(Source: ECI/ABP News)
Remedies to Get Rid of Rats: ਚੂਹਿਆਂ ਨੂੰ ਭਜਾਉਣ ਲਈ ਜ਼ਹਿਰ ਦੀ ਲੋੜ ਨਹੀਂ, ਇਹ ਘਰੇਲੂ ਨੁਸਖੇ ਦੇਣਗੇ ਰਾਹਤ
ਜੇਕਰ ਇੱਕ ਵੀ ਚੂਹਾ ਘਰ ਵਿੱਚ ਵੜ ਜਾਵੇ ਤਾਂ ਸਿਰਦਰਦ ਬਣ ਜਾਂਦਾ ਹੈ। ਚੂਹੇ ਸਿਰਫ ਅਨਾਜ ਅਤੇ ਕੱਪੜਿਆਂ 'ਤੇ ਹੀ ਨਹੀਂ ਬਲਕਿ ਹੋਰ ਵੀ ਕਈ ਚੀਜ਼ਾਂ ਨੂੰ ਵੀ ਕੁੱਤਰ ਦਿੰਦੇ ਹਨ। ਅਜਿਹੇ 'ਚ ਇਸ ਨੁਕਸਾਨ ਤੋਂ ਬਚਣ ਲਈ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਚੂਹਿਆਂ ਤੋਂ ਛੁਟਕਾਰਾ ਪਾ ਸਕਦੇ ਹੋ।
![Remedies to Get Rid of Rats: ਚੂਹਿਆਂ ਨੂੰ ਭਜਾਉਣ ਲਈ ਜ਼ਹਿਰ ਦੀ ਲੋੜ ਨਹੀਂ, ਇਹ ਘਰੇਲੂ ਨੁਸਖੇ ਦੇਣਗੇ ਰਾਹਤ Remedies to Get Rid of Rats: No need for poison to repel rats, these home remedies will provide relief Remedies to Get Rid of Rats: ਚੂਹਿਆਂ ਨੂੰ ਭਜਾਉਣ ਲਈ ਜ਼ਹਿਰ ਦੀ ਲੋੜ ਨਹੀਂ, ਇਹ ਘਰੇਲੂ ਨੁਸਖੇ ਦੇਣਗੇ ਰਾਹਤ](https://feeds.abplive.com/onecms/images/uploaded-images/2022/07/07/2ea86931bc85fac32477a79e82ac5f501657194677_original.jpg?impolicy=abp_cdn&imwidth=1200&height=675)
Tips to Get Rid of Rats: ਜੇਕਰ ਇੱਕ ਵੀ ਚੂਹਾ ਘਰ ਵਿੱਚ ਵੜ ਜਾਵੇ ਤਾਂ ਸਿਰਦਰਦ ਬਣ ਜਾਂਦਾ ਹੈ। ਚੂਹੇ ਸਿਰਫ ਅਨਾਜ ਅਤੇ ਕੱਪੜਿਆਂ 'ਤੇ ਹੀ ਨਹੀਂ ਬਲਕਿ ਹੋਰ ਵੀ ਕਈ ਚੀਜ਼ਾਂ ਨੂੰ ਵੀ ਕੁੱਤਰ ਦਿੰਦੇ ਹਨ। ਅਜਿਹੇ 'ਚ ਇਸ ਨੁਕਸਾਨ ਤੋਂ ਬਚਣ ਲਈ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਚੂਹਿਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਪਿਪਰਮਿੰਟ -
ਪਿਪਰਮਿੰਟ ਦੀ ਗੰਧ ਤੋਂ ਚੂਹੇ ਭੱਜ ਜਾਂਦੇ ਹਨ। ਚੂਹਿਆਂ ਨੂੰ ਦੂਰ ਰੱਖਣ ਲਈ ਘਰ ਦੇ ਹਰ ਕੋਨੇ 'ਚ ਕਾਟਨ ਉਤੇ peepermint ਲਗਾ ਦਿਓ ਤਾਂ ਕਿ ਚੂਹੇ ਘਰ ਛੱਡ ਕੇ ਭੱਜ ਜਾਣ।
ਤੰਬਾਕੂ-
ਤੰਬਾਕੂ ਦਾ ਉਪਾਅ ਵੀ ਚੂਹਿਆਂ ਨੂੰ ਭਜਾਉਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਇਸ ਦੇ ਲਈ ਇਕ ਕਟੋਰੀ 'ਚ ਇਕ ਚੁਟਕੀ ਤੰਬਾਕੂ ਲਓ, ਉਸ 'ਚ 2 ਚੱਮਚ ਦੇਸੀ ਘਿਓ ਅਤੇ ਛੋਲਿਆਂ ਦਾ ਆਟਾ ਪਾ ਕੇ ਗੋਲੀਆਂ ਬਣਾ ਲਓ। ਇਨ੍ਹਾਂ ਗੋਲੀਆਂ ਨੂੰ ਘਰ ਦੇ ਉਨ੍ਹਾਂ ਕੋਨਿਆਂ ਵਿਚ ਰੱਖੋ ਜਿੱਥੇ ਚੂਹੇ ਅਕਸਰ ਆਉਂਦੇ ਹਨ। ਜਿਵੇਂ ਹੀ ਚੂਹੇ ਉਨ੍ਹਾਂ ਨੂੰ ਖਾਂਦੇ ਹਨ, ਉਹ ਬੇਹੋਸ਼ੀ ਦੀ ਹਾਲਤ ਵਿੱਚ ਘਰ ਛੱਡ ਕੇ ਬਾਹਰ ਆ ਜਾਂਦੇ ਹਨ।
ਪੁਦੀਨਾ-
ਚੂਹਿਆਂ ਨੂੰ ਪੁਦੀਨੇ ਦੀ ਗੰਧ ਪਸੰਦ ਨਹੀਂ ਹੈ। ਚੂਹਿਆਂ ਨੂੰ ਘਰ ਤੋਂ ਦੂਰ ਰੱਖਣ ਲਈ ਘਰ ਦੇ ਕੋਨੇ-ਕੋਨੇ ਵਿੱਚ ਪੁਦੀਨੇ ਦੀਆਂ ਪੱਤੀਆਂ ਰੱਖਣ ਨਾਲ ਚੂਹੇ ਤੁਹਾਡੇ ਘਰ ਵਿੱਚ ਦਾਖਲ ਨਹੀਂ ਹੋਣਗੇ।
ਫਟਕੜੀ-
ਫਟਕੜੀ ਦੇ ਪਾਊਡਰ ਦਾ ਘੋਲ ਬਣਾ ਕੇ ਚੂਹਿਆਂ ਦੇ ਬਿਲ ਕੋਲ ਛਿੜਕ ਦਿਓ। ਅਜਿਹਾ ਕਰਨ ਨਾਲ ਚੂਹੇ ਤੁਹਾਡੇ ਘਰ ਦੇ ਨੇੜੇ ਨਹੀਂ ਆਉਣਗੇ।
ਤੇਜ਼ ਪੱਤਾ-
ਘਰ ਤੋਂ ਚੂਹਿਆਂ ਨੂੰ ਭਜਾਉਣ ਲਈ ਬੇ ਪੱਤੇ (ਤੇਜ਼ ਪੱਤਾ) ਵੀ ਇੱਕ ਵਧੀਆ ਉਪਾਅ ਹਨ। ਘਰ ਦੇ ਕੋਨੇ-ਕੋਨੇ 'ਚ ਤੇਜ਼ਪੱਤਾ ਰੱਖੋ। ਇਸ ਦੀ ਖੁਸ਼ਬੂ ਨਾਲ ਚੂਹੇ ਤੁਹਾਡੇ ਘਰੋਂ ਭੱਜ ਜਾਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)