ ਮਨਜ਼ੂਰ ਹੋ ਗਿਆ ਹੈ ਅਤੇ ਉਸਨੂੰ 30 ਮਈ ਤੱਕ ਮਿਲ ਗਿਆ ਹੈ, ਜਿਸ ਨੂੰ ਉਹ ਪੀਐਮ ਕੇਅਰ ਫੰਡ ਵਿੱਚ ਦਾਨ ਕਰਨਗੇ। ਇਸ ਦੇ ਨਾਲ ਹੀ ਰੇਲਵੇ ਨੇ ਹੋਰ ਸਾਰੇ ਖਪਤਕਾਰਾਂ ਨੂੰ ਵੀ ਰਿਫੰਡ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gold-Silver Rate Today: ਸੋਨਾ ਹੋਇਆ ਸਸਤਾ, ਚਾਂਦੀ ਦੇ ਵਧੇ ਭਾਅ; ਜਾਣੋ 24 ਅਤੇ 22 ਕੈਰੇਟ ਦੀ ਅੱਜ ਕੀ ਕੀਮਤ ? 
Gold-Silver Rate Today: ਸੋਨਾ ਹੋਇਆ ਸਸਤਾ, ਚਾਂਦੀ ਦੇ ਵਧੇ ਭਾਅ; ਜਾਣੋ 24 ਅਤੇ 22 ਕੈਰੇਟ ਦੀ ਅੱਜ ਕੀ ਕੀਮਤ ? 
Arshdeep Singh: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦਾ ਤੋੜਿਆ ਰਿਕਾਰਡ
Arshdeep Singh: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦਾ ਤੋੜਿਆ ਰਿਕਾਰਡ
BSNL ਦਾ 52 ਦਿਨ ਵਾਲਾ ਸਭ ਤੋਂ ਸਸਤਾ ਰਿਚਾਰਜ! ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ ਭਰਪੂਰ ਡੇਟਾ
BSNL ਦਾ 52 ਦਿਨ ਵਾਲਾ ਸਭ ਤੋਂ ਸਸਤਾ ਰਿਚਾਰਜ! ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ ਭਰਪੂਰ ਡੇਟਾ
ਬ੍ਰਾਸੀਲੀਆ ਦੀ ਸੁਪਰੀਮ ਕੋਰਟ ਕੋਲ ਹੋਇਆ ਧਮਾਕਾ, 1 ਦੀ ਮੌਤ, 2 ਜ਼ਖ਼ਮੀ
ਬ੍ਰਾਸੀਲੀਆ ਦੀ ਸੁਪਰੀਮ ਕੋਰਟ ਕੋਲ ਹੋਇਆ ਧਮਾਕਾ, 1 ਦੀ ਮੌਤ, 2 ਜ਼ਖ਼ਮੀ
Advertisement
ABP Premium

ਵੀਡੀਓਜ਼

ਜੇ ਬੰਦੇ ਦਾ ਪੁੱਤਾ ਆ ਤਾਂ ਕਰ Sukhjinder Randhawa'ਤੇAction., Bhagwant Maan ਨੂੰ ਖੁੱਲਾ Challenge| ElectionMc Election | ਨਗਰ ਨਿਗਮ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਚੋਣ ਕਮਿਸ਼ਨ ਨੇ ਜਾਰੀ ਕੀਤੀ ਨੋਟੀਫ਼ਿਕੇਸ਼ਨ!Weather | Alert!  Punjab ਦੀ ਹਵਾ ਹੋਈ ਜ਼ਹਿਰੀਲੀ, ਮੋਸਮ ਵਿਭਾਗ ਨੇ ਕੀਤਾ ਵੱਡਾ ਖ਼ੁਲਾਸਾ!Sukhbir Badal Accident | ਸੁਖਬੀਰ ਸਿੰਘ ਬਾਦਲ ਨਾਲ ਵਾਪਰਿਆ ਹਾਦਸਾ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold-Silver Rate Today: ਸੋਨਾ ਹੋਇਆ ਸਸਤਾ, ਚਾਂਦੀ ਦੇ ਵਧੇ ਭਾਅ; ਜਾਣੋ 24 ਅਤੇ 22 ਕੈਰੇਟ ਦੀ ਅੱਜ ਕੀ ਕੀਮਤ ? 
Gold-Silver Rate Today: ਸੋਨਾ ਹੋਇਆ ਸਸਤਾ, ਚਾਂਦੀ ਦੇ ਵਧੇ ਭਾਅ; ਜਾਣੋ 24 ਅਤੇ 22 ਕੈਰੇਟ ਦੀ ਅੱਜ ਕੀ ਕੀਮਤ ? 
Arshdeep Singh: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦਾ ਤੋੜਿਆ ਰਿਕਾਰਡ
Arshdeep Singh: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦਾ ਤੋੜਿਆ ਰਿਕਾਰਡ
BSNL ਦਾ 52 ਦਿਨ ਵਾਲਾ ਸਭ ਤੋਂ ਸਸਤਾ ਰਿਚਾਰਜ! ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ ਭਰਪੂਰ ਡੇਟਾ
BSNL ਦਾ 52 ਦਿਨ ਵਾਲਾ ਸਭ ਤੋਂ ਸਸਤਾ ਰਿਚਾਰਜ! ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ ਭਰਪੂਰ ਡੇਟਾ
ਬ੍ਰਾਸੀਲੀਆ ਦੀ ਸੁਪਰੀਮ ਕੋਰਟ ਕੋਲ ਹੋਇਆ ਧਮਾਕਾ, 1 ਦੀ ਮੌਤ, 2 ਜ਼ਖ਼ਮੀ
ਬ੍ਰਾਸੀਲੀਆ ਦੀ ਸੁਪਰੀਮ ਕੋਰਟ ਕੋਲ ਹੋਇਆ ਧਮਾਕਾ, 1 ਦੀ ਮੌਤ, 2 ਜ਼ਖ਼ਮੀ
ਹੁਣ ਕਿਸ ਦਿਨ ਹੋਵੇਗੀ ਤੁਹਾਡੀ ਮੌਤ, AI ਦੇਵੇਗਾ ਜਵਾਬ
ਹੁਣ ਕਿਸ ਦਿਨ ਹੋਵੇਗੀ ਤੁਹਾਡੀ ਮੌਤ, AI ਦੇਵੇਗਾ ਜਵਾਬ
Maruti New Dzire: ਨਵੀਂ ਡਿਜ਼ਾਇਰ ਦੇ ਬੇਸ ਵੇਰੀਐਂਟ 'ਚ ਇਹ 13 ਸ਼ਾਨਦਾਰ ਸੁਰੱਖਿਆ ਫੀਚਰ, ਕੀਮਤ 6.79 ਲੱਖ ਰੁਪਏ ਤੋਂ ਸ਼ੁਰੂ
ਨਵੀਂ ਡਿਜ਼ਾਇਰ ਦੇ ਬੇਸ ਵੇਰੀਐਂਟ 'ਚ ਇਹ 13 ਸ਼ਾਨਦਾਰ ਸੁਰੱਖਿਆ ਫੀਚਰ, ਕੀਮਤ 6.79 ਲੱਖ ਰੁਪਏ ਤੋਂ ਸ਼ੁਰੂ
ਇਜ਼ਰਾਈਲ ਦਾ ਬੇਰੂਤ 'ਤੇ ਕਹਿਰ, ਹਵਾਈ ਹਮਲਿਆਂ 'ਚ 7 ਬੱਚਿਆਂ ਸਮੇਤ 23 ਲੋਕਾਂ ਦੀ ਮੌਤ
ਇਜ਼ਰਾਈਲ ਦਾ ਬੇਰੂਤ 'ਤੇ ਕਹਿਰ, ਹਵਾਈ ਹਮਲਿਆਂ 'ਚ 7 ਬੱਚਿਆਂ ਸਮੇਤ 23 ਲੋਕਾਂ ਦੀ ਮੌਤ
Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (14-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ
Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (14-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ
Embed widget